01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਭੇਦਭਰੀ ਹਾਲਤ ਵਿਚ ਇਕੋ ਪਿੰਡ ਦੀਆਂ ਤਿੰਨ ਬੱਚੀਆਂ ਦੀ ਮੌਤ

ਮਮਦੋਟ (ਫ਼ਿਰੋਜ਼ਪੁਰ) , 1 ਨਵੰਬਰ (ਰਾਜਿੰਦਰ ਸਿੰਘ ਹਾਂਡਾ/ਸੁਖਦੇਵ ਸਿੰਘ ਸੰਗਮ) - ਪੁਲਿਸ ਥਾਣਾ ਮਮਦੋਟ ਅਧੀਨ ਆਉਦੇ ਪਿੰਡ ਮੋਹਰੇ ਵਾਲਾ ਵਿਖੇ...

ਅਜੀਤ ਡੈਸਕ 01-11-2026

ਮਮਦੋਟ (ਫ਼ਿਰੋਜ਼ਪੁਰ) , 1 ਨਵੰਬਰ (ਰਾਜਿੰਦਰ ਸਿੰਘ ਹਾਂਡਾ/ਸੁਖਦੇਵ ਸਿੰਘ ਸੰਗਮ) - ਪੁਲਿਸ ਥਾਣਾ ਮਮਦੋਟ ਅਧੀਨ ਆਉਦੇ ਪਿੰਡ ਮੋਹਰੇ ਵਾਲਾ ਵਿਖੇ ਤਿੰਨ ਬੱਚੀਆਂ (ਲੜਕੀਆਂ) ਦੀ ਸ਼ੱਕੀ ਹਾਲਤ ਵਿਚ ਮੌਤ ਹੋ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਵਿਚ ਦੋ ਸਕੀਆਂ ਭੈਣਾ ਸ਼ਾਮਿਲ ਹਨ। ਮ੍ਰਿਤਕ ਬੱਚੀਆਂ ਦੀ ਉਮਰ 6 ਮਹੀਨੇ, ਇਕ ਸਾਲ ਅਤੇ 6 ਸਾਲ ਦੱਸੀ ਜਾ ਰਹੀ ਹੈ।ਪਿੰਡ ਵਾਸੀਆਂ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਬੱਚੀਆਂ ਦੀ ਅਚਾਨਕ ਸਿਹਤ ਵਿਗੜਨ ਤੋ ਬਾਅਦ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ । ਇਕੋ ਪਿੰਡ ਵਿਚ ਤਿੰਨ ਬੱਚੀਆਂ ਦੀਆਂ ਮੌਤਾਂ ਕਾਰਨ ਸਿਹਤ ਵਿਭਾਗ ਪੱਬਾ ਭਾਰ ਹੋ ਗਿਆ ਹੈ। ਡਾਕਟਰਾਂ ਅਨੁਸਾਰ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਪੋਸਟ ਮਾਰਟਮ ਦੀ ਰਿਪੋਰਟ ਤੋ ਬਾਅਦ ਹੀ ਚੱਲੇਗਾ।

ਪਿਛਲੀ ਖ਼ਬਰ ਨਵੰਬਰ 84 ਸਿੱਖ ਨਸਲਕੁਸ਼ੀ ਲਈ ਅੱਜ ਤੱਕ ਸਿੱਖਾਂ ਤੋਂ ਮਾਫੀ ਨਹੀਂ ਮੰਗੀ ਕਾਂਗਰਸ ਨੇ - ਹਰਸਿਮਰਤ ਕੌਰ ਬਾਦਲ ਅਗਲੀ ਖ਼ਬਰ ਘੁਮਾਣ ਦੇ ਨਜ਼ਦੀਕ ਪਿੰਡ ਲੱਧਾ ਮੁੰਡਾ ਵਿਖੇ ਚੱਲੀਆਂ ਗੋਲੀਆਂ