ਨਸ਼ਿਆਂ ਸੰਬੰਧੀ ਕਰਵਾਏ ਸਰਵੇਖਣ ਦੀ ਰਿਪੋਰਟ ਜਨਤਕ ਕੀਤੀ ਜਾਵੇ-ਜਾਖੜ
ਚੰਡੀਗੜ੍ਹ, 26 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਨਸ਼ਿਆਂ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਨਸ਼ਿਆਂ ਸਬੰਧੀ ਕਰਵਾਏ ਸਰਵੇਖਣ ਦੀ ਰਿਪੋਰਟ ਜਨਤਕ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਨਸ਼ਿਆਂ ਦੇ ਖ਼ਾਤਮੇ ਦੇ ਨਾਂਅ ’ਤੇ ਕਰਵਾਏ ਗਏ ਸਰਵੇਖਣ ਦਾ ਅਸਲ ਮਕਸਦ ਨਸ਼ਿਆਂ ਦੇ ਗੈਰ-ਕਾਨੂੰਨੀ ਕਾਰੋਬਾਰ ਦੀ ਸਪਲਾਈ ਲੜੀ ਨੂੰ ਸਮਝ ਕੇ ਇਸ ’ਤੇ ਕਬਜ਼ਾ ਕਰਨ ਲਈ ਵਪਾਰਕ ਮਾਡਲ ਤਿਆਰ ਕਰਨਾ ਸੀ।
ਅਜੀਤ ਡੈਸਕ
27-10-2026