09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਹਰਕੀਰਤ ਸਿੰਘ ਗੁਲਜ਼ਾਰ ਐਫ.ਏ.ਡੀ.ਏ. ਪੰਜਾਬ ਦੇ ਸਟੇਟ ਚੇਅਰਪਰਸਨ ਨਿਯੁਕਤ

ਹਰਕੀਰਤ ਸਿੰਘ ਗੁਲਜ਼ਾਰ ਐਫ.ਏ.ਡੀ.ਏ. ਪੰਜਾਬ ਦੇ ਸਟੇਟ ਚੇਅਰਪਰਸਨ ਨਿਯੁਕਤ

ਅਜੀਤ ਡੈਸਕ 09-09-2026

ਲੁਧਿਆਣਾ, 8 ਸਤੰਬਰ (ਅਜੀਤ ਬਿਊਰੋ)-ਭਾਰਤ ਵਿਚ ਆਟੋਮੋਬਾਈਲ ਡੀਲਰਾਂ ਦੀ ਸਿਖਰਲੀ ਸੰਸਥਾ ਫੈਡਰੇਸ਼ਨ ਆਫ਼ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨਜ਼ (ਐਫ.ਏ.ਡੀ.ਏ.) ਨੇ ਹਰਕੀਰਤ ਸਿੰਘ ਗੁਲਜ਼ਾਰ ਨੂੰ ਪੰਜਾਬ ਦਾ ਸਟੇਟ ਚੇਅਰਪਰਸਨ ਨਿਯੁਕਤ ਕੀਤਾ ਹੈ।ਹਰਕੀਰਤ ਗੁਲਜ਼ਾਰ ਮੋਟਰਜ਼ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਹਨ, ਜੋ ਕਿ 1996 ਤੋਂ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਦੇ ਅਧਿਕਾਰਤ ਡੀਲਰ ਹਨ। ਆਟੋਮੋਬਾਈਲ ਡੀਲਰਸ਼ਿਪ ਕਾਰੋਬਾਰ ਵਿਚ ਲਗਭਗ ਤਿੰਨ ਦਹਾਕਿਆਂ ਦੇ ਤਜ਼ਰਬੇ ਦੇ ਨਾਲ ਗੁਲਜ਼ਾਰ ਮੋਟਰਜ਼ ਨੇ ਉਨ੍ਹਾਂ ਦੀ ਅਗਵਾਈ ਹੇਠ ਲੁਧਿਆਣਾ ਸਮੇਤ ਪੰਜਾਬ ਭਰ ਵਿਚ ਮੌਜੂਦਗੀ ਦੇ ਨਾਲ ਵਿਕਾਸ ਕੀਤਾ ਹੈ, ਜਿਸ ਦੇ ਸ਼ੋਅਰੂਮ ਅਤੇ ਵਰਕਸ਼ਾਪਾਂ ਢੋਲੇਵਾਲ, ਫਿਰੋਜ਼ਪੁਰ ਰੋਡ, ਖੰਨਾ ਰਾਏਕੋਟ ਅਤੇ ਦੋਰਾਹਾ ਵਿਖੇ ਹਨ। ਇਹ ਸਮੂਹ 30 ਸਾਲਾਂ ਤੋਂ ਵੱਧ ਸਮੇਂ ਤੋਂ ਮਾਰੂਤੀ ਸੁਜ਼ੂਕੀ ਨਾਲ ਜੁੜਿਆ ਹੋਇਆ ਹੈ ਅਤੇ ਇਸ ਵੇਲੇ ਇਸ ਦਾ ਟਰਨਓਵਰ 500 ਕਰੋੜ ਰੁਪਏ ਤੋਂ ਵੱਧ ਹੈ ਅਤੇ 500 ਤੋਂ ਵੱਧ ਕਰਮਚਾਰੀ ਹਨ।ਹਰਕੀਰਤ ਸਿੰਘ ਗੁਲਜ਼ਾਰ ਨੇ ਆਪਣੀ ਨਿਯੁਕਤੀ ‘ਤੇ ਕਿਹਾ ਕਿ ਮੈਨੂੰ ਐਫ.ਏ.ਡੀ.ਏ. ਲੀਡਰਸ਼ਿਪ ਅਤੇ ਪੰਜਾਬ ਵਿਚ ਮੇਰੇ ਸਾਥੀ ਡੀਲਰਾਂ ਦੁਆਰਾ ਮੇਰੇ ’ਚ ਪ੍ਰਗਟ ਕੀਤੇ ਗਏ ਵਿਸ਼ਵਾਸ ਲਈ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਇਹ ਇੱਕ ਵੱਡੀ ਜ਼ਿੰਮੇਵਾਰੀ ਹੈ। ਮੈਂ ਪੰਜਾਬ ਵਿਚ ਆਟੋਮੋਬਾਈਲ ਡੀਲਰਸ਼ਿਪ ਭਾਈਚਾਰੇ ਨਾਲ ਸੰਬੰਧਿਤ ਮੁੱਦਿਆਂ ਨੂੰ ਉਠਾਉਣ ਅਤੇ ਡੀਲਰਾਂ, ਓ.ਈ.ਐਮ. ਅਤੇ ਸਰਕਾਰ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਾਂਗਾ।ਐਫ.ਏ.ਡੀ.ਏ. ਇਕ ਰਾਸ਼ਟਰੀ ਸੰਸਥਾ ਹੈ, ਜੋ ਪੂਰੇ ਭਾਰਤ ਵਿਚ 15,000 ਤੋਂ ਵੱਧ ਆਟੋਮੋਬਾਈਲ ਡੀਲਰਾਂ ਦੀ ਨੁਮਾਇੰਦਗੀ ਕਰਦੀ ਹੈ।

ਪਿਛਲੀ ਖ਼ਬਰ ਚੰਡੀਗੜ੍ਹ ’ਚ ਪੰਜਾਬ ਸਕੱਤਰੇਤ ਜੁਆਇੰਟ ਐਕਸ਼ਨ ਕਮੇਟੀ ਵਲੋਂ ਕਲਮ ਛੋੜ ਹੜਤਾਲ ਅਗਲੀ ਖ਼ਬਰ ਭਦੌੜ (ਪੱਤੀ ਮੋਹਰ ਸਿੰਘ) ’ਚ ਬਜ਼ੁਰਗ ਦਾ ਕਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।