02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸਪਾਈਸਜੈੱਟ ਦੀ ਹਵਾਈ ਉਡਾਣ ਕਈ ਘੰਟੇ ਲੇਟ ਹੋਣ ਕਰਕੇ ਹਵਾਈ ਅੱਡਾ ਰਾਜਾਸਾਂਸੀ ’ਤੇ ਯਾਤਰੀਆਂ ਵਲੋਂ ਹੰਗਾਮਾ ਹਵਾਈ ਕੰਪਨੀ ਵਲੋਂ ਯਾਤਰੀਆਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਗਿਆ ਸੀ-ਡਾਇਰੈਕਟਰ

ਅਜਨਾਲਾ/ਰਾਜਾਸਾਂਸੀ, 1 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸ਼੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਵਿਖੇ ਅੱਜ ਫਿਰ ਸਪਾਈਸਜੈੱਟ ਦੀ ਅੰਮ੍ਰਿਤਸਰ ਤੋਂ ਦੁਬਈ ਜਾਣ ਵਾਲੀ ਹਵਾਈ ਉਡਾਨ ਕਈ ਘੰਟੇ ਦੇਰੀ ਨਾਲ ਚੱਲਣ ਕਾਰਨ ਯਾਤਰੀਆਂ ਵਲੋਂ ਹੰਗਾਮਾ ਕੀਤਾ ਗਿਆ । ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਉਡਾਨ ਦੇਰੀ ਨਾਲ ਚੱਲਣ ਸਬੰਧੀ ਸਮੇਂ ਸਿਰ ਸਪੱਸ਼ਟ ਜਾਣਕਾਰੀ ਨਹੀਂ ਮਿਲੀ।

ਦੁਬਈ ਜਾਣ ਵਾਲੀ ਹਵਾਈ ਉਡਾਣ ’ਚ ਦੇਰੀ ਹੋਣ ਕਾਰਨ ਪ੍ਰੇਸ਼ਾਨ ਹੋਏ ਯਾਤਰੂ ਹਵਾਈ ਕੰਪਨੀ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ। ਤਸਵੀਰ : ਰਾਹੀਂ ਢਿੱਲੋਂ 02-09-2026
ਅਜਨਾਲਾ/ਰਾਜਾਸਾਂਸੀ, 1 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸ਼੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਵਿਖੇ ਅੱਜ ਫਿਰ ਸਪਾਈਸਜੈੱਟ ਦੀ ਅੰਮ੍ਰਿਤਸਰ ਤੋਂ ਦੁਬਈ ਜਾਣ ਵਾਲੀ ਹਵਾਈ ਉਡਾਨ ਕਈ ਘੰਟੇ ਦੇਰੀ ਨਾਲ ਚੱਲਣ ਕਾਰਨ ਯਾਤਰੀਆਂ ਵਲੋਂ ਹੰਗਾਮਾ ਕੀਤਾ ਗਿਆ । ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਉਡਾਨ ਦੇਰੀ ਨਾਲ ਚੱਲਣ ਸਬੰਧੀ ਸਮੇਂ ਸਿਰ ਸਪੱਸ਼ਟ ਜਾਣਕਾਰੀ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਤੋਂ ਦੁਬਈ ਜਾਣ ਵਾਲੀ ਇਸ ਉਡਾਨ ਦਾ ਨਿਰਧਾਰਿਤ ਸਮਾਂ ਸਵੇਰੇ 8:40 ਵਜੇ ਦਾ ਸੀ, ਪਰ ਕਈ ਘੰਟਿਆਂ ਦੀ ਦੇਰੀ ਕਾਰਨ ਉਨ੍ਹਾਂ ਨੂੰ ਲੰਮਾ ਸਮਾਂ ਇੰਤਜ਼ਾਰ ਕਰਨਾ ਪੈ ਰਿਹਾ ਹੈ । ਉਧਰ ਇਸ ਸਬੰਧੀ ਜਦੋਂ ਹਵਾਈ ਅੱਡੇ ਦੇ ਡਾਇਰੈਕਟਰ ਅਨਿਰੁੱਧ ਕੁਮਾਰ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਬੰਧਿਤ ਹਵਾਈ ਕੰਪਨੀ ਵਲੋਂ ਉਡਾਨ ਦੀ ਦੇਰੀ ਸਬੰਧੀ ਯਾਤਰੀਆਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ । ਉਨ੍ਹਾਂ ਦੱਸਿਆ ਕਿ ਹਵਾਈ ਅੱਡੇ ’ਤੇ ਜ਼ਰੂਰੀ ਕੰਮ ਚੱਲਣ ਕਾਰਨ ਦੁਪਹਿਰ 1:40 ਵਜੇ ਤੋਂ ਰਾਤ 9:45 ਵਜੇ ਤੱਕ ਰਨਵੇ ਬੰਦ ਰਹਿੰਦਾ ਹੈ ਅਤੇ ਸਪਾਈਸਜੈਟ ਦੀ ਅੰਮ੍ਰਿਤਸਰ-ਦੁਬਈ ਉਡਾਨ ਵੀ ਰਨਵੇ ਮੁੜ ਚਾਲੂ ਹੋਣ ਤੋਂ ਬਾਅਦ ਰਾਤ 9:45 ਵਜੇ ਤੋਂ ਬਾਅਦ ਦੁਬਈ ਲਈ ਰਵਾਨਾ ਹੋਵੇਗੀ, ਜਿਸ ਸੰਬੰਧੀ ਸਾਰੇ ਯਾਤਰੀਆਂ ਨੂੰ ਸੂਚਿਤ ਕੀਤਾ ਜਾ ਚੁੱਕਾ ਸੀ ।
ਪਿਛਲੀ ਖ਼ਬਰ ਪਾਕਿ ਨੇ ਐੱਸ. ਸੀ. ਓ. ਸੰਮੇਲਨ ਦੀ ਗਰੁੱਪ ਫ਼ੋਟੋ ’ਚੋਂ ਪ੍ਰਧਾਨ ਮੰਤਰੀ ਮੋਦੀ ਨੂੰ ਹਟਾਇਆ ਅਗਲੀ ਖ਼ਬਰ ਪਾਰਟੀ ਦੀਆਂ ਨੀਤੀਆਂ ਨਿਰਧਾਰਿਤ ਕਰਨ ਦਾ ਹੱਕ ਸਿਰਫ ਪਾਰਟੀ ਪ੍ਰਧਾਨ ਨੂੰ-ਰਵੀਇੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।