ਗੁਣਤਾਸ਼ ਸਿੰਘ ਦੁਲੱਟ ਭਗਤੂਆਣਾ ਸ਼੍ਰੋਅਦ (ਬ) ਯੂਥ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ
ਜੈਤੋ, 14 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਨੌਜਵਾਨ ਵਰਗ ਨੂੰ ਪਾਰਟੀ ਦੀਆਂ ਗਤੀਵਿਧੀਆਂ ਨਾਲ ਵੱਡੇ ਪੱਧਰ ’ਤੇ ਜੋੜਨ ਦੀ ਦਿਸ਼ਾ ਵਿਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਕੜੀ ਤਹਿਤ ਪਾਰਟੀ ਦੇ ਯੂਥ ਵਿੰਗ ਵਿਚ ਤਿੰਨ ਨੌਜਵਾਨ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
ਗ
ਗੁਣਤਾਸ਼ ਸਿੰਘ ਦੁਲੱਟ, ਜਗਸੀਰ ਸਿੰਘ ਢਿੱਲੋਂ ਤੇ ਲਵਪ੍ਰੀਤ ਸਿੰਘ ਬਰਾੜ।
15-09-2026
ਜੈਤੋ, 14 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਨੌਜਵਾਨ ਵਰਗ ਨੂੰ ਪਾਰਟੀ ਦੀਆਂ ਗਤੀਵਿਧੀਆਂ ਨਾਲ ਵੱਡੇ ਪੱਧਰ ’ਤੇ ਜੋੜਨ ਦੀ ਦਿਸ਼ਾ ਵਿਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਕੜੀ ਤਹਿਤ ਪਾਰਟੀ ਦੇ ਯੂਥ ਵਿੰਗ ਵਿਚ ਤਿੰਨ ਨੌਜਵਾਨ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਪਾਰਟੀ ਵਲੋਂ ਗੁਣਤਾਸ਼ ਸਿੰਘ ਦੁਲੱਟ ਭਗਤੂਆਣਾ (ਰਾਮਗੜ੍ਹ) ਨੂੰ ਸ਼੍ਰੋਮਣੀ ਅਕਾਲੀ ਦਲ (ਬ) ਯੂਥ ਵਿੰਗ ਦਾ ਜ਼ਿਲ੍ਹਾ ਮੀਤ ਪ੍ਰਧਾਨ, ਜਗਸੀਰ ਸਿੰਘ ਢਿੱਲੋਂ ਬਾਜਾਖਾਨਾ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਤੇ ਲਵਪ੍ਰੀਤ ਸਿੰਘ ਬਰਾੜ ਨੂੰ ਜ਼ਿਲ੍ਹਾ ਯੂਥ ਵਿੰਗ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਨਵ-ਨਿਯੁਕਤ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ (ਬ) ਦੇ ਯੂਥ ਵਿੰਗ ਸੂਬਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਹਲਕਾ ਇੰਚਾਰਜ ਸੂਬਾ ਸਿੰਘ ਬਾਦਲ, ਯੂਥ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਬੱਬਲ ਜਟਾਣਾ ਝੋਟੀਵਾਲਾ, ਸੀਨੀਅਰ ਆਗੂ ਗੁਰਚੇਤ ਸਿੰਘ ਢਿੱਲੋਂ ਬਰਗਾੜੀ, ਸਾਬਕਾ ਪ੍ਰਧਾਨ ਨਗਰ ਕੌਂਸਲ ਜੈਤੋ ਯਾਦਵਿੰਦਰ ਸਿੰਘ ਯਾਦੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭੁਪਿੰਦਰ ਸਿੰਘ ਲਾਲੀ ਬਾਦਲ, ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਪੂਰੀ ਇਮਾਨਦਾਰੀ, ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਨੌਜਵਾਨਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਵੱਧ ਤੋਂ ਵੱਧ ਨੌਜਵਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੋੜਨ ਲਈ ਪਿੰਡ-ਪਿੰਡ ਅਤੇ ਵਾਰਡ ਪੱਧਰ ’ਤੇ ਸਰਗਰਮੀਆਂ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਨਿਯੁਕਤੀ ’ਤੇ ਗੁਰਮੀਤ ਸਿੰਘ ਬਰਾੜ ਸਾਬਕਾ ਡਾਇਰੈਕਟਰ ਖੇਤੀਬਾੜੀ ਵਿਕਾਸ ਬੈਂਕ, ਬਲਵੰਤ ਸਿੰਘ ਬਰਾੜ ਕਰੀਰਵਾਲੀ ਬਲਾਕ ਪ੍ਰਧਾਨ ਚੰਦਭਾਨ, ਰਾਜਪਾਲ ਸਿੰਘ ਬਰਾੜ ਰਾਮੂੰਵਾਲਾ ਬਲਾਕ ਪ੍ਰਧਾਨ ਰੋੜੀਕਪੂਰਾ, ਨਿਰਮਲ ਸਿੰਘ ਨਿੰਮਾ ਵੜਿੰਗ ਬਲਾਕ ਪ੍ਰਧਾਨ ਬਾਜਾਖਾਨਾ, ਗੁਰਵਿੰਦਰ ਸਿੰਘ ਬਰਾੜ ਰੋੜੀਕਪੂਰਾ, ਕੁਲਵੰਤ ਸਿੰਘ ਬਰਾੜ ਰੋੜੀਕਪੂਰਾ ਜ਼ਿਲ੍ਹਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ(ਬ), ਸਾਬਕਾ ਐਮ.ਸੀ. ਜਸਪਾਲ ਸਿੰਘ ਕਾਟਾ ਬਲਾਕ ਪ੍ਰਧਾਨ ਜੈਤੋ-2, ਅਮਰਪ੍ਰੀਤ ਸਿੰਘ ਪਾਲੀ ਢਿੱਲੋਂ ਬਲਾਕ ਪ੍ਰਧਾਨ ਬਰਗਾੜੀ, ਗੁਰਤੇਗਪਾਲ ਸਿੰਘ ਸੀਰਾ ਬਰਾੜ ਬਲਾਕ ਪ੍ਰਧਾਨ ਦਿਹਾਤੀ ਜੈਤੋ, ਜ਼ਿਲ੍ਹਾ ਪ੍ਰਧਾਨ ਵਿੰਗ ਗੁਰਸੇਵਕ ਸਿੰਘ ਅਨੋਖਾ, ਬਲਾਕ ਪੰਜਗਰਾਈਂ ਦੇ ਪ੍ਰਧਾਨ ਮਨਦੀਪ ਸਿੰਘ ਰੂਬੀ ਬਰਾੜ, ਬਲਾਕ ਰੋੜੀਕਪੂਰਾ ਦੇ ਯੂਥ ਪ੍ਰਧਾਨ ਸੁਖਜਿੰਦਰ ਸਿੰਘ ਧਾਲੀਵਾਲ ਰਾਮੇਆਣਾ, ਇਕਬਾਲ ਸਿੰਘ ਗੁਰੂ ਕੀ ਢਾਬ, ਪ੍ਰਗਟ ਸਿੰਘ ਡੋਡ, ਜਸਮੇਲ ਸਿੰਘ ਸਾਬਕਾ ਸਰਪੰਚ ਬਾਜਾਖਾਨਾ, ਗੁਰਪ੍ਰੀਤ ਸਿੰਘ ਬਲਾਕ ਪ੍ਰਧਾਨ ਸੇਰੇਵਾਲਾ, ਜੱਗਾ ਸੰਧੂ ਚੈਨਾ ਯੂਥ ਪ੍ਰਧਾਨ ਸਰਕਲ ਚੰਦਭਾਨ, ਸ਼ਵਿੰਦਰਪਾਲ ਸਿੰਘ ਰੋਮਾਣਾ ਅਜੀਤ ਸਿੰਘ, ਬਲਵਿੰਦਰ ਸਿੰਘ ਮਲਹੋਤਰਾ ਰਾਮੇਆਣਾ, ਬਲਾਕ ਸੰਮਤੀ ਮੈਂਬਰ ਜਸਪਾਲ ਸਿੰਘ, ਕੁਲਦੀਪ ਸਿੰਘ ਢਿੱਲੋਂ ਬਾਜਾਖਾਨਾ ਯੂਥ ਸਰਕਲ ਪ੍ਰਧਾਨ, ਜਤਿੰਦਰ ਸਿੰਘ ਵਿੱਕੀ ਜਟਾਣਾ ਬਲਾਕ ਯੂਥ ਪ੍ਰਧਾਨ ਬਰਗਾੜੀ, ਜਗਪ੍ਰੀਤ ਸਿੰਘ ਸਿੱਧੂ, ਬਿੱਟੂ ਸਿੰਘ ਸਾਬਕਾ ਸਰਪੰਚ ਦਲ ਸਿੰਘ ਵਾਲਾ, ਜਸਵਿੰਦਰ ਸਿੰਘ ਢਿੱਲੋਂ ਝੱਖੜਵਾਲਾ, ਜਸਵਿੰਦਰ ਸਿੰਘ ਢੈਪਈ, ਪਵਿੱਤਰ ਸਿੰਘ ਬਰਾੜ ਢੈਪਈ, ਡਾ. ਸਤਨਾਮ ਸਿੰਘ ਨਿਆਮੀਵਾਲਾ, ਸਾਬਕਾ ਸਰਪੰਚ ਬੋਘਾ ਸਿੰਘ, ਨੰਬਰਦਾਰ ਜਸਵਿੰਦਰ ਸਿੰਘ ਸਰਾਵਾਂ, ਪ੍ਰਭਦੀਪ ਸਿੰਘ ਰਾਊਵਾਲਾ, ਬੇਅੰਤ ਸਿੰਘ ਬਹਿਬਲ, ਇੰਦਰਜੀਤ ਸਿੰਘ, ਬੱਬਲ ਸਿੰਘ ਬਰਾੜ, ਇੰਦਰਜੀਤ ਸਿੰਘ ਢਿੱਲੋਂ ਆਦਿ ਵਲੋਂ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਸੀਨੀਅਰ ਆਗੂ ਸਰੂਪਇੰਦਰ ਸਿੰਘ ਦੁਲੱਟ ਭਗਤੂਆਣਾ, ਸੇਵਾਜੀਤ ਸਿੰਘ ਬੌਬੀ ਦੁਲੱਟ, ਤਰਲੋਚਣ ਸਿੰਘ ਦੁਲੱਟ ਭਗਤੂਆਣਾ, ਜਗਸੀਰ ਸਿੰਘ ਢਿੱਲੋਂ ਬਾਜਾਖਾਨਾ ਅਤੇ ਲਵਪ੍ਰੀਤ ਸਿੰਘ ਬਰਾੜ ਜੈਤੋ ਨੂੰ ਮੁਬਾਰਕਬਾਦ ਦਿੱਤੀ।