31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਈ.ਐਸ.ਆਈ. ਹਸਪਤਾਲ ਦਾ ਡਿਪਟੀ ਡਾਇਰੈਕਟਰ (ਐਮ.ਐਸ.) ਹਰ ਵੇਲੇ ਰਹਿੰਦਾ ਨਸ਼ੇ ’ਚ ਟੱਲੀ

ਅੰਮ੍ਰਿਤਸਰ, 30 ਅਕਤੂਬਰ (ਰੇਸ਼ਮ ਸਿੰਘ)-ਜਿਥੇ ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰ ਰਹੀ ਹੈ ਉਥੇ ਸਰਕਾਰ ਦੇ ਆਪਣੇ ਹੀ ਕਈ ਅਧਿਕਾਰੀ ਤੇ ਕਰਮਚਾਰੀ ਨਸ਼ਿਆਂ ਦੇ ਮਾਮਲੇ ’ਚ ਮੋਹਰੀ ਹਨ ਅਤੇ ਉਨ੍ਹਾਂ ਖ਼ਿਲਾਫ਼ ਸਮੇਂ ਸਮੇਂ ਦੋਸ਼ ਵੀ ਲਗਦੇ ਰਹਿੰਦੇ ਹਨ। ਤਾਜ਼ਾ ਮਾਮਲਾ ਇਥੇ ਅੰਮ੍ਰਿਤਸਰ ਦੇ ਈ.

ਡਾ: ਅਸ਼ਵਨੀ ਕੁਮਾਰ ਆਪਣੇ ’ਤੇ ਲੱਗੇ ਦੋਸ਼ਾਂ ਦੀ ਸਫਾਈ ਦਿੰਦੇ ਹੋਏ ਅਤੇ ਸੁਖਵਿੰਦਰ ਕੌਰ ਸੋਹੀ ਦੋਸ਼ਾਂ ਦੇ ਮਾਮਲੇ ਬਾਰੇ ਦੱਸਦੇ ਹੋਏ। ਤਸਵੀਰਾਂ : ਨਿਰਮਲ ਸਟੂਡੀਓ 31-10-2026
ਅੰਮ੍ਰਿਤਸਰ, 30 ਅਕਤੂਬਰ (ਰੇਸ਼ਮ ਸਿੰਘ)-ਜਿਥੇ ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰ ਰਹੀ ਹੈ ਉਥੇ ਸਰਕਾਰ ਦੇ ਆਪਣੇ ਹੀ ਕਈ ਅਧਿਕਾਰੀ ਤੇ ਕਰਮਚਾਰੀ ਨਸ਼ਿਆਂ ਦੇ ਮਾਮਲੇ ’ਚ ਮੋਹਰੀ ਹਨ ਅਤੇ ਉਨ੍ਹਾਂ ਖ਼ਿਲਾਫ਼ ਸਮੇਂ ਸਮੇਂ ਦੋਸ਼ ਵੀ ਲਗਦੇ ਰਹਿੰਦੇ ਹਨ। ਤਾਜ਼ਾ ਮਾਮਲਾ ਇਥੇ ਅੰਮ੍ਰਿਤਸਰ ਦੇ ਈ.ਐਸ.ਆਈ. ਹਸਪਤਾਲ ਦੇ ਸੀਨੀਅਰ ਡਿਪਟੀ ਡਾਇਰੈਕਟਰ ਕਮ ਮੈਡੀਕਲ ਸੁਪਰਡੈਂਟ ਦਾ ਹੈ ਜਿਸ ’ਤੇ ਦੋਸ਼ ਲੱਗੇ ਹਨ ਕਿ ਉਹ ਹਰ ਵੇਲੇ ਸ਼ਰਾਬ ਦੇ ਨਸ਼ੇ ’ਚ ਧੁੱਤ ਰਹਿੰਦਾ ਹੈ। ਈ.ਐਸ.ਆਈ. ਨਰਸਿੰਗ ਵੈਲਫੇਅਰ ਐਸੋਸੀਏਸ਼ਨ ਦੀ ਪ੍ਰਧਾਨ ਸੁਖਵਿੰਦਰ ਕੌਰ ਸੋਹੀ ਨੇ ਦੋਸ਼ ਲਾਇਆ ਕਿ ਉਕਤ ਅਧਿਕਾਰੀ ਹਸਪਤਾਲ ਵਿਖੇ ਦਿਨੇ ਹੀ ਕਥਿਤ ਸ਼ਰਾਬ ਦੇ ਨਸ਼ੇ ’ਚ ਹੁੰਦਾ ਹੈ ਜਿਸ ਸਬੰਧੀ ਪਹਿਲਾਂ ਵੀ ਕਈ ਵਾਰ ਸ਼ਿਕਾਇਤਾਂ ਮਿਲੀਆਂ ਹਨ। ਉਹ ਮੁਲਾਜ਼ਮਾਂ ਤੇ ਔਰਤ ਮੁਲਾਜ਼ਮਾਂ ਨਾਲ ਵੀ ਕਥਿਤ ਦੁਰਵਿਹਾਰ ਕਰਦਾ ਹੈ। ਇਸ ਸਬੰਧੀ ਜਦੋਂ ਮੈਡੀਕਲ ਸੁਪਰਡੈਂਟ ਕਮ ਡਿਪਟੀ ਡਾਇਰੈਕਟਰ ਡਾ: ਅਸ਼ਵਨੀ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹੁਣ ਬਦਲੀ ਹੋ ਚੁੱਕੀ ਹੈ ਅਤੇ ਉਹ ਹੁਣ ਮੈਡੀਕਲ ਸੁਪਰਡੈਟ ਨਹੀਂ ਹਨ, ਹਾਲਾਂਕਿ ਉਹ ਆਪਣੀ ਸੀਟ ’ਤੇ ਹੀ ਬੈਠੇ ਪਾਏ ਗਏ।
ਪਿਛਲੀ ਖ਼ਬਰ ਮਕਬੂਜ਼ਾ ਕਸ਼ਮੀਰ ’ ਚ ਪਾਕਿ ਫ਼ੌਜ ਵਲੋਂ ਡਰੋਨ ਹਮਲਾ , ਇਕੋ ਪਰਿਵਾਰ ਦੇ 5 ਜੀਆਂ ਦੀ ਮੌਤ ਅਗਲੀ ਖ਼ਬਰ ਪਿਆਜ਼ ਨੇ ਕੱਢੇ ਲੋਕਾਂ ਦੇ ਹੰਝੂ, ਪ੍ਰਚੂਨ ਬਾਜ਼ਾਰ ’ਚ 70 ਰੁਪਏ ਕਿਲੋ ਹੋਈ ਕੀਮਤ ਅਗਲੇ ਹਫ਼ਤੇ ਰਾਜਸਥਾਨ ਤੋਂ ਨਵੀਂ ਫ਼ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।