19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਕੋਟਕਪੂਰਾ ਤੋਂ ਦੇਵੀ ਵਾਲਾ ਸੜਕ ਬਣਾਉਣ ਦੀ ਮੰਗ

ਕੋਟਕਪੂਰਾ, 19 ਨਵੰਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਤੋਂ ਦੇਵੀ ਵਾਲਾ ਰੋਡ ਨੈਸ਼ਨਲ ਹਾਈਵੇ ਤੱਕ ਸੜਕ ਦਾ ਢਾਈ ਕਿਲੋਮੀਟਰ ਵਾਲਾ ਰਸਤਾ ਪਿਛਲੇ ਲੰਬੇ ਸਮੇਂ ਤੋਂ ਵਿਕਾਸ ਨੂੰ ਤਰਸ ਰਿਹਾ ਹੈ। ਇਸ ਮਾਰਗ ਤੋਂ ਦੇਵੀ ਵਾਲਾ, ਔਲਖ, ਸਿਰਸੜੀ, ਨੱਥੇ ਵਾਲਾ, ਨਵਾਂ ਨੱਥੇ ਵਾਲਾ ਆਦਿ ਹੋਰ ਪਿੰਡਾਂ ਨੂੰ ਜਾਣ ਵਾਸਤੇ ਇਸ ਲਾਂਘੇ ਦਾ ਰਾਹਗੀਰ ਇਸਤੇਮਾਲ ਕਰਦੇ ਹਨ।

ਕੋਟਕਪੂਰਾ ਦੇਵੀਵਾਲਾ ਰੋਡ ਦੀ ਮੰਦੀ ਹਾਲਤ ਦਾ ਦ੍ਰਿਸ਼। ਤਸਵੀਰ : ਰਿੰਕੂ ਮਲਹੋਤਰਾ 20-11-2026
ਕੋਟਕਪੂਰਾ, 19 ਨਵੰਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਤੋਂ ਦੇਵੀ ਵਾਲਾ ਰੋਡ ਨੈਸ਼ਨਲ ਹਾਈਵੇ ਤੱਕ ਸੜਕ ਦਾ ਢਾਈ ਕਿਲੋਮੀਟਰ ਵਾਲਾ ਰਸਤਾ ਪਿਛਲੇ ਲੰਬੇ ਸਮੇਂ ਤੋਂ ਵਿਕਾਸ ਨੂੰ ਤਰਸ ਰਿਹਾ ਹੈ। ਇਸ ਮਾਰਗ ਤੋਂ ਦੇਵੀ ਵਾਲਾ, ਔਲਖ, ਸਿਰਸੜੀ, ਨੱਥੇ ਵਾਲਾ, ਨਵਾਂ ਨੱਥੇ ਵਾਲਾ ਆਦਿ ਹੋਰ ਪਿੰਡਾਂ ਨੂੰ ਜਾਣ ਵਾਸਤੇ ਇਸ ਲਾਂਘੇ ਦਾ ਰਾਹਗੀਰ ਇਸਤੇਮਾਲ ਕਰਦੇ ਹਨ। ਕੁਝ ਮਹੀਨੇ ਪਹਿਲਾਂ ਗੰਦੇ ਨਾਲੇ ਦੇ ਨਾਲ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਜਿਸ ਦੌਰਾਨ ਸੜਕ ਨੂੰ ਪੁੱਟਿਆ ਗਿਆ ਸੀ, ਪਰ ਕਾਫ਼ੀ ਮਹੀਨੇ ਬੀਤ ਜਾਣ ਬਾਅਦ ਸੜਕ ਦੀ ਹਾਲੇ ਤੱਕ ਸਾਰ ਨਹੀਂ ਲਈ ਗਈ ਹੈ, ਜਿਸ ਨਾਲ ਰਾਹਗੀਰਾਂ ਨੂੰ ਧੂੜ ਉਡਾਉਂਦੀ ਸੜਕ ਵਿਚੋਂ ਲੰਘਣਾ ਪੈਂਦਾ ਹੈ। ਇਲਾਕਾ ਵਾਸੀ ਜਸਵਿੰਦਰ ਸਿੰਘ ਤੇ ਰਣਜੀਤ ਸਿੰਘ ਮਾਨ ਨੇ ਦੱਸਿਆ ਕਿ ਗੰਦੇ ਨਾਲੇ ਦੇ ਨਾਲ ਪਾਈਪਾਂ ਪਾਉਣ ਲਈ ਸੜਕ ਨੂੰ ਪੁੱਟਿਆ ਗਿਆ ਸੀ ਪਰ ਉਸ ਤੋਂ ਬਾਅਦ ਕੰਮ ਖ਼ਤਮ ਹੋਣ ਤੇ ਵੀ ਸੜਕ ਦੀ ਸਾਰ ਨਹੀਂ ਲਈ ਗਈ। ਉਨ੍ਹਾਂ ਕਿਹਾ ਸ਼ਹਿਰ ਦੀ ਕੋਟਕਪੂਰਾ ਮੋਗਾ ਰੋਡ ਮੁੱਖ ਮਾਰਗ ਦਾ ਕੰਮ ਚੱਲਣ ਕਾਰਨ ਲੋਕ ਇਸ ਲਾਂਘੇ ਨੂੰ ਵਰਤੋਂ ਵਿਚ ਲੈ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਸੜਕ ਨੂੰ ਜਲਦ ਬਣਾਇਆ।
ਪਿਛਲੀ ਖ਼ਬਰ ਜਨਰੇਟਰ ਦੀ ਤਾਰ ਚੋਰੀ ਕਰਨ ਵਾਲਾ ਨੌਜਵਾਨ ਕਾਬੂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਏਕਤਾ ਹੀ ਵਿਧਾਨ ਸਭਾ ਚੋਣਾਂ ਲਈ ਸਫ਼ਲਤਾ ਬਣੇਗੀ : ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।