11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਅਮਰੀਕਾ ਵਿਚ ਪੰਜਾਬੀ ਨੌਜਵਾਨ ਦੀ ਟਰਾਲਾ ਪਲਟਣ ਕਾਰਨ ਮੌਤ

ਬਾਬਾ ਬਕਾਲਾ ਸਾਹਿਬ, 10 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਰੋਜੀ ਰੋਟੀ ਲਈ ਕੈਲੇਫੋਰਨੀਆ (ਅਮਰੀਕਾ) ਗਏ ਇਕ ਪੰਜਾਬੀ ਨੌਜਵਾਨ ਦੇ ਟਰਾਲਾ ਪਲਟਣ ਕਾਰਣ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਕੱਤਰ ਸਰਬਜੀਤ ਸਿੰਘ ਪੱਡਾ, ਵਾਸੀ ਗੱਗੜਭਾਣਾ (ਬਾਬਾ ਬਕਾਲਾ ਸਾਹਿਬ) ਦੇ ਭਤੀਜੇ ਗੁਰਬੀਰ ਸਿੰਘ ਪੱਡਾ (29 ਸਾਲ) ਪੁੱਤਰ ਸੁਖਜੀਤ ਸਿੰਘ ਪੱਡਾ, ਜੋ ਕਿ ਪਿੰਡ ਗੰਡੇਕੇ ਚੌਣੇ (ਗੁਰਦਾਸਪੁਰ) ਦਾ ਰਹਿਣ ਵਾਲਾ ਹੈ, ਬੀਤੇ ਦਿਨ ਲੰਘੀ 8 ਨਵੰਬਰ ਨੂੰ ਅਮਰੀਕਾ ਵਿਚ ਟਰਾਲਾ ਚਲਾਉਂਦਿਆਂ, ਟਰਾਲਾ ਪਲਟ ਜਾਣ ਕਾਰਣ ਉਸਦੀ ਮੌਤ ਹੋ ਗਈ ।

ਅਜੀਤ ਡੈਸਕ 11-11-2026
ਬਾਬਾ ਬਕਾਲਾ ਸਾਹਿਬ, 10 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਰੋਜੀ ਰੋਟੀ ਲਈ ਕੈਲੇਫੋਰਨੀਆ (ਅਮਰੀਕਾ) ਗਏ ਇਕ ਪੰਜਾਬੀ ਨੌਜਵਾਨ ਦੇ ਟਰਾਲਾ ਪਲਟਣ ਕਾਰਣ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਕੱਤਰ ਸਰਬਜੀਤ ਸਿੰਘ ਪੱਡਾ, ਵਾਸੀ ਗੱਗੜਭਾਣਾ (ਬਾਬਾ ਬਕਾਲਾ ਸਾਹਿਬ) ਦੇ ਭਤੀਜੇ ਗੁਰਬੀਰ ਸਿੰਘ ਪੱਡਾ (29 ਸਾਲ) ਪੁੱਤਰ ਸੁਖਜੀਤ ਸਿੰਘ ਪੱਡਾ, ਜੋ ਕਿ ਪਿੰਡ ਗੰਡੇਕੇ ਚੌਣੇ (ਗੁਰਦਾਸਪੁਰ) ਦਾ ਰਹਿਣ ਵਾਲਾ ਹੈ, ਬੀਤੇ ਦਿਨ ਲੰਘੀ 8 ਨਵੰਬਰ ਨੂੰ ਅਮਰੀਕਾ ਵਿਚ ਟਰਾਲਾ ਚਲਾਉਂਦਿਆਂ, ਟਰਾਲਾ ਪਲਟ ਜਾਣ ਕਾਰਣ ਉਸਦੀ ਮੌਤ ਹੋ ਗਈ । ਸਰਬਜੀਤ ਸਿੰਘ ਪੱਡਾ ਅਨੁਸਾਰ ਮ੍ਰਿਤਕ ਨੌਜਵਾਨ ਗੁਰਬੀਰ ਸਿੰਘ ਪੱਡਾ ਅਜੇ ਕੁਆਰਾ ਸੀ ਅਤੇ ਉਹ ਤਕਰੀਬਨ 8 ਕੁ ਸਾਲ ਪਹਿਲਾਂ ਰੋਜੀ ਰੋਟੀ ਲਈ ਕੈਲੇਫੋਰਨੀਆ (ਅਮਰੀਕਾ) ਗਿਆ ਸੀ । ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਗੁਰਬੀਰ ਸਿੰਘ ਪੱਡਾ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ।
ਪਿਛਲੀ ਖ਼ਬਰ ਬਾਬਾ ਅਮਰ ਸਿੰਘ (ਨਾਨਕਸਰ ਠਾਠ) ਬੜੂੰਦੀ ਵਾਲੇ ਸੱਚਖੰਡ ਪਿਆਨਾ ਕਰ ਗਏ ਕੱਲ੍ਹ ਠਾਠ ਬੜੂੂੰਦੀ ਵਿਖੇ ਕਰਵਾਏ ਜਾਣਗੇ ਅੰਤਿਮ ਦ... ਅਗਲੀ ਖ਼ਬਰ ਪੰਡੋਰੀ ਵੜੈਚ ’ਚ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।