ਸਟੇਟ ਪੱਧਰੀ ਨੈੱਟਬਾਲ ਮੁਕਾਬਲਿਆਂ ਲਈ ਟਰਾਇਲ ਬਰਗਾੜੀ ਵਿਖੇ 7 ਨੂੰ
ਬਰਗਾੜੀ, 1 ਨਵੰਬਰ (ਲਖਵਿੰਦਰ ਸ਼ਰਮਾ)- ਨੈੱਟਬਾਲ ਐਸੋਸੀਏਸ਼ਨ ਫ਼ਰੀਦਕੋਟ ਦੇ ਸਕੱਤਰ ਕੋਚ ਜਗਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਸਟੇਟ ਪੱਧਰ ’ਤੇ ਸੀਨੀਅਰ ਲੜਕੀਆਂ, ਸੀਨੀਅਰ ਮਿਕਸਡ, ਫ਼ਾਸਟ ਫ਼ਾਈਵ ਲੜਕੀਆਂ ਅਤੇ ਜੂਨੀਅਰ ਲੜਕੀਆਂ ਦੇ ਨੈਟਬਾਲ ਮੁਕਾਬਲੇ 13 ਤੋਂ 15 ਨਵੰਬਰ ਨੂੰ ਬਾਬਾ ਜੋਗੀ ਪੀਰ ਸਕੂਲ ਰੱਲਾ ਜ਼ਿਲ੍ਹਾ ਮਾਨਸਾ ਵਿਖੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਲਈ ਖਿਡਾਰੀਆਂ ਦੇ ਟਰਾਇਲ 7 ਨਵੰਬਰ ਨੂੰ ਦਸਮੇਸ਼ ਗਲੋਬਲ ਸਕੂਲ ਬਰਗਾੜੀ ਵਿਖੇ ਸਵੇਰੇ 10 ਵਜੇ ਲਏ ਜਾਣਗੇ।
ਬਰਗਾੜੀ, 1 ਨਵੰਬਰ (ਲਖਵਿੰਦਰ ਸ਼ਰਮਾ)- ਨੈੱਟਬਾਲ ਐਸੋਸੀਏਸ਼ਨ ਫ਼ਰੀਦਕੋਟ ਦੇ ਸਕੱਤਰ ਕੋਚ ਜਗਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਸਟੇਟ ਪੱਧਰ ’ਤੇ ਸੀਨੀਅਰ ਲੜਕੀਆਂ, ਸੀਨੀਅਰ ਮਿਕਸਡ, ਫ਼ਾਸਟ ਫ਼ਾਈਵ ਲੜਕੀਆਂ ਅਤੇ ਜੂਨੀਅਰ ਲੜਕੀਆਂ ਦੇ ਨੈਟਬਾਲ ਮੁਕਾਬਲੇ 13 ਤੋਂ 15 ਨਵੰਬਰ ਨੂੰ ਬਾਬਾ ਜੋਗੀ ਪੀਰ ਸਕੂਲ ਰੱਲਾ ਜ਼ਿਲ੍ਹਾ ਮਾਨਸਾ ਵਿਖੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਲਈ ਖਿਡਾਰੀਆਂ ਦੇ ਟਰਾਇਲ 7 ਨਵੰਬਰ ਨੂੰ ਦਸਮੇਸ਼ ਗਲੋਬਲ ਸਕੂਲ ਬਰਗਾੜੀ ਵਿਖੇ ਸਵੇਰੇ 10 ਵਜੇ ਲਏ ਜਾਣਗੇ। ਇਨ੍ਹਾਂ ਟਰਾਇਲਾਂ ’ਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਆਪਣੀ ਇਕ ਪਾਸ ਪੋਰਟ ਫੋਟੋ, ਇਕ ਪਛਾਣ ਪੱਤਰ ਅਤੇ ਹਰ ਇਕ ਖਿਡਾਰੀ ਦੀ ਨੈੱਟਬਾਲ ਫੈਡਰੇਸ਼ਨ ਆਫ ਇੰਡੀਆ ਵਿਚ ਰਜਿਸ਼ਟਰੇਸ਼ਨ ਹੋਣਾ ਲਾਜ਼ਮੀ ਹੈ। ਕੋਚ ਜਗਮੀਤ ਸਿੰਘ ਨੇ ਦੱਸਿਆ ਕਿ ਨੈਟਬਾਲ ਦੇ ਮੁਕਾਬਲਿਆਂ ਸਮੇਂ ਮੁਕਾਬਲਿਆਂ ਵਿਚ ਭਾਗ ਲੈਣ ਤੋਂ ਪਹਿਲਾਂ ਟਰਾਇਲ ਲਏ ਜਾਂਦੇ ਹਨ ਅਤੇ ਇਨ੍ਹਾਂ ਟਰਾਇਲਾਂ ਵਿਚ ਪਾਸ ਹੋਣ ਵਾਲੇ ਖਿਡਾਰੀ ਹੀ ਮੁਕਾਬਲਿਆਂ ਵਿਚ ਹਿੱਸਾ ਲੈ ਸਕਦੇ ਹਨ।