30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

33ਵੇਂ ਅੱਖਾਂ ਦੇ ਜਾਂਚ ਕੈਂਪ ’ਚ 330 ਮਰੀਜ਼ ਆਪ੍ਰੇਸ਼ਨ ਲਈ ਚੁਣੇ

ਜੈਤੋ, 29 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ, ਗੁਰਚਰਨ ਸਿੰਘ ਗਾਬੜੀਆ)-ਮਾਤਾ ਅਮਰ ਕੌਰ ਦੀ ਯਾਦ ਨੂੰ ਸਮਰਪਿਤ 33ਵਾਂ ਮੁਫ਼ਤ ਅੱਖਾਂ ਦਾ ਲੈਂਜ਼ ਕੈਂਪ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ (ਰਜਿ.) , ਚੈਨਾ ਰੋਡ, ਜੈਤੋ ਵਿਖੇ ਲਗਾਇਆ ਗਿਆ।

ਜੈਤੋ ਵਿਖੇ ਲਗਾਏ ਗਏ 33ਵੇਂ ਮੁਫ਼ਤ ਅੱਖਾਂ ਦੇ ਲੈਂਜ਼ ਕੈਂਪ ਦਾ ਉਦਘਾਟਨ ਕਰਦੇ ਹੋਏ ਸਵਾਮੀ ਬ੍ਰਹਮ ਮੁਨੀ ਸ਼ਾਸਤਰੀ ਤੇ ਸੱਤ ਰਿਸ਼ੀ ਤੇ ਹੋਰ। ਤਸਵੀਰ: ਗੁਰਮੀਤਪਾਲ ਰੋੜੀਕਪੂਰਾ 30-10-2026
ਜੈਤੋ, 29 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ, ਗੁਰਚਰਨ ਸਿੰਘ ਗਾਬੜੀਆ)-ਮਾਤਾ ਅਮਰ ਕੌਰ ਦੀ ਯਾਦ ਨੂੰ ਸਮਰਪਿਤ 33ਵਾਂ ਮੁਫ਼ਤ ਅੱਖਾਂ ਦਾ ਲੈਂਜ਼ ਕੈਂਪ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ (ਰਜਿ.), ਚੈਨਾ ਰੋਡ, ਜੈਤੋ ਵਿਖੇ ਲਗਾਇਆ ਗਿਆ। ਪਰਮ ਪੂਜਨੀਕ ਬ੍ਰਹਮਲੀਨ 108 ਸੰਤ ਬਾਬਾ ਕਰਨੈਲ ਦਾਸ ਜੀ ਜਲਾਲ ਵਾਲਿਆਂ ਦੇ ਆਸ਼ੀਰਵਾਦ ਅਤੇ ਸਵਾਮੀ ਬ੍ਰਹਮ ਮੁਨੀ ਜੀ ਸ਼ਾਸਤਰੀ ਦੀ ਰਹਿਨੁਮਾਈ ਹੇਠ ਲਗਾਏ ਇਸ ਕੈਂਪ ਵਿਚ ਲਗਪਗ 650 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 330 ਮਰੀਜ਼ ਅੱਖਾਂ ਦੇ ਆਪ੍ਰੇਸ਼ਨ ਲਈ ਚੁਣੇ ਗਏ। ਕੈਂਪ ਦਾ ਉਦਘਾਟਨ ਵਿਵੇਕ ਮਿਸ਼ਨ ਚੈਰੀਟੇਬਲ ਟਰੱਸਟ ਜਲਾਲ ਦੇ ਚੀਫ਼ ਪੈਟਰਨ ਸੰਤ ਸਵਾਮੀ ਬ੍ਰਹਮ ਮੁਨੀ ਜੀ ਸ਼ਾਸਤਰੀ, ਪਰਮਿੰਦਰ ਸਿੰਘ ਮਾਂਗਟ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਸੰਤ ਰਿਸ਼ੀ ਰਾਮ ਜੀ ਨੇ ਸਾਂਝੇ ਤੌਰ ’ਤੇ ਫ਼ੀਤਾ ਕੱਟ ਕੇ ਕੀਤਾ। ਸੰਤ ਸਵਾਮੀ ਬ੍ਰਹਮ ਮੁਨੀ ਜੀ ਸ਼ਾਸਤਰੀ ਨੇ ਕੈਂਪ ਦੇ ਪ੍ਰਬੰਧ ਵਿਚ ਸਹਿਯੋਗ ਦੇਣ ਵਾਲੇ ਯੂ.ਕੇ. ਨਿਵਾਸੀ ਸੱਜਣਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋੜਵੰਦਾਂ ਦੀ ਸਹਾਇਤਾ ਕਰਨਾ ਪੁੰਨ ਦਾ ਕਾਰਜ ਹੈ। ਮਨੁੱਖਤਾ ਦੀ ਸੇਵਾ ਨਾਲ ਮਨ ਨੂੰ ਤਸੱਲੀ ਅਤੇ ਸ਼ਾਂਤੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਜ ਸੇਵੀ ਉਪਰਾਲੇ ਲੋੜਵੰਦਾਂ ਲਈ ਵੱਡੀ ਰਾਹਤ ਸਾਬਤ ਹੁੰਦੇ ਹਨ। ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ. ਦੀਪਕ ਅਰੋੜਾ, ਡਾ. ਭੁਪਿੰਦਰਪਾਲ ਕੌਰ, ਅਤੇ ਡਾ. ਮੋਨਿਕਾ ਬਲਿਆਨ ਨੇ ਮਰੀਜ਼ਾਂ ਦੀ ਜਾਂਚ ਕੀਤੀ। ਸੁਸਾਇਟੀ ਦੇ ਪ੍ਰਧਾਨ ਸੰਤ ਰਿਸ਼ੀ ਰਾਮ ਨੇ ਦੱਸਿਆ ਕਿ ਚੁਣੇ ਗਏ ਲੋੜਵੰਦ ਮਰੀਜ਼ਾਂ ਦੇ ਮੁਫ਼ਤ ਲੈਂਜ਼ ਪਾਏ ਜਾਣਗੇ। ਸ਼ੂਗਰ ਅਤੇ ਦਿਲ ਦੇ ਰੋਗਾਂ ਤੋਂ ਪੀੜਤ ਮਰੀਜ਼ਾਂ ਨੂੰ ਜਾਂਚ ਉਪਰੰਤ ਅੱਖਾਂ ਦੀ ਦਵਾਈ ਮੁਫ਼ਤ ਦਿੱਤੀ ਗਈ, ਪਰ ਉਨ੍ਹਾਂ ਨੂੰ ਇਸ ਕੈਂਪ ਤਹਿਤ ਆਪ੍ਰੇਸ਼ਨ ਲਈ ਦਾਖ਼ਲ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੁਸਾਇਟੀ ਵਲੋਂ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਦੇ ਰਹਿਣ-ਸਹਿਣ ਅਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਕੈਂਪ ਦੀ ਸਫ਼ਲਤਾ ਵਿਚ ਯੂ.ਕੇ. ਨਿਵਾਸੀ ਜਸਵਿੰਦਰ ਸਿੰਘ ਢਿੱਲੋਂ, ਗੁਰਦੇਵ ਸਿੰਘ ਪੁਰੇਵਾਲ, ਪਰਮਿੰਦਰ ਕੌਰ ਪੁਰੇਵਾਲ ਐਲ.ਐਲ.ਬੀ., ਭੁਪਿੰਦਰ ਪਾਲ ਸਿੰਘ ਭਮਰਾ, ਜੋਗਾ ਸਿੰਘ ਢਿੱਲੋਂ, ਹਰਮਿੰਦਰ ਸਿੰਘ ਦੂਹਰਾ, ਰਮਨ ਕੁਮਾਰ ਸ਼ਰਮਾ, ਹਰਨੇਕ ਸਿੰਘ ਧਾਲੀਵਾਲ, ਪਰਮਿੰਦਰ ਸਿੰਘ ਮਾਂਗਟ, ਬਲਵਿੰਦਰ ਸਿੰਘ ਚੌਹਾਨ, ਗੁਰਮੀਤ ਸਿੰਘ ਭੱਲਾ, ਜਸਪਾਲ ਸਿੰਘ ਭੱਲਾ, ਕੁਲਬੀਰ ਸਿੰਘ ਮੋਂਡੇਅਰ, ਪ੍ਰਵੀਨ ਕੁਮਾਰ ਮੈਨੀ, ਰਵਿੰਦਰ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸਹਿਯੋਗ ਦਿੱਤਾ। ਇਸ ਮੌਕੇ ਮਾਤਾ ਰਜਨੀ ਦੇਵੀ ਵਿਵੇਕ ਆਸ਼ਰਮ ਵਾਲੇ, ਕਾਂਗਰਸੀ ਆਗੂ ਦਰਸ਼ਨ ਸਿੰਘ ਢਿੱਲਵਾਂ, ਅਜਾਇਬ ਕੌਰ ਰੌਂਤਾ, ਜਸਵਿੰਦਰ ਸਿੰਘ ਪਟਵਾਰੀ ਰੋੜੀਕਪੂਰਾ, ਡੀ.ਸੀ. ਸਿੰਘ, ਡਾ. ਮੱਖਣ ਸਿੰਘ ਕਰੀਰ ਵਾਲੇ, ਹੈੱਡ ਗ੍ਰੰਥੀ ਭਾਈ ਰਾਮ ਸਿੰਘ, ਦਿਲਬਾਗ ਸਿੰਘ, ਜਸਦੀਪ ਸਿੰਘ, ਤੇਜਿੰਦਰ ਸਿੰਘ ਬਰਾੜ, ਮਹਿੰਦਰ ਸਿੰਘ ਨਿਰਵਾਨ, ਸਤਵਿੰਦਰ ਸਿੰਘ ਅੰਗਰੋਈਆ, ਹਰਜੀਤ ਸਿੰਘ ਲੰਡੇ, ਹਰਜੀਤ ਸਿੰਘ, ਬਲੀ ਸਿੰਘ, ਹਰਪ੍ਰੀਤ ਸਿੰਘ, ਗਗਨਦੀਪ ਸਿੰਘ, ਮਨੀ ਸਿੰਘ, ਗੁਰਪ੍ਰੀਤ ਸਿੰਘ ਬਾਜਾਖਾਨਾ, ਸੁਸ਼ਮਾ ਗਰਗ, ਜਸਬੀਰ ਪਾਲ ਕੌਰ, ਸੁਮਨ ਕੌਰ ਅਤੇ ਕਰਮਜੀਤ ਕੌਰ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਖੇਡ ਸਟੇਡੀਅਮ ਸਾਦਿਕ ਦੀਆਂ ਡਿੱਗ ਰਹੀਆਂ ਪੌੜੀਆਂ ਕਾਰਨ ਵਾਪਰ ਸਕਦਾ ਹਾਦਸਾ ਅਗਲੀ ਖ਼ਬਰ ਡੀ.ਏ.ਵੀ ਪਬਲਿਕ ਸਕੂਲ ਵਿਖੇ ਮਹਿੰਦੀ ਮੁਕਾਬਲਾ ਉਤਸ਼ਾਹ ਤੇ ਉਮੰਗ ਨਾਲ ਸੰਪੰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।