ਕੀ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਪੰਜਾਬ ਕਾਂਗਰਸ ਦੀ ਖ਼ਾਨਾ-ਜੰਗੀ ਮੁਕਾ ਸਕੇਗੀ ਹਾਈ ਕਮਾਨ?
ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 5 ਸਤੰਬਰ- ਪੰਜਾਬ ਕਾਂਗਰਸ ਵਿਚ ਲੰਬੇ ਸਮੇਂ ਤੋਂ ਚੱਲ ਰਹੀ ਅੰਦਰੂਨੀ ਖਿੱਚੋਤਾਣ ਪਾਰਟੀ ਹਾਈਕਮਾਨ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਇਸ ਦੌਰਾਨ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੀਆਂ ਤਿਆਰੀਆਂ ਅਤੇ ਸੰਭਾਵਿਤ ਪ੍ਰੋਗਰਾਮ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਰਹੀਆਂ ਹਨ ।
ਚੰਡੀਗੜ੍ਹ, 5 ਸਤੰਬਰ- ਪੰਜਾਬ ਕਾਂਗਰਸ ਵਿਚ ਲੰਬੇ ਸਮੇਂ ਤੋਂ ਚੱਲ ਰਹੀ ਅੰਦਰੂਨੀ ਖਿੱਚੋਤਾਣ ਪਾਰਟੀ ਹਾਈਕਮਾਨ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਇਸ ਦੌਰਾਨ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੀਆਂ ਤਿਆਰੀਆਂ ਅਤੇ ਸੰਭਾਵਿਤ ਪ੍ਰੋਗਰਾਮ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਰਹੀਆਂ ਹਨ । ਅਜਿਹੇ ਵਿਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਪੰਜਾਬ ਕਾਂਗਰਸ ਵਿਚ ਚੱਲ ਰਹੀ ਖ਼ਾਨਾ-ਜੰਗੀ ਨੂੰ ਖ਼ਤਮ ਕਰਕੇ ਪਾਰਟੀ ਵਰਕਰਾਂ ਅੱਗੇ ਇੱਕ ਜੁੱਟਤਾ ਦੀ ਤਸਵੀਰ ਪੇਸ਼ ਨੂੰ ਕਰ ਸਕੇਗੀ ? ਪੰਜਾਬ ਕਾਂਗਰਸ ਦੇ ਆਗੂਆਂ ਤੋਂ ਲੈ ਕੇ ਜ਼ਮੀਨੀ ਪੱਧਰ ਦੇ ਵਰਕਰਾਂ ਤੱਕ ਹੁਣ ਹਾਈਕਮਾਨ ਦੇ ਅਗਲੇ ਕਦਮ ’ਤੇ ਨਜ਼ਰਾਂ ਟਿਕੀਆਂ ਹੋਈਆਂ ਹਨ । ਪਾਰਟੀ ਅੰਦਰ ਵੱਖ-ਵੱਖ ਆਗੂਆਂ ਦੇ ਆਪਣੇ-ਆਪਣੇ ਸਿਆਸੀ ਸਮੀਕਰਨ ਹਨ ਤੇ ਕਈ ਮੌਕਿਆਂ ’ਤੇ ਇਹ ਮਤਭੇਦ ਖੁੱਲ੍ਹ ਕੇ ਵੀ ਸਾਹਮਣੇ ਆਉਂਦੇ ਰਹੇ ਹਨ । ਇਸ ਦਾ ਅਸਰ ਸਿਰਫ਼ ਪਾਰਟੀ ਦੀ ਅੰਦਰੂਨੀ ਸਿਆਸਤ ’ਤੇ ਹੀ ਨਹੀਂ, ਸਗੋਂ ਵਰਕਰਾਂ ਦੇ ਮਨੋਬਲ ਅਤੇ ਸੰਗਠਨ ਦੀ ਸਰਗਰਮੀ ’ਤੇ ਵੀ ਪੈਂਦਾ ਹੈ । ਕਾਂਗਰਸ ਲਈ ਪੰਜਾਬ ਵਿਚ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਇਕ ਸਾਂਝੇ ਸਿਆਸੀ ਪਲੇਟਫ਼ਾਰਮ ’ਤੇ ਲਿਆਂਦਾ ਜਾਵੇ । ਜੇਕਰ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਪਾਰਟੀ ਅੰਦਰਲੇ ਮਤਭੇਦ ਕਿਸੇ ਵਿਸ਼ੇਸ਼ ਫ਼ਾਰਮੂਲੇ ਤਹਿਤ ਨਿਬੇੜ ਲਏ ਜਾਂਦੇ ਹਨ, ਤਾਂ ਕਾਂਗਰਸ ਇਸ ਨੂੰ ਜਥੇਬੰਦਕ ਤੌਰ ’ਤੇ ਆਪਣੇ ਹੱਕ ਵਿਚ ਵਰਤ ਸਕਦੀ ਹੈ। ਇਸੇ ਕਰਕੇ ਇਹ ਚਰਚਾ ਵੀ ਤੇਜ਼ ਹੈ ਕਿ ਹਾਈਕਮਾਨ ਵਲੋਂ ਆਪਣੇ ਨੇਤਾ ਰਾਹੁਲ ਗਾਧੀ ਦੇ ਦੌਰੇ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਗੱਲਬਾਤ ਕਰਕੇ ਮਤਭੇਦਾਂ ਨੂੰ ਘਟਾਉਣ ਲਈ ਕੋਈ ਰਾਹ ਕੱਢਿਆ ਜਾ ਸਕਦਾ ਹੈ। ਹੁਣ ਸਭ ਤੋਂ ਵੱਡੀ ਚਰਚਾ ਉਸ ਸੰਭਾਵਿਤ ‘ਫ਼ਾਰਮੂਲੇ’ ਨੂੰ ਲੈ ਕੇ ਤੇਜ਼ ਹੋ ਗਈ ਹੈ, ਜਿਸ ਰਾਹੀਂ ਕਾਂਗਰਸ ਹਾਈਕਮਾਨ ਪੰਜਾਬ ਵਿਚ ਵੱਖ-ਵੱਖ ਧੜਿਆਂ ਨੂੰ ਇੱਕਜੁੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਪਾਰਟੀ ਆਗੂਆਂ ਤੇ ਵਰਕਰਾਂ ਦੀਆਂ ਨਜ਼ਰਾਂ ਹਾਈਕਮਾਨ ਦੇ ਅਗਲੇ ਕਦਮ ’ਤੇ ਟਿਕੀਆਂ ਹੋਈਆਂ ਹਨ। ਕੀ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਪੰਜਾਬ ਕਾਂਗਰਸ ਦੀ ਖ਼ਾਨਾ-ਜੰਗੀ ’ਤੇ ਬਰੇਕ ਲੱਗੇਗੀ? ਕੀ ਹਾਈਕਮਾਨ ਕੋਈ ਅਜਿਹਾ ‘ਗੁਪਤ ਫਾਰਮੂਲਾ’ ਲਾਗੂ ਕਰੇਗੀ, ਜਿਸ ਨਾਲ ਸਾਰੇ ਧੜਿਆਂ ਨੂੰ ਇਕ ਛੱਤ ਹੇਠ ਲਿਆਂਦਾ ਜਾ ਸਕੇ ? ਜਾਂ ਫਿਰ ਅੰਦਰੂਨੀ ਖਿੱਚੋਤਾਣ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ? ਇਨ੍ਹਾਂ ਸਵਾਲਾਂ ਦੇ ਜਵਾਬ ਆਉਣ ਵਾਲੇ ਦਿਨਾਂ ਵਿਚ ਪੰਜਾਬ ਕਾਂਗਰਸ ਦੀ ਸਿਆਸਤ ਦੀ ਦਿਸ਼ਾ ਤੈਅ ਕਰ ਸਕਦੇ ਹਨ ।