21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਪਾਕਿ ਨੇ ਵਿੱਤੀ ਵਰ੍ਹੇ 2025-26 ਲਈ ਜੀ.ਡੀ.ਪੀ. ਵਿਕਾਸ ਦਰ ਦਾ ਅਨੁਮਾਨ ਘਟਾ ਕੇ 3.65 ਫ਼ੀਸਦੀ ਕੀਤਾ

ਅੰਮ੍ਰਿਤਸਰ, 20 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸਰਕਾਰ ਨੇ ਵਿੱਤੀ ਵਰ੍ਹੇ 2025-26 ਲਈ ਦੇਸ਼ ਦੀ ਕੁੱਲ ਘਰੇਲੂ ਪੈਦਾਵਾਰ (ਜੀ. ਡੀ.

ਅਜੀਤ ਡੈਸਕ 21-10-2026
ਅੰਮ੍ਰਿਤਸਰ, 20 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸਰਕਾਰ ਨੇ ਵਿੱਤੀ ਵਰ੍ਹੇ 2025-26 ਲਈ ਦੇਸ਼ ਦੀ ਕੁੱਲ ਘਰੇਲੂ ਪੈਦਾਵਾਰ (ਜੀ.ਡੀ.ਪੀ.) ਦੀ ਵਿਕਾਸ ਦਰ ਦਾ ਅਨੁਮਾਨ ਘਟਾ ਕੇ 3.65 ਫ਼ੀਸਦੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਮਈ 2026 ਵਿਚ ਇਹ ਅਨੁਮਾਨ 3.70 ਫ਼ੀਸਦੀ ਸੀ, ਜਦਕਿ ਸ਼ੁਰੂਆਤੀ ਟੀਚਾ 4 ਫ਼ੀਸਦੀ ਰੱਖਿਆ ਗਿਆ ਸੀ। ਉਦਯੋਗਿਕ ਅਤੇ ਸੇਵਾ ਖੇਤਰਾਂ ਵਿਚ ਵਾਧੇ ਦੀ ਸੁਸਤੀ ਨੂੰ ਇਸ ਸੋਧ ਦਾ ਮੁੱਖ ਕਾਰਨ ਦੱਸਿਆ ਗਿਆ ਹੈ। ਪਾਕਿਸਤਾਨ ਅੰਕੜਾ ਬਿਊਰੋ ਦੀ ਨੈਸ਼ਨਲ ਅਕਾਊਂਟਸ ਕਮੇਟੀ ਨੇ ਆਪਣੀ 118ਵੀਂ ਬੈਠਕ ਵਿਚ ਨਵੇਂ ਅਨੁਮਾਨ ਨੂੰ ਮਨਜ਼ੂਰੀ ਦਿੱਤੀ। ਕਮੇਟੀ ਮੁਤਾਬਕ ਖੇਤੀਬਾੜੀ ਖੇਤਰ ਦੀ ਵਿਕਾਸ ਦਰ 3.50 ਫ਼ੀਸਦੀ, ਉਦਯੋਗਿਕ ਖੇਤਰ ਦੀ 3.34 ਫ਼ੀਸਦੀ ਤੇ ਸੇਵਾ ਖੇਤਰ ਦੀ 3.81 ਫ਼ੀਸਦੀ ਰਹਿਣ ਦੀ ਸੰਭਾਵਨਾ ਹੈ। ਕੌਮਾਂਤਰੀ ਮੁਦਰਾ ਫੰਡ ਨੇ ਪਾਕਿਸਤਾਨ ਦੀ ਵਿਕਾਸ ਦਰ 3.6 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ, ਜਦਕਿ ਵਿਸ਼ਵ ਬੈਂਕ ਤੇ ਏਸ਼ੀਆਈ ਵਿਕਾਸ ਬੈਂਕ ਨੇ 3.7 ਫ਼ੀਸਦੀ ਦਾ ਅੰਦਾਜ਼ਾ ਦਿੱਤਾ ਹੈ। ਸੋਧੇ ਅੰਕੜਿਆਂ ਅਨੁਸਾਰ ਪਾਕਿਸਤਾਨ ਦੀ ਅਰਥਵਿਵਸਥਾ ਦਾ ਆਕਾਰ ਵਧ ਕੇ 450.4 ਅਰਬ ਡਾਲਰ ਅਤੇ ਪ੍ਰਤੀ ਵਿਅਕਤੀ ਆਮਦਨ 1,896 ਡਾਲਰ ਹੋ ਗਈ ਹੈ । ਹਾਲਾਂਕਿ, ਬੇਤਹਾਸ਼ਾ ਮਹਿੰਗਾਈ ਕਾਰਨ ਲੋਕਾਂ ਦੀ ਖ਼ਰੀਦ ਸ਼ਕਤੀ ਪ੍ਰਭਾਵਿਤ ਹੋਈ ਹੈ, ਜਿਸ ਨਾਲ ਖ਼ਰਚ, ਬੱਚਤ ਅਤੇ ਨਿਵੇਸ਼ ਕਰਨ ਦੀ ਸਮਰਥਾ ਘਟੀ ਹੈ।
ਪਿਛਲੀ ਖ਼ਬਰ ਪਾਕਿ ਦੀ ਬਲੋਚਿਸਤਾਨ ਅਸੈਂਬਲੀ ’ਚ ਗੂੰਜਿਆ ਨਾਬਾਲਗ ਹਿੰਦੂ ਲੜਕੀ ਦੇ ਅਗਵਾ ਦਾ ਮਾਮਲਾ ਸੰਸਦੀ ਸਕੱਤਰ ਸੰਜੇ ਕੁਮਾਰ ਪੰਜਵਾ... ਅਗਲੀ ਖ਼ਬਰ ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ ’ਚ ਤਲਵਿੰਦਰ ਸਿੰਘ ਨੂੰ ਗਲੋਬਲ ਸਿੱਖ ਸੇਵਾ ਐਂਡ ਲੀਡਰਸ਼ਿਪ ਐਵਾਰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।