10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਪ੍ਰਧਾਨ ਮੰਤਰੀ ਮੋਦੀ ਨੇ ਅਨੁਜ ਸ਼੍ਰੀਵਤਰੀ ਨੂੰ 100ਵਾਂ ਗ੍ਰੈਂਡਮਾਸਟਰ ਬਣਨ ’ਤੇ ਦਿੱਤੀ ਵਧਾਈ

ਨਵੀਂ ਦਿੱਲੀ, 10 ਨਵੰਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਨੁਜ ਸ਼੍ਰੀਵਤਰੀ ਨੂੰ ਭਾਰਤ ਦਾ 100ਵਾਂ ਗ੍ਰੈਂਡਮਾਸਟਰ ਬਣਨ ’ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼ਤਰੰਜ ’ਚ ਇਹ ਸੈਂਕੜਾ ਪੂਰਾ ਕਰਨਾ ਦੇਸ਼ ਲਈ ਇੱਕ ਬੇਹੱਦ ਖ਼ਾਸ ਉਪਲਬਧੀ ਹੈ। ਮੋਦੀ ਨੇ ਕਿਹਾ ਕਿ ਭਾਰਤ ’ਚ 100 ਗ੍ਰੈਂਡਮਾਸਟਰ ਹੋਣਾ ਖਿਡਾਰੀਆਂ ਦੀ ...

ਅਜੀਤ ਡੈਸਕ 10-11-2026

ਨਵੀਂ ਦਿੱਲੀ, 10 ਨਵੰਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਨੁਜ ਸ਼੍ਰੀਵਤਰੀ ਨੂੰ ਭਾਰਤ ਦਾ 100ਵਾਂ ਗ੍ਰੈਂਡਮਾਸਟਰ ਬਣਨ ’ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼ਤਰੰਜ ’ਚ ਇਹ ਸੈਂਕੜਾ ਪੂਰਾ ਕਰਨਾ ਦੇਸ਼ ਲਈ ਇੱਕ ਬੇਹੱਦ ਖ਼ਾਸ ਉਪਲਬਧੀ ਹੈ। ਮੋਦੀ ਨੇ ਕਿਹਾ ਕਿ ਭਾਰਤ ’ਚ 100 ਗ੍ਰੈਂਡਮਾਸਟਰ ਹੋਣਾ ਖਿਡਾਰੀਆਂ ਦੀ ਬੇਮਿਸਾਲ ਪ੍ਰਤਿਭਾ, ਸਮਰਪਣ ਤੇ ਸਖ਼ਤ ਮਿਹਨਤ ਨੂੰ ਦਰਸਾਉਂਦਾ ਹੈ।

ਇਸ ਦੇ ਨਾਲ ਹੀ ਇਹ ਦੇਸ਼ ਦੇ ਨੌਜਵਾਨਾਂ ਵਿਚ ਸ਼ਤਰੰਜ ਦੀ ਵਧਦੀ ਲੋਕਪ੍ਰਿਯਤਾ ਦਾ ਵੀ ਸਬੂਤ ਹੈ। ਪ੍ਰਧਾਨ ਮੰਤਰੀ ਮੋਦੀ ਨੇ  ‘ਐਕਸ’ ’ਤੇ ਲਿਖਿਆ ਕਿ ਭਾਰਤ ਨੇ ਸ਼ਤਰੰਜ ’ਚ ਸੈਂਕੜਾ ਪੂਰਾ ਕਰ ਲਿਆ ਹੈ,  ਭਾਰਤ ਹੁਣ 100 ਸ਼ਤਰੰਜ ਗ੍ਰੈਂਡਮਾਸਟਰਾਂ ਵਾਲਾ ਦੇਸ਼ ਬਣ ਗਿਆ ਹੈ। ਭਾਰਤ ਦੇ 100ਵੇਂ ਸ਼ਤਰੰਜ ਗ੍ਰੈਂਡਮਾਸਟਰ ਬਣਨ ’ਤੇ ਅਨੁਜ ਸ਼੍ਰੀਵਤਰੀ ਨੂੰ ਬਹੁਤ-ਬਹੁਤ ਵਧਾਈ।

ਉਨ੍ਹਾਂ ਅੱਗੇ ਕਿਹਾ ਕਿ ਉਮੀਦ ਹੈ ਕਿ ਇਹ ਕਾਮਯਾਬੀ ਹੋਰ ਵੀ ਕਈ ਨੌਜਵਾਨਾਂ ਨੂੰ ਸ਼ਤਰੰਜ ਖੇਡਣ ਤੇ ਇਸ ਖੇਡ ’ਚ ਵੱਡੀਆਂ ਉਪਲਬਧੀਆਂ ਹਾਸਲ ਕਰਨ ਲਈ ਪ੍ਰੇਰਿਤ ਕਰੇਗੀ।

ਪਿਛਲੀ ਖ਼ਬਰ ਪੰਜਾਬੀ ਬੋਲੀ ਦੀ ਹਿਤੈਸ਼ੀ ਪਰਮ ਸੰਧਾਵਾਲੀਆ ਦਾ ਸਾਊਥਾਲ ਵਿਖੇ ਦਿਹਾਂਤ ਅਗਲੀ ਖ਼ਬਰ ਡਾ. ਰੀਤਇੰਦਰ ਕੌਰ ਬਰਾੜ ਨੂੰ ਮਿਲਿਆ ‘ਕਮਿਊਨਟੀ ਕਰੂਸਡਰ ਐਵਾਰਡ’