ਜੈਤੋ ਅਨਾਜ ਮੰਡੀ ’ਚ ਝੋਨੇ ਦੀ ਆਮਦ ਸ਼ੁਰੂ, ਨਹੀਂ ਲੱਗੀ ਕੋਈ ਬੋਲੀ
ਜੈਤੋ, 1 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)-ਝੋਨੇ ਦੀ ਨਵੀਂ ਫ਼ਸਲ ਦੀ ਆਮਦ ਸ਼ੁਰੂ ਹੁੰਦੇ ਹੀ ਜੈਤੋ ਦੀ ਅਨਾਜ ਮੰਡੀ ਵਿਚ ਕਿਸਾਨ ਆਪਣੀ ਫ਼ਸਲ ਲੈ ਕੇ ਪਹੁੰਚਣ ਲੱਗ ਪਏ ਹਨ। ਅੱਜ ਮੰਡੀ ਵਿਚ ਝੋਨੇ ਦੀਆਂ ਕੁਝ ਢੇਰੀਆਂ ਪੁੱਜੀਆਂ, ਪਰ ਫ਼ਸਲ ਦੀ ਸਾਫ਼-ਸਫ਼ਾਈ ਅਤੇ ਲੇਬਰ ਦੇ ਪ੍ਰਬੰਧ ਸਮੇਂ ਸਿਰ ਨਾ ਹੋਣ ਕਾਰਨ ਝੋਨੇ ਦੀ ਬੋਲੀ ਨਹੀਂ ਲੱਗ ਸਕੀ।
ਅਜੀਤ ਡੈਸਕ
02-10-2026