01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਨਵੰਬਰ 84 ਸਿੱਖ ਨਸਲਕੁਸ਼ੀ ਲਈ ਅੱਜ ਤੱਕ ਸਿੱਖਾਂ ਤੋਂ ਮਾਫੀ ਨਹੀਂ ਮੰਗੀ ਕਾਂਗਰਸ ਨੇ - ਹਰਸਿਮਰਤ ਕੌਰ ਬਾਦਲ

ਤਲਵੰਡੀ ਸਾਬੋ (ਬਠਿੰਡਾ), 1 ਨਵੰਬਰ (ਰਣਜੀਤ ਸਿੰਘ ਰਾਜੂ) - ਨਵੰਬਰ 1984 ਚ ਯੋਜਨਾਬੱਧ ਤਰੀਕੇ ਨਾਲ ਕਾਂਗਰਸੀ ਆਗੂਆਂ ਦੀ ਅਗਵਾਈ ਚ ਦਿੱਲੀ...

ਅਜੀਤ ਡੈਸਕ 01-11-2026

ਤਲਵੰਡੀ ਸਾਬੋ (ਬਠਿੰਡਾ), 1 ਨਵੰਬਰ (ਰਣਜੀਤ ਸਿੰਘ ਰਾਜੂ) - ਨਵੰਬਰ 1984 ਚ ਯੋਜਨਾਬੱਧ ਤਰੀਕੇ ਨਾਲ ਕਾਂਗਰਸੀ ਆਗੂਆਂ ਦੀ ਅਗਵਾਈ ਚ ਦਿੱਲੀ ਸਮੇਤ ਹੋਰਨਾਂ ਸ਼ਹਿਰਾਂ ਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਅਤੇ ਉਸ ਨਸਲਕੁਸ਼ੀ ਦੀ ਅੱਜ ਤੱਕ ਕਾਂਗਰਸ ਦੀ ਅਗਵਾਈ ਕਰਦੇ ਆਗੂਆਂ ਨੇ ਇਹ ਕਹਿੰਦਿਆਂ ਮਾਫੀ ਨਹੀਂ ਮੰਗੀ ਕਿ ਉਨ੍ਹਾਂ ਦੇ ਪੁਰਖਿਆਂ ਤੋਂ ਜੋ ਗਲਤੀ ਹੋਈ ਹੈ ਉਸਦੇ ਲਈ ਸਿੱਖ ਕੌਮ ਸਾਨੂੰ ਮੁਆਫ਼ ਕਰੇ।ਉਕਤ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੀ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਗੱਲਬਾਤ ਕਰਦਿਆਂ ਕੀਤਾ।ਬੀਬਾ ਬਾਦਲ ਨੇ ਕਿਹਾ ਕਿ ਕਾਂਗਰਸ ਹਮੇਸ਼ਾਂ ਹੀ ਸਿੱਖ ਵਿਰੋਧੀ ਰਹੀ ਹੈ ਅਤੇ ਜੂਨ 1984 ਚ ਕਾਂਗਰਸੀ ਸਰਕਾਰ ਨੇ ਸਿੱਖਾਂ ਦੇ ਪਾਵਨ ਗੁਰਧਾਮਾਂ ਨੂੰ ਟੈਂਕਾਂ ਤੋਪਾਂ ਨਾਲ ਢੇਹ ਢੇਰੀ ਕੀਤਾ। ਨਵੰਬਰ ਚ ਸਿੱਖਾਂ ਦੀ ਪਛਾਣ ਦੇ ਅਧਾਰ ਤੇ ਨਸਲਕੁਸ਼ੀ ਕੀਤੀ ਗਈ।ਉਨ੍ਹਾਂ ਕਿਹਾ ਕਿ ਕਿਸੇ ਵੀ ਸੱਚੇ ਸਿੱਖ ਨੂੰ ਕਾਂਗਰਸ ਦਾ ਸਾਥ ਨਹੀਂ ਦੇਣਾ ਚਾਹੀਦਾ।

ਪਿਛਲੀ ਖ਼ਬਰ ਭਾਰਤ ਨਿਊਜ਼ੀਲੈਂਡ 5ਵਾਂ ਟੀ-20 - ਇਸ਼ਾਨ ਕਿਸ਼ਨ ਦੀਆਂ 50 ਦੌੜਾਂ ਪੂਰੀਆਂ ਅਗਲੀ ਖ਼ਬਰ ਭੇਦਭਰੀ ਹਾਲਤ ਵਿਚ ਇਕੋ ਪਿੰਡ ਦੀਆਂ ਤਿੰਨ ਬੱਚੀਆਂ ਦੀ ਮੌਤ