02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਰਗਾੜੀ ਦੀ ਮੀਟਿੰਗ

ਬਰਗਾੜੀ, 1 ਨਵੰਬਰ (ਲਖਵਿੰਦਰ ਸ਼ਰਮਾ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਰਗਾੜੀ ਦੀ ਮੀਟਿੰਗ ਬਰਗਾੜੀ ਵਿਖੇ ਬਲਾਕ ਪ੍ਰਧਾਨ ਡਾ. ਸਤਨਾਮ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਬਲਾਕ ਦੇ ਸਮੂਹ ਡਾਕਟਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ।

ਮੈਡੀਕਲ ਪ੍ਰੈਕਟੀਸ਼ਨਰ ਐਸੋ. ਬਲਾਕ ਬਰਗਾੜੀ ਦੀ ਮੀਟਿੰਗ ਸਮੇਂ ਪ੍ਰਧਾਨ ਡਾ. ਸਤਨਾਮ ਸਿੰਘ ਸਿੱਧੂ ਨਿਆਮੀਵਾਲਾ, ਡਾ. ਜਗਦੇਵ ਸਿੰਘ ਚਹਿਲ, ਡਾ. ਗੁਰਦੀਪ ਬਰਾੜ, ਡਾ. ਬਲਜਿੰਦਰ ਅਰੋੜਾ ਤੇ ਹੋਰ। ਤਸਵੀਰ: ਲਖਵਿੰਦਰ ਸ਼ਰਮਾ 02-11-2026
ਬਰਗਾੜੀ, 1 ਨਵੰਬਰ (ਲਖਵਿੰਦਰ ਸ਼ਰਮਾ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਰਗਾੜੀ ਦੀ ਮੀਟਿੰਗ ਬਰਗਾੜੀ ਵਿਖੇ ਬਲਾਕ ਪ੍ਰਧਾਨ ਡਾ. ਸਤਨਾਮ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਬਲਾਕ ਦੇ ਸਮੂਹ ਡਾਕਟਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਮੀਟਿੰਗ ਵਿਚ ਡਾਕਟਰ ਸਾਹਿਬਾਨ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਹੋਰਨਾਂ ਮਸਲਿਆਂ ’ਤੇ ਚਰਚਾ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਹਰ ਪ੍ਰੈਕਟੀਸ਼ਨਰ ਸਾਫ਼ ਸੁਥਰੀ ਪ੍ਰੈਕਟਿਸ ਕਰੇ ਅਤੇ ਕੋਈ ਵੀ ਗੈਰਕਾਨੂੰਨੀ ਕੰਮ ਨਾ ਕਰੇ। ਗਲਤ ਕੰਮ ਕਰਨ ਵਾਲੇ ਕਿਸੇ ਵੀ ਪ੍ਰੈਕਟੀਸ਼ਨਰ ਦਾ ਐਸੋ. ਸਾਥ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਦੂਸਰੀਆਂ ਸਰਕਾਰਾਂ ਵਾਂਗ ਇਸ ਸਰਕਾਰ ਨੇ ਵੀ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਮੰਗਾਂ ’ਤੇ ਕੋਈ ਗੌਰ ਨਹੀਂ ਕੀਤਾ ਅਤੇ ਪਿੰਡਾਂ ਵਿਚ 24 ਘੰਟੇ ਲੋਕਾਂ ਨੂੰ ਸਸਤੀਆਂ ਮੈਡੀਕਲ ਸਹੂਲਤਾਂ ਦੇਣ ਵਾਲੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਬਿਨਾਂ ਸ਼ਰਤ ਰਜਿਸਟਰਡ ਨਹੀਂ ਕੀਤਾ ਗਿਆ। ਐਸੋਸੀਏਸ਼ਨ ਸ਼ੁਰੂ ਤੋਂ ਹੀ ਹਰ ਤਰ੍ਹਾਂ ਦੇ ਨਸ਼ੇ ਦਾ ਵਿਰੋਧ ਕਰਦੀ ਹੈ ਅਤੇ ਨਸ਼ੇ ਦਾ ਕੰਮ ਕਰਨ ਵਾਲੇ ਦਾ ਐਸੋ. ਕਦੇ ਵੀ ਸਾਥ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਨਸ਼ੇ ਬੰਦ ਕਰਨ ਦੀ ਆੜ ਵਿਚ ਜੇਕਰ ਕਿਸੇ ਪ੍ਰੈਕਟੀਸ਼ਨਰ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਤਾਂ ਐਸੋ. ਪੂਰੀ ਇਕਜੁੱਟਤਾ ਨਾਲ ਇਸ ਧੱਕੇਸ਼ਾਹੀ ਦਾ ਵਿਰੋਧ ਕਰੇਗੀ। ਇਸ ਮੌਕੇ ਲੀਗਲ ਐਡਵਾਈਜਰ ਪੰਜਾਬ ਡਾ. ਜਗਦੇਵ ਸਿੰਘ ਚਹਿਲ, ਡਾ.ਗੁਰਦੀਪ ਸਿੰਘ ਬਰਾੜ, ਚੇਅਰਮੈਨ ਡਾ.ਸਰਵੀਰ ਸਿੰਘ ਸੀਵੀਆਂ, ਸਕੱਤਰ ਡਾ. ਬਲਜਿੰਦਰ ਅਰੋੜਾ, ਖਜ਼ਾਨਚੀ ਡਾ. ਕੁਲਵਿੰਦਰ ਸਿੰਘ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਡਾ. ਸੁਖਦੇਵ ਸਿੰਘ ਬਹਿਬਲ ਕਲਾਂ, ਮੀਤ ਪ੍ਰਧਾਨ ਡਾ. ਬਲਵਿੰਦਰ ਸਿੰਘ ਨਿਆਮੀਵਾਲਾ, ਡਾ. ਇਕਬਾਲ ਕੌਰ ਸਿਵੀਆਂ, ਡਾ. ਵਰਿੰਦਰ ਸਿੰਘ ਰਣ ਸਿੰਘ ਵਾਲਾ, ਡਾ. ਸਰੂਪ ਖਾਨ, ਡਾ. ਹੁਸਨਦੀਪ ਸੋਨਾ ਬੁਰਜ, ਸਹਾਇਕ ਸਕੱਤਰ ਡਾ. ਜਪਰਾਜ ਸਿੰਘ, ਸਹਾਇਕ ਖਜ਼ਾਨਚੀ ਡਾ. ਰਵੀ ਸਿੰਘ, ਪ੍ਰੈਸ ਸਕੱਤਰ ਡਾ. ਵੀਰਪਾਲ ਸਿੰਘ ਗੋਂਦਾਰਾ, ਸਲਾਹਕਾਰ ਡਾ. ਹਰਵਿੰਦਰ ਸਿੰਘ ਧਾਲੀਵਾਲ ਢਿੱਲਵਾਂ ਕਲਾਂ, ਡਾ. ਜਗਜੀਤ ਸਿੰਘ ਸਿੱਧੂ ਲੈਬ ਵਾਲੇ, ਡਾ. ਕੁਲਵਿੰਦਰ ਸਿੰਘ ਲੈਬ ਵਾਲੇ, ਡਾ. ਭੁਪਿੰਦਰ ਸਿੰਘ ਗੁਰੂਸਰ, ਡਾ. ਮਿਹਰ ਅਲੀ ਬੁਰਜ, ਆਰਗੇਨਾਈਜਰ ਸਕੱਤਰ ਡਾ. ਗੁਰਪਿਆਰ ਸਿੰਘ ਰਾਜੂ ਨਿਆਮੀਵਾਲਾ, ਜਥੇਬੰਦਕ ਸਕੱਤਰ ਡਾ. ਸੂਬਾ ਸਿੰਘ, ਸ਼ੋਸ਼ਲ ਮੀਡੀਆ ਇੰਚਾਰਜ ਡਾ. ਰਾਜ ਕੁਮਾਰ ਰਾਜੂ, ਸੋਸ਼ਲ ਮੀਡੀਆ ਸਹਾਇਕ ਸਕੱਤਰ ਡਾ. ਪ੍ਰਗਟ ਸਿੰਘ, ਡਾ. ਬਲਵਿੰਦਰ ਸਿੰਘ ਬਹਿਬਲ, ਡਾ. ਸਦੀਕ ਮੁਹੰਮਦ ਬੁਰਜ, ਡਾ. ਜਸਵੀਰ ਸਿੰਘ ਰਣ ਸਿੰਘ ਵਾਲਾ, ਵਲੰਟੀਅਰ ਡਾ. ਕੁਲਵਿੰਦਰ ਸਿੰਘ ਬਰਗਾੜੀ, ਡਾ. ਦਰਸ਼ਨ ਸਿੰਘ ਝੋਟੀਵਾਲਾ, ਡਾ. ਸੰਜੀਵ ਕੁਮਾਰ ਬਿੱਟੂ, ਡਾ. ਬਲਜੀਤ ਸਿੰਘ, ਡਾ. ਅਵਤਾਰ ਸਿੰਘ, ਡਾ. ਬਲਵੰਤ ਸਿੰਘ, ਡਾ. ਹਰਪਾਲ ਸਿੰਘ, ਡਾ. ਸੁਖਮੰਦਰ ਸਿੰਘ, ਡਾ. ਜਸਪ੍ਰੀਤ ਸਿੰਘ, ਡਾ. ਲਖਵਿੰਦਰ ਬਰਾੜ, ਡਾ. ਸੰਤੋਸ਼ ਕੁਮਾਰ, ਡਾ. ਜਸਨਦੀਪ ਕੁਮਾਰ, ਡਾ. ਰਣਜੀਤ ਸਿੰਘ, ਡਾ. ਕਿਰਨਪ੍ਰੀਤ ਸਿੰਘ, ਡਾ. ਧਰਮਿੰਦਰ ਸਿੰਘ, ਡਾ. ਗੁਰਪਿੰਦਰ ਸਿੰਘ, ਡਾ. ਸੰਨੀ ਸਿੰਘ, ਡਾ. ਸੁਖਦੇਵ ਸਿੰਘ, ਡਾ. ਸੁਰਿੰਦਰ ਸਿੰਘ, ਡਾ. ਮਨਿੰਦਰ ਸਿੰਘ, ਡਾ. ਰਾਜਾ ਮੰਗਾ, ਡਾ. ਸੁਲੱਖਣ ਸਿੰਘ, ਡਾ. ਜਗਤਾਰ ਸਿੰਘ, ਡਾ. ਗੱਗੀ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੂਬੇ ’ਚ ਅਕਾਲੀ ਦਲ (ਬ) ਦੀ ਸਰਕਾਰ ਬਣਾਉਣ ’ਚ ਨੌਜਵਾਨ ਅਹਿਮ ਭੂਮਿਕਾ ਨਿਭਾਉਣਗੇ- ਝਿੰਜਰ ਅਗਲੀ ਖ਼ਬਰ ਰਿਸ਼ੀ ਮਾਡਲ ਸਕੂਲ ’ਚ ‘ਮਾਨਸਿਕ ਸਿਹਤ ਅਤੇ ਤੰਦਰੁਸਤੀ’ ਵਿਸ਼ੇ ਉੱਪਰ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।