09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਕੋਟਕਪੂਰਾ ਦੀ ਮਹੀਨਾਵਾਰ ਮੀਟਿੰਗ ਹੋਈ

ਕੋਟਕਪੂਰਾ, 8 ਸਤੰਬਰ (ਹਰਪ੍ਰੀਤ ਸਿੰਘ ਚਾਨਾ)-ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਕੋਟਕਪੂਰਾ ਦੀ ਮਹੀਨਾਵਾਰ ਮੀਟਿੰਗ ਦਰਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਮਿਊਂਸਪਲ ਪਾਰਕ ਵਿਖੇ ਕੀਤੀ ਗਈ। ਮੀਟਿੰਗ ’ਚ ਵੰਡ ਮੰਡਲ ਦੀਆਂ ਮੰਗਾਂ ਜਿਵੇਂ ਕਿ ਡੀ.

ਅਜੀਤ ਡੈਸਕ 09-09-2026
ਕੋਟਕਪੂਰਾ, 8 ਸਤੰਬਰ (ਹਰਪ੍ਰੀਤ ਸਿੰਘ ਚਾਨਾ)-ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਕੋਟਕਪੂਰਾ ਦੀ ਮਹੀਨਾਵਾਰ ਮੀਟਿੰਗ ਦਰਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਮਿਊਂਸਪਲ ਪਾਰਕ ਵਿਖੇ ਕੀਤੀ ਗਈ। ਮੀਟਿੰਗ ’ਚ ਵੰਡ ਮੰਡਲ ਦੀਆਂ ਮੰਗਾਂ ਜਿਵੇਂ ਕਿ ਡੀ.ਏ. ਦੀਆਂ ਅਦਾਇਗੀ ਤੁਰੰਤ ਦੇਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਰੇਸ਼ਮ ਸਿੰਘ ਬਰਗਾੜੀ ਨੇ ਪੈਨਸ਼ਨਰ ਬੀਬੀਆਂ ਤੇ ਸਾਥੀਆਂ ਤੋਂ ਸਹਿਯੋਗ ਮੰਗਿਆ ਕਿ ਰਹਿੰਦੇ ਸਾਥੀਆਂ ਤੇ ਭੈਣਾਂ ਨੂੰ ਵੀ ਇਹ ਡੀ.ਏ. ਦਿਵਾਇਆ ਜਾ ਸਕੇ। ਇਹ ਮੱਤਾ ਪਾਇਆ ਗਿਆ ਕਿ ਸੁਖਚੈਨ ਸਿੰਘ ਖਹਿਰਾ, ਸੁਸ਼ੀਲ ਕੁਮਾਰ ਸੂਬਾ ਆਗੂਆਂ ਦੀ ਨਾਜਾਇਜ਼ ਬਦਲੀ ਦੀ ਨਿਖੇਧੀ ਕੀਤੀ ਅਤੇ ਬਦਲੀ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਸੁਖਮਿੰਦਰ ਬਰਗਾੜੀ, ਓਮ ਪ੍ਰਕਾਸ਼ ਗੁਪਤਾ, ਪਰਮਿੰਦਰ ਸਿੰਘ ਸੱਧੂ, ਬਲਜੀਤ ਸਿੰਘ ਬਾਜਾਖਾਨਾ, ਐਡੀਟਰ ਸਰਕਲ ਮੀਤ ਪ੍ਰਧਨ ਰਾਜਿੰਦਰ ਸਿੰਘ, ਸਾਥੀ ਜੋਗਿੰਦਰ ਸਿੰਘ ਸਰਕਲ ਮੀਤ ਪ੍ਰਧਾਨ ਅਮਰਜੀਤ ਸਿੰਘ ਦੁਗਲ, ਸੁਰਿੰਦਰ ਪਾਲ ਸੈਕਟਰੀ, ਪੂਰਨ ਸਿੰਘ ਸਕੱਤਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮਲੋਟ ’ਚ ਪੀਣ ਵਾਲੇ ਪਾਣੀ ਦਾ ਸੰਕਟ-ਸਿਆਸਤ ਭਖੀ, ਪ੍ਰਸ਼ਾਸਨ ਸਰਗਰਮ, ਪਰ ਲੋਕ ਦੁਖੀ ਅਗਲੀ ਖ਼ਬਰ ਐੱਚ.ਐੱਸ. ਹਾਈ ਸਕੂਲ ਦੇ ਵਿਦਿਆਰਥੀਆਂ ਦੀ ਰਾਜ ਪੱਧਰੀ ਕ੍ਰਿਕਟ ਲਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।