ਸੁੱਤੇ ਪਏ ਹੈੱਡ ਕਾਂਸਟੇਬਲ ਨੂੰ ਪੁੱਤਰ ਨੇ ਮਾਰੀ ਗੋਲੀ
ਚੰਡੀਗੜ੍ਹ, 25 ਸਤੰਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੀ ਖਾਤਾ ਸ਼ਾਖਾ ਵਿਚ ਤਾਇਨਾਤ ਹੈੱਡ ਕਾਂਸਟੇਬਲ ਨਿਤਿਨ ਦੀ ਸ਼ੁੱਕਰਵਾਰ ਸਵੇਰ ਨੂੰ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਸ ਦੇ ਪੁੱਤਰ ਅਰਮਾਨ ਨੇ ਕਥਿਤ ਤੌਰ ’ਤੇ ਦੇਸੀ ਕੱਟੇ ਨਾਲ ਸੁੱਤੇ ਪਏ ਆਪਣੇ ਪਿਤਾ ਦੇ ਸਿਰ ’ਚ ਗੋਲੀ ਮਾਰ ਦਿੱਤੀ।
ਚੰਡੀਗੜ੍ਹ, 25 ਸਤੰਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੀ ਖਾਤਾ ਸ਼ਾਖਾ ਵਿਚ ਤਾਇਨਾਤ ਹੈੱਡ ਕਾਂਸਟੇਬਲ ਨਿਤਿਨ ਦੀ ਸ਼ੁੱਕਰਵਾਰ ਸਵੇਰ ਨੂੰ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਸ ਦੇ ਪੁੱਤਰ ਅਰਮਾਨ ਨੇ ਕਥਿਤ ਤੌਰ ’ਤੇ ਦੇਸੀ ਕੱਟੇ ਨਾਲ ਸੁੱਤੇ ਪਏ ਆਪਣੇ ਪਿਤਾ ਦੇ ਸਿਰ ’ਚ ਗੋਲੀ ਮਾਰ ਦਿੱਤੀ। ਵਾਰਦਾਤ ਸੈਕਟਰ-22 ਵਿਚ ਵਾਪਰੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੈਕਟਰ-17 ਅਤੇ ਪੁਲਿਸ ਚੌਂਕੀ ਦੀ ਟੀਮ ਮੌਕੇ ’ਤੇ ਪਹੁੰਚੀ। ਸੀ.ਐੱਫ.ਐੱਸ. ਸੈੱਲ ਦੇ ਮਾਹਰਾਂ ਨੂੰ ਵੀ ਮੌਕੇ ’ਤੇ ਬੁਲਾ ਕੇ ਸਬੂਤ ਇਕੱਠੇ ਕੀਤੇ ਗਏ। ਐੱਸ.ਐੱਸ.ਪੀ. ਚੰਡੀਗੜ੍ਹ ਕੰਵਰਦੀਪ ਕੌਰ ਵੀ ਮੌਕੇ ’ਤੇ ਪਹੁੰਚੇ। ਜਾਣਕਾਰੀ ਅਨੁਸਾਰ ਅਰਮਾਨ ਖ਼ਿਲਾਫ਼ ਪਿਛਲੇ ਸਾਲ ਚੰਡੀਗੜ੍ਹ ਵਿਖੇ ਹੀ ਥਾਰ ਗੱਡੀ ਨਾਲ ਦੋ ਵਿਅਕਤੀਆਂ ਨੂੰ ਦਰੜਨ ਸਬੰਧੀ ਮਾਮਲਾ ਦਰਜ ਹੋਇਆ ਸੀ, ਜਿਸ ਦੌਰਾਨ ਸਹਾਰਨਪੁਰ ਦੇ ਮਦਰਸੇ ਵਿਚ ਪੜ੍ਹਾਉਣ ਵਾਲੇ ਦੋ ਵਿਅਕਤੀਆਂ ਦੀ ਜ਼ੇਰੇ ਇਲਾਜ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਉਸ ਨੂੰ ਜ਼ਮਾਨਤ ਮਿਲ ਗਈ ਸੀ। ਸੂਤਰਾਂ ਅਨੁਸਾਰ ਅਰਮਾਨ ਆਪਣੇ ਮਾਤਾ-ਪਿਤਾ ਨੂੰ ਪੈਸਿਆਂ ਲਈ ਕਥਿਤ ਤੌਰ ’ਤੇ ਤੰਗ ਕਰਦਾ ਸੀ। ਉਸ ਦੇ ਵਿਵਹਾਰ ਨੂੰ ਦੇਖਦਿਆਂ ਪਰਿਵਾਰ ਵਲੋਂ ਉਸ ਨੂੰ ਦਾਦਾ-ਦਾਦੀ ਕੋਲ ਪਿੰਡ ਕਿਸ਼ਨਗੜ੍ਹ ਵਿਖੇ ਰੱਖਿਆ ਹੋਇਆ ਸੀ। ਪੁਲਿਸ ਅਨੁਸਾਰ ਘਟਨਾ ਤੋਂ ਬਾਅਦ ਅਰਮਾਨ ਨੇ ਪਹਿਲਾਂ ਕਿਹਾ ਸੀ ਕਿ ਕਿਸੇ ਹੋਰ ਵਿਅਕਤੀ ਨੇ ਬਾਹਰ ਆ ਕੇ ਉਸ ਦੇ ਪਿਤਾ ਨੂੰ ਗੋਲੀ ਮਾਰੀ ਹੈ। ਹਾਲਾਂਕਿ ਉਸ ਦੀ ਪ੍ਰਤੀਕਿਰਿਆ ਸ਼ੱਕੀ ਲੱਗਣ ’ਤੇ ਪੁਲਿਸ ਨੇ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਮਾਮਲਾ ਸਾਫ਼ ਹੋਣ ’ਤੇ ਪੁਲਿਸ ਨੇ ਅਰਮਾਨ ਖ਼ਿਲਾਫ਼ ਬੀ.ਐੱਨ.ਐੱਸ. ਦੀ ਧਾਰਾ 103 ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।