23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਖ਼ੈਬਰ ਪਖ਼ਤੂਨਖ਼ਵਾ ਦੇ ਮੰਤਰੀ ਫ਼ਜ਼ਲ ਸ਼ਕੂਰ ਖ਼ਾਨ ਅਗਵਾ ਪੀ.ਟੀ.ਆਈ. ਵਰਕਰਾਂ ਵਲੋਂ ਰੋਸ ਵਜੋਂ ਸਾੜਫੂਕ

ਅੰਮ੍ਰਿਤਸਰ, 22 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਅਸ਼ਾਂਤ ਸੂਬੇ ਖ਼ੈਬਰ ਪਖ਼ਤੂਨਖ਼ਵਾ ਦੀ ਰਾਜਧਾਨੀ ਪਿਸ਼ਾਵਰ ’ਚ ਕੁਝ ਹਥਿਆਰਬੰਦ ਵਿਅਕਤੀਆਂ ਨੇ ਸੂਬੇ ਦੇ ਲੋਕ ਸਿਹਤ ਇੰਜੀਨੀਅਰਿੰਗ ਮੰਤਰੀ ਫ਼ਜ਼ਲ ਸ਼ਕੂਰ ਖ਼ਾਨ ਨੂੰ ਸੜਕ ਵਿਚਕਾਰੋਂ ਦਿਨ-ਦਿਹਾੜੇ ਅਗਵਾ ਕਰ ਲਿਆ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.

ਅਜੀਤ ਡੈਸਕ 23-09-2026
ਅੰਮ੍ਰਿਤਸਰ, 22 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਅਸ਼ਾਂਤ ਸੂਬੇ ਖ਼ੈਬਰ ਪਖ਼ਤੂਨਖ਼ਵਾ ਦੀ ਰਾਜਧਾਨੀ ਪਿਸ਼ਾਵਰ ’ਚ ਕੁਝ ਹਥਿਆਰਬੰਦ ਵਿਅਕਤੀਆਂ ਨੇ ਸੂਬੇ ਦੇ ਲੋਕ ਸਿਹਤ ਇੰਜੀਨੀਅਰਿੰਗ ਮੰਤਰੀ ਫ਼ਜ਼ਲ ਸ਼ਕੂਰ ਖ਼ਾਨ ਨੂੰ ਸੜਕ ਵਿਚਕਾਰੋਂ ਦਿਨ-ਦਿਹਾੜੇ ਅਗਵਾ ਕਰ ਲਿਆ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਨੇ ਦਾਅਵਾ ਕੀਤਾ ਹੈ ਕਿ ਇਹ ਘਟਨਾ ਮੋਟਰਵੇਅ ਟੋਲ ਪਲਾਜ਼ਾ ਤੇ ਖ਼ੈਬਰ ਪਖ਼ਤੂਨਖ਼ਵਾ ਵਿਧਾਨ ਸਭਾ ਦੇ ਨਜ਼ਦੀਕ ਵਾਪਰੀ। ਇਸ ਘਟਨਾ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਸਾਦੇ ਕਾਲੇ ਕੱਪੜਿਆਂ ’ਚ ਮੌਜੂਦ ਹਥਿਆਰਬੰਦ ਲੋਕ ਵਿਚਕਾਰ ਸੜਕ ’ਤੇ ਇਕ ਗੱਡੀ ਨੂੰ ਰੋਕਦੇ ਵਿਖਾਈ ਦੇ ਰਹੇ ਹਨ। ਪੀ. ਟੀ. ਆਈ. ਆਗੂਆਂ ਅਨੁਸਾਰ ਨਕਾਬਪੋਸ਼ ਹਮਲਾਵਰਾਂ ਨੇ ਪਹਿਲਾਂ ਮੰਤਰੀ ਦੇ ਵਾਹਨ ਨੂੰ ਘੇਰਿਆ ਤੇ ਫਿਰ ਕਲਾਸ਼ਨਿਕੋਵ ਰਾਈਫ਼ਲਾਂ ਨਾਲ ਕਾਰ ਦੇ ਟਾਇਰਾਂ ‘ਤੇ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਪੰਕਚਰ ਕਰ ਦਿੱਤਾ। ਇਸ ਤੋਂ ਬਾਅਦ ਗੱਡੀ ਦੇ ਸ਼ੀਸ਼ੇ ਤੋੜ ਕੇ ਉਹ ਮੰਤਰੀ ਖ਼ਾਨ ਨੂੰ ਕਿਸੇ ਅਣਪਛਾਤੀ ਥਾਂ ’ਤੇ ਲੈ ਗਏ। ਮੰਤਰੀ ਦੇ ਅਗਵਾ ਦੀ ਖ਼ਬਰ ਮਿਲਦਿਆਂ ਹੀ ਮਲਾਕੰਡ ਇਲਾਕੇ ’ਚ ਰੋਸ ਫੈਲ ਗਿਆ। ਪੀ. ਟੀ. ਆਈ. ਵਰਕਰਾਂ ਨੇ ਰਾਜਮਾਰਗ ਜਾਮ ਕਰ ਦਿੱਤਾ, ਥਾਂ-ਥਾਂ ਟਾਇਰ ਸਾੜ ਕੇ ਨਾਅਰੇਬਾਜ਼ੀ ਕੀਤੀ। ਪਾਰਟੀ ਨੁਮਾਇੰਦਿਆਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਤੁਰੰਤ ਮੰਤਰੀ ਦੇ ਠਿਕਾਣੇ ਬਾਰੇ ਸਪੱਸ਼ਟ ਕਰੇ ਅਤੇ ਦੱਸੇ ਕਿ ਉਨ੍ਹਾਂ ਨੂੰ ਕਿਸ ਏਜੰਸੀ ਜਾਂ ਵਿਭਾਗ ਨੇ ਹਿਰਾਸਤ ਵਿਚ ਲਿਆ ਹੈ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਚੁਣੇ ਹੋਏ ਲੋਕ ਨੁਮਾਇੰਦਿਆਂ ਨੂੰ ਨਿਸ਼ਾਨਾ ਬਣਾਉਣਾ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੌਣ ਹਨ ਫ਼ਜ਼ਲ ਸ਼ਕੂਰ ਖ਼ਾਨ ? ਫ਼ਜ਼ਲ ਸ਼ਕੂਰ ਖ਼ਾਨ ਚਾਰਸੱਦਾ ਤੋਂ ਪੀ. ਟੀ. ਆਈ. ਦੇ ਵਿਧਾਇਕ ਹਨ ਅਤੇ ਅਕਤੂਬਰ 2025 ਤੋਂ ਸੂਬੇ ਦੇ ਲੋਕ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਮੰਤਰੀ ਵਜੋਂ ਸੇਵਾ ਨਿਭਾਅ ਰਹੇ ਹਨ। ਖ਼ੈਬਰ ਪਖ਼ਤੂਨਖ਼ਵਾ ’ਚ ਪੀ. ਟੀ. ਆਈ. ਦੀ ਅਗਵਾਈ ਵਾਲੀ ਸਰਕਾਰ ਹੈ। ਸਿਆਸਤਦਾਨ ਹੋਣ ਦੇ ਨਾਲ-ਨਾਲ ਖ਼ਾਨ ਇਕ ਪੇਸ਼ੇਵਰ ਵਕੀਲ ਅਤੇ ਸਮਾਜ ਸੇਵੀ ਵੀ ਹਨ।
ਪਿਛਲੀ ਖ਼ਬਰ ਕੋਚਿੰਗ ਕੇਂਦਰਾਂ ਦੀਆਂ ਫ਼ੀਸਾਂ ’ਤੇ ਕੌਣ ਰੱਖੇਗਾ ਨਜ਼ਰ? ਗੁਰਵਿੰਦਰ ਸਿੰਘ ਔਲਖ ਅਗਲੀ ਖ਼ਬਰ ਨਸ਼ੇ ਦੀ ਹਾਲਤ ’ਚ ਵੱਡੇ ਭਰਾ ਦਾ ਕਿਰਚਾਂ ਮਾਰ ਕੇ ਕਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।