26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਅਕਾਲੀ ਦਲ ਬਾਦਲ ਨੇ ਪੰਜਾਬ ਦੇ ਹਿੱਤਾਂ ਦੀ ਕੁਰਬਾਨੀ ਦੇ ਕੇ ਭਾਜਪਾ ਨਾਲ ਸਮਝੌਤਾ ਕੀਤਾ-ਲਖਵੀਰ ਸਿੰਘ ਲੌਟ, ਸੁਖਬੀਰ ਬਲਬੇੜਾ

ਪਟਿਆਲਾ, 25 ਨਵੰਬਰ (ਗੁਰਵਿੰਦਰ ਸਿੰਘ ਔਲਖ)-ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਲਖਵੀਰ ਸਿੰਘ ਲੌਟ ਤੇ ਜ਼ਿਲ੍ਹਾ ਪ੍ਰਧਾਨ ਸੁਖਬੀਰ ਸਿੰਘ ਬਲਬੇੜਾ ਨੇ ਕਿਹਾ ਹੈ ਕਿ ਅਕਾਲੀ ਦਲ ਬਾਦਲ ਨੇ ਪੰਜਾਬ ਦੇ ਹਿੱਤਾਂ ਦੀ ਕੁਰਬਾਨੀ ਦੇ ਕੇ ਭਾਜਪਾ ਨਾਲ ਸਮਝੌਤਾ ਕੀਤਾ ਹੈ। ਇਥੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਭਾਦਸੋਂ ਰੋਡ ਪਟਿਆਲਾ ਵਿਖੇ ਹੋਈ ਪਾਰਟੀ ਸਮਰਥਕਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਲਖਵੀਰ ਸਿੰਘ ਲੌਟ ਅਤੇ ਸੁਖਬੀਰ ਬਲਬੇੜਾ ਨੇ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਅਹਿਮ ਮਸਲੇ ਹਨ ਜੋ ਸਾਰੇ ਅਕਾਲੀ ਦਲ ਨੇ ਭਾਜਪਾ ਨਾਲ ਸਮਝੌਤਾ ਕਰਨ ਵੇਲੇ ਵਿਸਾਰ ਦਿੱਤੇ ਤੇ ਅਣਗੌਲਿਆ ਕਰ ਦਿੱਤੇ।

ਅਜੀਤ ਡੈਸਕ 26-11-2026
ਪਟਿਆਲਾ, 25 ਨਵੰਬਰ (ਗੁਰਵਿੰਦਰ ਸਿੰਘ ਔਲਖ)-ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਲਖਵੀਰ ਸਿੰਘ ਲੌਟ ਤੇ ਜ਼ਿਲ੍ਹਾ ਪ੍ਰਧਾਨ ਸੁਖਬੀਰ ਸਿੰਘ ਬਲਬੇੜਾ ਨੇ ਕਿਹਾ ਹੈ ਕਿ ਅਕਾਲੀ ਦਲ ਬਾਦਲ ਨੇ ਪੰਜਾਬ ਦੇ ਹਿੱਤਾਂ ਦੀ ਕੁਰਬਾਨੀ ਦੇ ਕੇ ਭਾਜਪਾ ਨਾਲ ਸਮਝੌਤਾ ਕੀਤਾ ਹੈ। ਇਥੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਭਾਦਸੋਂ ਰੋਡ ਪਟਿਆਲਾ ਵਿਖੇ ਹੋਈ ਪਾਰਟੀ ਸਮਰਥਕਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਲਖਵੀਰ ਸਿੰਘ ਲੌਟ ਅਤੇ ਸੁਖਬੀਰ ਬਲਬੇੜਾ ਨੇ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਅਹਿਮ ਮਸਲੇ ਹਨ ਜੋ ਸਾਰੇ ਅਕਾਲੀ ਦਲ ਨੇ ਭਾਜਪਾ ਨਾਲ ਸਮਝੌਤਾ ਕਰਨ ਵੇਲੇ ਵਿਸਾਰ ਦਿੱਤੇ ਤੇ ਅਣਗੌਲਿਆ ਕਰ ਦਿੱਤੇ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਵਿਚ 