ਵੱਖ-ਵੱਖ ਸ਼ਖਸੀਅਤਾਂ ਵਲੋਂ ਰਮਣੀਕ ਸਿੰਘ ਸੰਧੂ ਨੂੰ ਸ਼ਰਧਾਂਜਲੀਆਂ ਭੇਟ
ਅੰਮ੍ਰਿਤਸਰ, 7 ਨਵੰਬਰ (ਅਜੀਤ ਬਿਊਰੋ)-ਉੱਘੀ ਸ਼ਖਸੀਅਤ ਰਮਣੀਕ ਸਿੰਘ ਸੰਧੂ ਚੋਹਲਾ ਨਮਿਤ ਅੱਜ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਪੰਜਾਬ ਭਰ ਤੋਂ ਧਾਰਮਿਕ ਤੇ ਵੱਖ-ਵੱਖ ਪਾਰਟੀਆਂ ਦੇ ਆਗੂ, ਬੁੱਧੀਜੀਵੀ, ਸਾਕ ਸੰਬੰਧੀ ਤੇ ਯਾਰ ਮਿੱਤਰ ਵੱਡੀ ਗਿਣਤੀ ’ਚ ਸ਼ਰਧਾਂਜਲੀ ਸਮਾਰੋਹ ਮੌਕੇ ਪੁੱਜੇ । ਸਵਰਗੀ ਰਮਣੀਕ ਸਿੰਘ ਦੀ ਯਾਦ ’ਚ ਉਨ੍ਹਾਂ ਦੇ ਗ੍ਰਹਿ ਗਾਰਡਨ ਇਨਕਲੇਵ ਅੰਮ੍ਰਿਤਸਰ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਗਾਰਡਨ ਇਨਕਲੇਵ ਵਿਖੇ ਹੋਇਆ ਜਿੱਥੇ ਹਜ਼ੂਰੀ ਰਾਗੀ ਭਾਈ ਸਰੂਪ ਸਿੰਘ ਖਾਲਸਾ ਤੇ ਸਾਥੀਆਂ ਵਲੋਂ ਵੈਰਾਗਮਈ ਕੀਰਤਨ ਕੀਤਾ ਉਪਰੰਤ ਅਰਦਾਸੀਏ ਭਾਈ ਸਰਵਣ ਸਿੰਘ ਵਲੋਂ ਅਰਦਾਸ ਕੀਤੀ ਗਈ।
ਸ
ਸਵ: ਰਮਣੀਕ ਸਿੰਘ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਹਜ਼ੂਰੀ ਰਾਗੀ ਭਾਈ ਸਰੂਪ ਸਿੰਘ ਖਾਲਸਾ ਕੀਰਤਨ ਕਰਦੇ ਹੋਏ
08-11-2026
ਅੰਮ੍ਰਿਤਸਰ, 7 ਨਵੰਬਰ (ਅਜੀਤ ਬਿਊਰੋ)-ਉੱਘੀ ਸ਼ਖਸੀਅਤ ਰਮਣੀਕ ਸਿੰਘ ਸੰਧੂ ਚੋਹਲਾ ਨਮਿਤ ਅੱਜ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਪੰਜਾਬ ਭਰ ਤੋਂ ਧਾਰਮਿਕ ਤੇ ਵੱਖ-ਵੱਖ ਪਾਰਟੀਆਂ ਦੇ ਆਗੂ, ਬੁੱਧੀਜੀਵੀ, ਸਾਕ ਸੰਬੰਧੀ ਤੇ ਯਾਰ ਮਿੱਤਰ ਵੱਡੀ ਗਿਣਤੀ ’ਚ ਸ਼ਰਧਾਂਜਲੀ ਸਮਾਰੋਹ ਮੌਕੇ ਪੁੱਜੇ । ਸਵਰਗੀ ਰਮਣੀਕ ਸਿੰਘ ਦੀ ਯਾਦ ’ਚ ਉਨ੍ਹਾਂ ਦੇ ਗ੍ਰਹਿ ਗਾਰਡਨ ਇਨਕਲੇਵ ਅੰਮ੍ਰਿਤਸਰ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਗਾਰਡਨ ਇਨਕਲੇਵ ਵਿਖੇ ਹੋਇਆ ਜਿੱਥੇ ਹਜ਼ੂਰੀ ਰਾਗੀ ਭਾਈ ਸਰੂਪ ਸਿੰਘ ਖਾਲਸਾ ਤੇ ਸਾਥੀਆਂ ਵਲੋਂ ਵੈਰਾਗਮਈ ਕੀਰਤਨ ਕੀਤਾ ਉਪਰੰਤ ਅਰਦਾਸੀਏ ਭਾਈ ਸਰਵਣ ਸਿੰਘ ਵਲੋਂ ਅਰਦਾਸ ਕੀਤੀ ਗਈ। ਸ਼ਰਧਾਂਜਲੀ ਸਮਾਰੋਹ ਮੌਕੇ ਸਵਰਗੀ ਰਮਣੀਕ ਸਿੰਘ ਦੇ ਦੋਸਤ ਧਨਜੀਤ ਸਿੰਘ ਧਨੀ ਅਤੇ ਪ੍ਰੋ. ਅਜੇਪਾਲ ਸਿੰਘ ਗੰਡੀਵਿੰਡ ਵਲੋਂ ਸਾਂਝੇ ਤੌਰ ’ਤੇ ਵਿਛੜੇ ਯਾਰ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਜੀਵਨੀ ਤੇ ਉਨ੍ਹਾਂ ਨਾਲ ਬਿਤਾਏ ਦਿਨਾਂ ਦੀ ਝਾਤ ਸੰਗਤਾਂ ਦੇ ਸਾਹਮਣੇ ਪਾਈ। ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਹਲਕਾ ਇੰਚਾਰਜ ਤੇ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ, ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਪਾਲ ਸਿੰਘ ਲਾਲੀ ਰਣੀਕੇ, ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ, ਸਾਬਕਾ ਵਿਧਾਇਕ ਰਮਨਦੀਪ ਸਿੰਘ ਸਿੱਕੀ, ਚੇਅਰਮੈਨ ਹਰਦੀਪ ਸਿੰਘ ਗਿੱਲ, ਚੇਅਰਮੈਨ ਗੁਰਸ਼ਰਨ ਸਿੰਘ ਛੀਨਾ, ਗੁਰਪ੍ਰਤਾਪ ਸਿੰਘ ਟਿੱਕਾ, ਧੰਨਜੀਤ ਸਿੰਘ ਧਨੀ, ਸ਼ਿਵਰਾਜ ਸਿੰਘ ਬਾਠ, ਵਰਿਆਮ ਸਿੰਘ ਹੁੰਦਲ, ਚਾਚਾ ਤਰਲੋਚਨ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਵਡਾਲੀ, ਨਿਰਮਲਜੀਤ ਸਿੰਘ ਨਿੰਮਾ ਪਹਿਲਵਾਨ ਨੰਗਲੀ, ਜਥੇਦਾਰ ਕਸ਼ਮੀਰ ਸਿੰਘ ਔਲਖ, ਨਵਰੂਪ ਵਡਾਲੀ, ਮਿੱਠਾ ਸਰਪੰਚ ਚੰਨਨ ਕੇ, ਜੋਬਨ ਸਰਪੰਚ, ਗੁਰਪ੍ਰੀਤ ਸਿੰਘ ਪਨੇਸਰ, ਐਡਵੋਕੇਟ ਸੁਖਮਨ ਸਿੰਘ ਰੰਧਾਵਾ, ਹਰਪ੍ਰੀਤ ਸਿੰਘ ਹੈਪੀ ਬੋਪਾਰਾਏ, ਅਰਵੀਨ ਕੁਮਾਰ ਭਕਨਾ ਕੌਂਸਲਰ, ਗੋਲਡੀ ਜੁੱਡੋਜ਼ ਰਵਿੰਦਰ ਪਾਲ ਸਿੰਘ ਗਿੱਲ, ਮੋਨੂ ਚੀਮਾ, ਸਰਪੰਚ ਪ੍ਰੇਮ ਸਿੰਘ ਸੋਨੀ, ਗੁਰਬੀਰ ਸਿੰਘ ਬਾਸਰਕੇ, ਰਨਬੀਰ ਸਿੰਘ ਰਾਣਾ ਖਿਆਲਾ, ਸੁਖਪਾਲ ਸਿੰਘ ਗਿੱਲ, ਸਰਪੰਚ ਨਿਸ਼ਾਨ ਸਿੰਘ , ਗੁਰਲਾਲ ਸਿੰਘ ਲਾਲੀ, ਮਨਵੀਰ ਸਿੰਘ, ਰਾਕੇਸ਼ ਪਰਾਸ਼ਰ, ਕੌਂਸਲਰ ਸੋਨੂ ਜੰਡਿਆਲਾ, ਬਾਬਾ ਹਾਕਮ ਸਿੰਘ ਸਰਹਾਲੀ ਵਾਲੇ, ਟਿੰਕੂ ਭਕਨਾ, ਗੁਰਪ੍ਰੀਤ ਸਿੰਘ ਵਡਾਲੀ ਅਕਾਲੀ ਆਗੂ ਸਮੇਤ ਹੋਰ ਸ਼ਖਸੀਅਤਾਂ ਹਾਜ਼ਰ ਸਨ।