28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਫ਼ਜ਼ੂਲ ਜਨਹਿੱਤ ਪਟੀਸ਼ਨਾਂ ਰਾਹੀਂ ਪੁਰਾਣੇ ਮਾਮਲੇ ਮੁੜ ਖੋਲ੍ਹਣ ਵਾਲਿਆਂ ’ਤੇ ਸੁਪਰੀਮ ਕੋਰਟ ਸਖ਼ਤ

ਨਵੀਂ ਦਿੱਲੀ, 28 ਨਵੰਬਰ (ਪੀ. ਟੀ.

ਫ਼ਜ਼ੂਲ ਜਨਹਿੱਤ ਪਟੀਸ਼ਨਾਂ ਰਾਹੀਂ ਪੁਰਾਣੇ ਮਾਮਲੇ ਮੁੜ ਖੋਲ੍ਹਣ ਵਾਲਿਆਂ ’ਤੇ ਸੁਪਰੀਮ ਕੋਰਟ ਸਖ਼ਤ 29-11-2026
ਨਵੀਂ ਦਿੱਲੀ, 28 ਨਵੰਬਰ (ਪੀ. ਟੀ. ਆਈ.)- ਸੁਪਰੀਮ ਕੋਰਟ ਨੇ ਅਦਾਲਤਾਂ ਵਿਚ ਫ਼ਜ਼ੂਲ ਜਨਹਿੱਤ ਪਟੀਸ਼ਨਾਂ ਦਾਇਰ ਕਰਕੇ ਪਹਿਲਾਂ ਹੀ ਨਿਪਟਾਏ ਜਾ ਚੁੱਕੇ ਮਾਮਲਿਆਂ ਨੂੰ ਮੁੜ ਖੋਲ੍ਹਣ ਦੀ ਵੱਧ ਰਹੀ ਪ੍ਰਵਿਰਤੀ ’ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ । ਅਦਾਲਤ ਨੇ ਅਜਿਹੇ ਪਟੀਸ਼ਨਰਾਂ ਨੂੰ ‘ਕੋਰਟ ਬਰਡਜ਼’ ਕਰਾਰ ਦਿੰਦਿਆਂ ਕਿਹਾ ਕਿ ਇਸ ਰੁਝਾਨ ਨੂੰ ਰੋਕਣਾ ਜ਼ਰੂਰੀ ਹੈ । ਜਸਟਿਸ ਬੀ.ਵੀ. ਨਾਗਰਤਨਾ ਤੇ ਜਸਟਿਸ ਆਰ. ਮਹਾਦੇਵਨ ਦੇ ਬੈਂਚ ਨੇ ਕਿਹਾ ਕਿ ਕਾਨੂੰਨ ਦੇ ਰਾਜ ਲਈ ਨਿਆਂਇਕ ਫ਼ੈਸਲਿਆਂ ਦੀ ਅੰਤਿਮਤਾ ਬਹੁਤ ਜ਼ਰੂਰੀ ਹੈ । ਕਿਸੇ ਫ਼ੈਸਲੇ ਨੂੰ ਕਿਸੇ ਨਾ ਕਿਸੇ ਪੜਾਅ ’ਤੇ ਅੰਤਿਮ ਮੰਨਣਾ ਲਾਜ਼ਮੀ ਹੈ, ਨਹੀਂ ਤਾਂ ਹਰ ਨਿਪਟਾਇਆ ਗਿਆ ਮਾਮਲਾ ਨਵੀਂ ਕਾਰਵਾਈ ਦਾ ਆਧਾਰ ਬਣ ਸਕਦਾ ਹੈ । ਬੈਂਚ ਨੇ ਕਿਹਾ ਕਿ ਨਿੱਜੀ ਹਿੱਤ, ਪ੍ਰਚਾਰ ਤੇ ਸਿਆਸੀ ਹਿੱਤ ਵਾਲੀਆਂ ਪਟੀਸ਼ਨਾਂ ਨੂੰ ਜਨਹਿੱਤ ਪਟੀਸ਼ਨਾਂ ਦਾ ਰੂਪ ਦੇ ਕੇ ਸੁਪਰੀਮ ਕੋਰਟ ਵਿਚ ਦਾਇਰ ਕੀਤਾ ਜਾ ਰਿਹਾ ਹੈ। ਅਜਿਹੀਆਂ ਪਟੀਸ਼ਨਾਂ ਦੀ ਨਾ ਸਿਰਫ਼ ਨਿੰਦਾ ਹੋਣੀ ਚਾਹੀਦੀ ਹੈ, ਸਗੋਂ ਲੋੜ ਪੈਣ ’ਤੇ ਭਾਰੀ ਜੁਰਮਾਨਾ ਵੀ ਲਗਾਇਆ ਜਾਣਾ ਚਾਹੀਦਾ ਹੈ । ਇਹ ਟਿੱਪਣੀਆਂ ਅਦਾਲਤ ਨੇ ਇੱਕ 90 ਸਾਲਾ ਸੇਵਾਮੁਕਤ ਅਧਿਆਪਕ ਦੀ ਪਟੀਸ਼ਨ ਖਾਰਜ ਕਰਦਿਆਂ ਕੀਤੀਆਂ । ਪਟੀਸ਼ਨਰ ਨੇ ਆਪਣੀ ਪੈਨਸ਼ਨ ਦੀ ਮੁੜ ਗਣਨਾ ਦੀ ਮੰਗ ਕੀਤੀ ਸੀ, ਜਦਕਿ ਇਹ ਮਾਮਲਾ ਪਟਨਾ ਹਾਈ ਕੋਰਟ ਵਲੋਂ ਪਹਿਲਾਂ ਹੀ ਤਿੰਨ ਵਾਰ ਨਿਆਂਇਕ ਪੱਧਰ ’ਤੇ ਵਿਚਾਰਿਆ ਜਾ ਚੁੱਕਾ ਸੀ । ਬੈਂਚ ਨੇ ਸਪੱਸ਼ਟ ਕੀਤਾ ਕਿ ਸੰਵਿਧਾਨ ਦੀ ਧਾਰਾ 32 ਦਾ ਮਕਸਦ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਨਾ ਹੈ, ਨਾ ਕਿ ਹਾਈ ਕੋਰਟਾਂ ਵਿਚ ਲੰਬਿਤ ਮਾਮਲਿਆਂ ਦੀ ਤੁਰੰਤ ਸੁਣਵਾਈ ਜਾਂ ਮੁਲਤਵੀ ਕਰਨ ਦੇ ਹੁਕਮਾਂ ਨੂੰ ਚੁਣੌਤੀ ਦੇਣਾ । ਅਦਾਲਤ ਨੇ ਕਿਹਾ ਕਿ ਧਾਰਾ 32 ਦੀ ਪਵਿੱਤਰਤਾ ਕਾਇਮ ਰੱਖਣੀ ਜ਼ਰੂਰੀ ਹੈ।
ਪਿਛਲੀ ਖ਼ਬਰ ਵਿਸ਼ੇਸ਼ ਇਜਲਾਸ ਦੌਰਾਨ ਸਦਨ ’ਚ ਮੌਜੂਦ ਰਹਿਣ ਟੀ.ਐਮ.ਸੀ. ਦੇ ਸੰਸਦ ਮੈਂਬਰ-ਅਭਿਸ਼ੇਕ ਬੈਨਰਜੀ ਅਗਲੀ ਖ਼ਬਰ ਫੁੱਟਬਾਲ ਓਪਨ ਵਰਗ ਦੇ ਮੁਕਾਬਲੇ ’ਚ ਹੁਸੈਨਾਬਾਦ ਦੀ ਟੀਮ ਨੇ ਨੂਰਪੁਰ ਚੱਠਾ ਨੂੰ ਹਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।