700 ਤੋਂ ਜ਼ਿਆਦਾ ਕਿਸਾਨਾਂ ਦੀ ਹੋਈ ਮੌਤ, ਬੰਦੀ ਸਿੰਘਾਂ ਦਾ ਮਸਲਾ, ਪੰਜਾਬ ਦੇ ਕਿਸਾਨਾਂ ਦੀ ਕਰਜ਼ਾ ਮੁਆਫੀ ਸਮੇਤ ਬਹੁਤ ਸਾਰੇ ਮਸਲੇ ਹੱਲ ਜਿਹਨਾਂ ਦੇ ਹੱਲ ਵਾਸਤੇ ਅਕਾਲੀ ਦਲ ਖੁਦ ਭਾਜਪਾ ਨਾਲ ਗੱਲਬਾਤ ਕਰਕੇ ਮਸਲੇ ਹੱਲ ਕਰਨ ਵਾਸਤੇ ਆਖ ਸਕਦਾ ਸੀ ਪਰ ਇਸ ਮਾਮਲੇ ’ਤੇ ਅਕਾਲੀ ਦਲ ਨੇ ਚੁੱਪੀ ਵੱਟ ਲਈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਸਤੇ ਸੱਤਾ ਪ੍ਰਾਪਤੀ ਸਭ ਤੋਂ ਵੱਡੀ ਚਿੰਤਾ ਬਣ ਗਈ ਤੇ ਪੰਜਾਬ, ਪੰਜਾਬੀ ਤੇ ਪੰਜਾਬ ਦੇ ਮਸਲੇ ਪਾਸੇ ਰਹਿ ਗਏ। ਉਨ੍ਹਾਂ ਕਿਹਾ ਕਿ ਪੰਜਾਬੀ ਇਸ ਸਾਰੇ ਵਰਤਾਰੇ ਨੂੰ ਸਮਝ ਰਹੇ ਹਨ ਅਤੇ ਉਹ ਅਕਾਲੀ ਦਲ-ਭਾਜਪਾ ਗਠਜੋੜ ਨੂੰ ਮੂੰਹ ਨਹੀਂ ਲਾਉਣਗੇ ਤੇ ਇਸ ਗਠਜੋੜ ਨੂੰ 2002 ਅਤੇ 20 17 ਦੀਆਂ ਚੋਣਾਂ ਵਾਂਗੂ ਹਾਰ ਦਾ ਸਾਹਮਣਾ ਪਵੇਗਾ। ਇਸ ਮੌਕੇ ’ਤੇ ਪਟਿਆਲਾ ਦਿਹਾਤੀ ਵਾਰਿਸ ਪੰਜਾਬ ਦੇ ਸੇਵਾਦਾਰ ਲਖਵੀਰ ਸਿੰਘ ਲੌਟ, ਜ਼ਿਲ੍ਹਾ ਪ੍ਰਧਾਨ ਸੁਖਬੀਰ ਸਿੰਘ ਬਲਬੇੜਾ, ਸਤਵਿੰਦਰ ਸਿੰਘ ਟੋਹੜਾ, ਰਣ ਸਿੰਘ ਲੰਗ, ਪ੍ਰਗਟ ਸਿੰਘ,ਮਨਜੀਤ ਨਗਰ, ਗੁਰਜੰਟ ਸਿੰਘ ਸਿਬੜੋ, ਜਸਵੰਤ ਸਿੰਘ ਸਿਬੜੋ, ਕੇਸਰ ਸਿੰਘ ਸਰਾਭਾ ਨਗਰ, ਸੁਖਵਿੰਦਰ ਸਿੰਘ ਬੋਬੀ, ਸਤਨਾਮ ਸਿੰਘ ਅਜਨੋਦਾ, ਬਲਵਿੰਦਰ ਸਿੰਘ, ਗੁਰਦੀਪ ਸਿੰਘ ਧਨੋਰੀ, ਜਸਪਾਲ ਸਿੰਘ ਨਿਰਮਾਣ ਅਮਰੀਕ ਸਿੰਘ ਅਜਨੋਦਾ ਚਮਕੌਰ ਸਾਹਿਬ ਖ਼ਾਲਸਾ ਨਗਰ ਗੁਰਮੀਤ ਸਿੰਘ ਆਲੋਵਾਲ ਰਾਜੀਵ ਗਾਂਧੀ ਅਜਨੋਦਾ ਬੇਅੰਤ ਸਿੰਘ ਅਜਨੋਦਾ ਗੁਰਪ੍ਰੀਤ ਸਿੰਘ ਖ਼ਾਲਸਾ ਤਜਿੰਦਰ ਸਿੰਘ ਖ਼ਾਲਸਾ ਭੁਪਿੰਦਰ ਪਾਲ ਸਿੰਘ ਬੱਲ ਅਤੇ ਮਹਿੰਦਰ ਸਿੰਘ ਖ਼ਾਲਸਾ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਮੋਗਾ ਰੈਲੀ ਨੂੰ ਇਤਿਹਾਸਕ ਬਣਾਉਣ ਲਈ ‘ਆਪ’ ਆਗੂਆ ਵਲੋਂ ਕਮਰ ਕੱਸੀ-ਜਸਪਾਲ ਸਿੰਘ ਕਲਿਆਣ ਅਗਲੀ ਖ਼ਬਰ ਦਿੱਲੀ ਕਿਸਾਨ ਮੋਰਚੇ ਦੀ ਵਰ੍ਹੇਗੰਢ ਮੌਕੇ ਖੇਤਰੀ ਰੈਲੀ ਦੀਆਂ ਤਿਆਰੀਆਂ ਸੰਬੰਧੀ ਕਿਸਾਨ ਆਗੂਆਂ ਨੇ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।