15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਇਜਲਾਸ ਦੌਰਾਨ ਕਰਵਾਇਆ ਸੈਮੀਨਾਰ

ਜਲੰਧਰ, 14 ਸਤੰਬਰ (ਐੱਮ. ਐੱਸ.

ਅਜੀਤ ਡੈਸਕ 15-09-2026
ਜਲੰਧਰ, 14 ਸਤੰਬਰ (ਐੱਮ. ਐੱਸ. ਲੋਹੀਆ) – ਕੇਂਦਰੀ ਪੰਜਾਬੀ ਲੇਖਕ ਸਭਾ ਦੇ ਤਿੰਨ ਸਾਲਾ ਇਜਲਾਸ ਦੌਰਾਨ ਦੇਸ਼ ਭਗਤ ਯਾਦਗਾਰ ਹਾਲ ਵਿਖੇ ‘ਸਮਕਾਲੀ ਸਮਾਜਿਕ, ਰਾਜਨੀਤਕ ਅਤੇ ਸੱਭਿਆਚਾਰਕ ਹਾਲਾਤ ਦੇ ਸੰਦਰਭ ’ਚ ਲੇਖਕਾਂ ਅਤੇ ਚਿੰਤਕਾਂ ਦੀ ਭੂਮਿਕਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ। ਸੈਮੀਨਾਰ ਦੇ ਪ੍ਰਧਾਨਗੀ ਮੰਡਲ ’ਚ ਦੀਪਕ ਮਨਮੋਹਨ ਸਿੰਘ, ਸਭਾ ਦੇ ਪ੍ਰਧਾਨ ਦਰਸ਼ਨ ਸਿੰਘ ਬੁੱਟਰ, ਸਤਨਾਮ ਸਿੰਘ ਮਾਣਕ, ਸਤਨਾਮ ਚਾਨਾ, ਰਵਿੰਦਰ ਭੱਠਲ, ਗੁਲਜ਼ਾਰ ਪੰਧੇਰ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ ਅਤੇ ਹਰਮੀਤ ਵਿਦਿਆਰਥੀ ਸ਼ਾਮਲ ਸਨ। ਇਸ ਮੌਕੇ ਸੰਬੋਧਨ ਕਰਦੇ ਹੋਏ ਪ੍ਰੋ. ਜੈਪਾਲ ਸਿੰਘ ਨੇ ਕਿਹਾ ਕਿ ਲੇਖਕ ਦਾ ਕੰਮ ਸਿਰਫ਼ ਆਪਣੇ ਸਮੇਂ ਦੀ ਖ਼ਬਰ ਦਰਜ ਕਰਨਾ ਨਹੀਂ, ਸਗੋਂ ਸਮੇਂ ਦਾ ਚਿਹਰਾ ਪਛਾਣਨਾ ਵੀ ਹੈ। ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਕਾਰਜਕਾਰੀ ਸੰਪਾਦਕ ਅਤੇ ਪ੍ਰਸਿੱਧ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਸੰਬੋਧਨ ਕਰਦਿਆਂ ਦੇਸ਼ ਦੇ ਸਾਹਮਣੇ ਤਿੰਨ ਵੱਡੀਆਂ ਚੁਣੌਤੀਆਂ ਕਾਰਪੋਰੇਟ ਵਿਕਾਸ ਮਾਡਲ ਨਾਲ ਵਾਤਾਵਰਨ ਦਾ ਸੰਤੁਲਨ ਭੰਗ ਹੋਣਾ, ਵਿਕਾਸ ਮਾਡਲ ਨਾਲ ਜਲ, ਜੰਗਲ ਤੇ ਜ਼ਮੀਨ ਤੋਂ ਆਮਲੋਕਾਂ ਨੂੰ ਬੇਦਖ਼ਲ ਕਰਨਾ ਅਤੇ ਤੀਜੀ ਚੁਣੌਤੀ ਫਿਰਕੂ ਧਰੁਵੀਕਰਨ ਦੀ ਰਾਜਨੀਤੀ ਨਾਲ ਧਰਮ ਨਿਰਪੱਖਤਾ, ਜਮਹੂਰੀਅਤ ਤੇ ਸੰਘੀ ਢਾਂਚੇ ਲਈ ਵੱਡੇ ਖ਼ਤਰੇ ਖੜ੍ਹੇ ਹੋ ਰਹੇ ਹਨ। ਉਪਰੰਤ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਤਿੰਨ ਸਾਲਾਂ ਦੀ ਜਥੇਬੰਦਕ ਅਤੇ ਸਾਹਿਤਕ ਰਿਪੋਰਟ ਪੇਸ਼ ਕੀਤੀ। ਰਿਪੋਰਟ ’ਤੇ ਬਹਿਸ ’ਚ ਦੀਪ ਜਗਦੀਪ ਸਿੰਘ, ਹਰਮੀਤ ਵਿਦਿਆਰਥੀ ਅਤੇ ਕੁਝ ਹੋਰ ਲੇਖਕਾਂ ਨੇ ਹਿੱਸਾ ਲਿਆ। ਇਸ ਸੈਸ਼ਨ ਦੇ ਪ੍ਰਧਾਨਗੀ ਮੰਡਲ ’ਚ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ, ਮੀਤ ਪ੍ਰਧਾਨ ਸੁਰਿੰਦਰਪ੍ਰੀਤ ਘਣੀਆ, ਦਲਜੀਤ ਸਿੰਘ ਸ਼ਾਹੀ, ਸੁਰਿੰਦਰ ਗਿੱਲ ਜੈਪਾਲ, ਡਾ. ਗੁਰਇਕਬਾਲ ਸਿੰਘ, ਕੁਲਦੀਪ ਸਿੰਘ ਬੇਦੀ ਅਤੇ ਮੂਲ ਚੰਦ ਸ਼ਰਮਾ ਸ਼ਾਮਿਲ ਸਨ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਨਿਭਾਈ। ਵਿੱਤੀ ਰਿਪੋਰਟ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਪੇਸ਼ ਕੀਤੀ। ਇਸ ਮੌਕੇ 21 ਮਤੇ ਪੇਸ਼ ਕੀਤੇ ਗਏ। ਇਜਲਾਸ ਦੌਰਾਨ ਸਭਾ ਦੀ ਕਾਰਜਕਾਰਨੀ ਵਲੋਂ ਤਿੰਨ ਸਾਲਾ ਚੋਣ 25 ਅਕਤੂਬਰ 2026 ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਕਰਵਾਉਣ ਦਾ ਐਲਾਨ ਕੀਤਾ ਗਿਆ, ਜਿਸ ਲਈ ਡਾ. ਲਖਵਿੰਦਰ ਜੌਹਲ ਮੁੱਖ ਚੋਣ ਅਧਿਕਾਰੀ, ਜਦਕਿ ਸਤਨਾਮ ਸਿੰਘ ਮਾਣਕ ਅਤੇ ਪ੍ਰੋ. ਤੇਜਿੰਦਰ ਵਿਰਲੀ ਸਹਾਇਕ ਚੋਣ ਅਧਿਕਾਰੀ ਹੋਣਗੇ।
ਪਿਛਲੀ ਖ਼ਬਰ ਪੱਗ ਦਾ ਅਪਮਾਨ ਕਰਨ ਲਈ ਭਗਵੰਤ ਮਾਨ ਮੁਆਫ਼ੀ ਮੰਗਣ-ਨਾਇਬ ਸਿੰਘ ਸੈਣੀ ਅਗਲੀ ਖ਼ਬਰ ਅੰਗਰੇਜ਼ਾਂ ਵਲੋਂ 155 ਵਰ੍ਹੇ ਪਹਿਲਾਂ ਅੱਜ ਦੇ ਦਿਨ ਸ਼ਹੀਦ ਕੀਤੇ ਗਏ ਨਾਮਧਾਰੀ ਸਿੱਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।