28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਕਾਰਕੁਨਾਂ ਤੇ ਸਾਬਕਾ ਅਫਸਰਸ਼ਾਹਾਂ ਵਲੋਂ ਕੇਂਦਰ ਨੂੰ ਹੱਦਬੰਦੀ ਬਿੱਲਾਂ ਨੂੰ ਮੁਲਤਵੀ ਕਰਨ ਦੀ ਅਪੀਲ ਜਨਤਕ ਸਲਾਹ-ਮਸ਼ਵਰੇ ਲਈ 30 ਦਿਨਾਂ ਦੀ ਕੀਤੀ ਮੰਗ

ਨਵੀਂ ਦਿੱਲੀ, 28 ਨਵੰਬਰ (ਏਜੰਸੀ)-ਕਾਰਕੁਨਾਂ, ਸਾਬਕਾ ਅਫਸਰਸ਼ਾਹਾਂ, ਸਿੱਖਿਆ ਸ਼ਾਸਤਰੀਆਂ ਤੇ ਹੋਰ ਪ੍ਰਮੁੱਖ ਨਾਗਰਿਕਾਂ ਦੇ ਇਕ ਸਮੂਹ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਸੰਸਦ ’ਚ ‘ਸੰਵਿਧਾਨ (132ਵੀਂ ਸੋਧ) ਬਿੱਲ, 2026’ ਅਤੇ ‘ਹੱਦਬੰਦੀ (ਦੂਜਾ) ਬਿੱਲ, 2026’ ਨੂੰ ਪੇਸ਼ ਕਰਨ ਅਤੇ ਇਨ੍ਹਾਂ ’ਤੇ ਵਿਚਾਰ ਕਰਨ ਦੀ ਪ੍ਰਕਿਰਿਆ ਨੂੰ ਮੁਲਤਵੀ ਕਰੇ। ਉਨ੍ਹਾਂ ਨੇ ਜਨਤਕ ਸਲਾਹ-ਮਸ਼ਵਰੇ ਲਈ ਘੱਟੋ-ਘੱਟ 30 ਦਿਨਾਂ ਦਾ ਸਮਾਂ ਮੰਗਿਆ ਹੈ।

ਅਜੀਤ ਡੈਸਕ 29-11-2026
ਨਵੀਂ ਦਿੱਲੀ, 28 ਨਵੰਬਰ (ਏਜੰਸੀ)-ਕਾਰਕੁਨਾਂ, ਸਾਬਕਾ ਅਫਸਰਸ਼ਾਹਾਂ, ਸਿੱਖਿਆ ਸ਼ਾਸਤਰੀਆਂ ਤੇ ਹੋਰ ਪ੍ਰਮੁੱਖ ਨਾਗਰਿਕਾਂ ਦੇ ਇਕ ਸਮੂਹ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਸੰਸਦ ’ਚ ‘ਸੰਵਿਧਾਨ (132ਵੀਂ ਸੋਧ) ਬਿੱਲ, 2026’ ਅਤੇ ‘ਹੱਦਬੰਦੀ (ਦੂਜਾ) ਬਿੱਲ, 2026’ ਨੂੰ ਪੇਸ਼ ਕਰਨ ਅਤੇ ਇਨ੍ਹਾਂ ’ਤੇ ਵਿਚਾਰ ਕਰਨ ਦੀ ਪ੍ਰਕਿਰਿਆ ਨੂੰ ਮੁਲਤਵੀ ਕਰੇ। ਉਨ੍ਹਾਂ ਨੇ ਜਨਤਕ ਸਲਾਹ-ਮਸ਼ਵਰੇ ਲਈ ਘੱਟੋ-ਘੱਟ 30 ਦਿਨਾਂ ਦਾ ਸਮਾਂ ਮੰਗਿਆ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਇਹ ਖਰੜਾ ਕਾਨੂੰਨ 27 ਨਵੰਬਰ ਦੀ ਰਾਤ ਨੂੰ ਹੀ ਜਨਤਕ ਕੀਤਾ ਗਿਆ ਸੀ। ਇਸ ਨਾਲ ਨਾਗਰਿਕਾਂ ਅਤੇ ਸੰਸਦ ਮੈਂਬਰਾਂ ਕੋਲ 30 ਨਵੰਬਰ ਨੂੰ ਲੋਕ ਸਭਾ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਣ ਤੋਂ ਪਹਿਲਾਂ, ਇਸ ’ਤੇ ਕੋਈ ਅਰਥਪੂਰਨ ਵਿਸ਼ਲੇਸ਼ਣ ਕਰਨ ਲਈ ਲਗਪਗ ਕੋਈ ਸਮਾਂ ਨਹੀਂ ਬਚਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਕਾਨੂੰਨ ਦੇ ਭਾਰਤ ਦੇ ਸੰਸਦੀ ਲੋਕਤੰਤਰ ’ਤੇ ਦੂਰਗਾਮੀ ਸੰਵਿਧਾਨਕ ਅਤੇ ਸੰਸਥਾਗਤ ਪ੍ਰਭਾਵ ਪੈ ਸਕਦੇ ਹਨ। ਦਸਤਖ਼ਤ ਕਰਨ ਵਾਲਿਆਂ ’ਚ ਕਾਰਕੁਨ ਅੰਜਲੀ ਭਾਰਦਵਾਜ, ਵਕੀਲ ਪ੍ਰਸ਼ਾਂਤ ਭੂਸ਼ਣ, ਯੋਗੇਂਦਰ ਯਾਦਵ, ਸਾਬਕਾ ਗ੍ਰਹਿ ਸਕੱਤਰ ਜੀ. ਕੇ. ਪਿੱਲਈ, ਸਾਬਕਾ ਚੋਣ ਕਮਿਸ਼ਨਰ ਅਸ਼ੋਕ ਲਵਾਸਾ, ਦਿੱਲੀ ਦੇ ਸਾਬਕਾ ਉਪ ਰਾਜਪਾਲ ਨਜੀਬ ਜੰਗ, ਅਰਥ ਸ਼ਾਸਤਰੀ ਜੈਅੰਤੀ ਘੋਸ਼, ਇਤਿਹਾਸਕਾਰ ਮ੍ਰਿਦੁਲਾ ਮੁਖਰਜੀ ਅਤੇ ਕਲਾਕਾਰ ਮਲਿਕਾ ਸਾਰਾਭਾਈ ਸ਼ਾਮਿਲ ਹਨ।
ਪਿਛਲੀ ਖ਼ਬਰ ਐਨ.ਡੀ.ਏ. ’ਚ ਪਹਿਲੀ ਵਾਰ ਦੋ ਮਹਿਲਾ ਕੈਡਿਟਾਂ ਵਲੋਂ ਆਪਣੇ ਆਪਣੇ ਵਿਸ਼ਾ ਖੇਤਰਾਂ ’ਚ ਸਿਖ਼ਰਲਾ ਸਥਾਨ ਹਾਸਿਲ ਅਗਲੀ ਖ਼ਬਰ ਪੰਜਾਬ ਭਾਜਪਾ ਦੇ ਸੂਬਾ ਮੋਰਚਿਆਂ ਦੇ ਇੰਚਾਰਜਾਂ ਦੀ ਨਿਯੁਕਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।