02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਪਾਕਿ ਨੇ ਐੱਸ. ਸੀ. ਓ. ਸੰਮੇਲਨ ਦੀ ਗਰੁੱਪ ਫ਼ੋਟੋ ’ਚੋਂ ਪ੍ਰਧਾਨ ਮੰਤਰੀ ਮੋਦੀ ਨੂੰ ਹਟਾਇਆ

ਅੰਮ੍ਰਿਤਸਰ , 1 ਸਤੰਬਰ ( ਸੁਰਿੰਦਰ ਕੋਛੜ )- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ( ਪੀ . ਐੱਮ .

ਅਜੀਤ ਡੈਸਕ 02-09-2026
ਅੰਮ੍ਰਿਤਸਰ , 1 ਸਤੰਬਰ ( ਸੁਰਿੰਦਰ ਕੋਛੜ )- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ( ਪੀ . ਐੱਮ . ਓ .) ਵਲੋਂ ਸੋਸ਼ਲ ਮੀਡੀਆ ਪਲੇਟਫ਼ਾਰਮ ‘ ਐਕਸ ’ ’ ਤੇ ਸਾਂਝੀ ਕੀਤੀ ਗਈ ਇਕ ਗਰੁੱਪ ਫ਼ੋਟੋ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ । ਸ਼ੰਘਾਈ ਸਹਿਯੋਗ ਸੰਗਠਨ ( ਐੱਸ . ਸੀ . ਓ .) ਸੰਮੇਲਨ ਦੌਰਾਨ ਲਈ ਗਈ ਇਕ ਸਾਂਝੀ ਤਸਵੀਰ ਨੂੰ ਐਡਿਟ ਕਰਕੇ ਉਸ ’ ਚੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ , ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ੇਸ਼ਕੀਅਨ , ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸ਼ੈਂਕੋ , ਕਜ਼ਾਕਿਸਤਾਨ ਦੇ ਰਾਸ਼ਟਰਪਤੀ ਕਾਸਿਮ ਤੋਕਾਯੇਵ ਅਤੇ ਐੱਸ . ਸੀ . ਓ . ਦੇ ਸਕੱਤਰ ਜਨਰਲ ਨੂਰਲਾਨ ਯਰਮੇਕਬਾਯੇਵ ਨੂੰ ਹਟਾ ਦਿੱਤਾ ਗਿਆ । ਇਹ ਤਸਵੀਰ ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ’ ਚ ਹੋਏ ਸੰਮੇਲਨ ਦੌਰਾਨ ਲਈ ਗਈ ਸੀ । ਅਸਲ ਤਸਵੀਰ ’ ਚ ਪ੍ਰਧਾਨ ਮੰਤਰੀ ਮੋਦੀ ਅਤੇ ਪਾਕਿ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੋਵੇਂ ਮੌਜੂਦ ਸਨ । ਹਾਲਾਂਕਿ , ਆਪਣੇ ਆਪ ਨੂੰ ਕੇਂਦਰ ( ਸੈਂਟਰ ) ’ ਚ ਵਿਖਾਉਣ ਲਈ ਪਾਕਿਸਤਾਨੀ ਪੱਖ ਵਲੋਂ ਤਸਵੀਰ ਨੂੰ ਕ੍ਰੌਪ ਕਰ ਦਿੱਤਾ ਗਿਆ , ਜਿਸ ਕਾਰਨ ਮੂਲ ਤਸਵੀਰ ’ ਚ ਮੌਜੂਦ 12 ਆਗੂਆਂ ਦੀ ਥਾਂ ਸਿਰਫ਼ 7 ਹੀ ਰਹਿ ਗਏ । ਸੋਸ਼ਲ ਮੀਡੀਆ ’ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਤਸਵੀਰ ਨਾਲ ਹੋਈ ਛੇੜਛਾੜ ਨੂੰ ਲੈ ਕੇ ਹੋਈ ਤਿੱਖੀ ਆਲੋਚਨਾ ਅਤੇ ਵਿਵਾਦ ਤੋਂ ਕਰੀਬ 4 ਘੰਟੇ ਬਾਅਦ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਰੀਫ਼ ਨੇ ‘ ਐਕਸ ’ ’ ਤੇ ਅਸਲ ਗਰੁੱਪ ਫ਼ੋਟੋ ਸਾਂਝੀ ਕੀਤੀ , ਜਿਸ ’ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਦਿਖਾਈ ਦੇ ਰਹੇ ਹਨ ।
ਪਿਛਲੀ ਖ਼ਬਰ ਘੱਟ ਬਾਰਿਸ਼ ਕਰਕੇ ਸਤੰਬਰ ਮਹੀਨਾ ਵੀ ਪਾਵਰਕਾਮ ਲਈ ਰਹੇਗਾ ਭਾਰਾ ਬਾਰਿਸ਼ਾਂ ਦੀ ਕਮੀ ਕਾਰਨ ਪਾਵਰਕਾਮ ਲਈ ਮਹਿੰਗੇ ਸਾਬਤ ਹੋਏ... ਅਗਲੀ ਖ਼ਬਰ ਸਪਾਈਸਜੈੱਟ ਦੀ ਹਵਾਈ ਉਡਾਣ ਕਈ ਘੰਟੇ ਲੇਟ ਹੋਣ ਕਰਕੇ ਹਵਾਈ ਅੱਡਾ ਰਾਜਾਸਾਂਸੀ ’ਤੇ ਯਾਤਰੀਆਂ ਵਲੋਂ ਹੰਗਾਮਾ ਹਵਾਈ ਕੰਪਨੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।