22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਮੋਹਿਤ ਮੋਹਿੰਦਰਾ ਨੇ ਕੀਤੀ ਕੁਲਵੰਤ ਲਾਡੀ ਦੀ ਅਗਵਾਈ ’ਚ ਹਿਆਣਾ ਕਲਾਂ ਮੰਡਲ ਦੇ ਅਹੁਦੇਦਾਰਾਂ ਨਾਲ ਮੀਟਿੰਗ

ਨਾਭਾ, 21 ਨਵੰਬਰ (ਵਰਿੰਦਰ ਵਰਮਾ)-ਸੱਤਾਧਾਰੀ ਪਾਰਟੀ ਦੀ ਸਰਕਾਰ ਵਲੋਂ ਕਾਂਗਰਸੀਆਂ ਨਾਲ ਕੀਤੇ ਧੱਕੇ ਦਾ ਸਰਕਾਰ ਬਣਨ ’ਤੇ ਹਿਸਾਬ ਲਿਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਾਟਾਵਾ ਜਨਰਲ ਸਕੱਤਰ ਕੁਲਵੰਤ ਸਿੰਘ ਲਾਡੀ ਦੀ ਅਗਵਾਈ ’ਚ ਉਨ੍ਹਾਂ ਦੇ ਗ੍ਰਹਿ ਰੋਹਟੀ ਖਾਸ ਵਿਖੇ ਹੋਈ ਹਿਆਣਾ ਕਲਾਂ ਮੰਡਲ ਦੀ ਮੀਟਿੰਗ ਦੌਰਾਨ ਸੀਨੀਅਰ ਕਾਂਗਰਸੀ ਆਗੂ ਅਤੇ ਪਟਿਆਲਾ ਦਿਹਾਤੀ ਇੰਚਾਰਜ ਮੋਹਿਤ ਮੋਹਿੰਦਰਾ ਨੇ ਕੀਤਾ।

ਅਜੀਤ ਡੈਸਕ 22-11-2026
ਨਾਭਾ, 21 ਨਵੰਬਰ (ਵਰਿੰਦਰ ਵਰਮਾ)-ਸੱਤਾਧਾਰੀ ਪਾਰਟੀ ਦੀ ਸਰਕਾਰ ਵਲੋਂ ਕਾਂਗਰਸੀਆਂ ਨਾਲ ਕੀਤੇ ਧੱਕੇ ਦਾ ਸਰਕਾਰ ਬਣਨ ’ਤੇ ਹਿਸਾਬ ਲਿਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਾਟਾਵਾ ਜਨਰਲ ਸਕੱਤਰ ਕੁਲਵੰਤ ਸਿੰਘ ਲਾਡੀ ਦੀ ਅਗਵਾਈ ’ਚ ਉਨ੍ਹਾਂ ਦੇ ਗ੍ਰਹਿ ਰੋਹਟੀ ਖਾਸ ਵਿਖੇ ਹੋਈ ਹਿਆਣਾ ਕਲਾਂ ਮੰਡਲ ਦੀ ਮੀਟਿੰਗ ਦੌਰਾਨ ਸੀਨੀਅਰ ਕਾਂਗਰਸੀ ਆਗੂ ਅਤੇ ਪਟਿਆਲਾ ਦਿਹਾਤੀ ਇੰਚਾਰਜ ਮੋਹਿਤ ਮੋਹਿੰਦਰਾ ਨੇ ਕੀਤਾ। ਉਨ੍ਹਾਂ ਕਿਹਾ ਕਿ ਮੇਰਾ ਹਲਕਾ ਮੇਰਾ ਪਰਿਵਾਰ ਹੈ, ਮੈਂ ਹਰ ਸਮੇਂ ਅਪਣੇ ਪਰਿਵਾਰ ਨਾਲ ਡੱਟ ਕੇ ਖੜ੍ਹਾਂ ਹਾਂ। ਉਨ੍ਹਾਂ ਆਪਣੇ ਵਰਕਰਾਂ ਨੂੰ ਤਕੜੇ ਹੋ ਕੇ ਮੈਦਾਨ ਵਿਚ ਡੱਟ ਜਾਣ ਲਈ ਕਿਹਾ ਕਿਉਂਕਿ ਹੁਣ ਸਮਾਂ ਆ ਗਿਆ ਹੈ ਇਕਜੁਟਤਾ ਨਾਲ ਇਸ ਲੋਟੂ ਸਰਕਾਰ ਨੂੰ ਚਲਦਾ ਕੀਤਾ ਜਾ ਸਕੇ। ਕਿਉਂਕਿ ਸੂਬੇ ਦੀ ਬਿਹਤਰੀ ਲਈ ਕਾਂਗਰਸ ਪਾਰਟੀ ਹੀ ਇਕ ਚੰਗਾ ਬਦਲ ਹੈ ਜਿਸ ਦੇ ਸਾਸ਼ਨ ਦੌਰਾਨ ਹਰ ਵਰਗ ਖੁਸ਼ਹਾਲ ਹੋਇਆ ਹੈ। ਇਸ ਮੌਕੇ ਬਲਾਕ ਪ੍ਰਧਾਨ ਹਰਵੀਰ ਸਿੰਘ ਢੀਂਡਸਾ, ਦਫ਼ਤਰ ਇੰਚਾਰਜ ਮਲਕੀਤ ਸਿੰਘ ਭਾਈਆ, ਸੁਖਵਿੰਦਰ ਸਿੰਘ ਹਿਆਣਾ, ਜਸਵੰਤ ਸਿੰਘ, ਰਮੇਸ਼ਵਰ ਦਾਸ, ਕੁਲਵੰਤ ਸਿੰਘ ਭੋਲਾ, ਨਰਿੰਦਰ ਸਿੰਘ ਹਿਆਣਾ, ਭਗਵੰਤ ਸਿੰਘ, ਨਿਰਭੈ ਸਿੱਘ ਧੰਗੇੜਾ, ਮੇਜਰ ਸਿੰਘ, ਨਿਰਮਲ ਸਿੰਘ ਰੋਹਟੀ ਖਾਸ, ਡਾ. ਹਰਜਿੰਦਰ ਸਿੰਘ, ਕਰਨੈਲ ਸਿੰਘ ਧੰਗੇੜਾ, ਹਰਵਿੰਦਰ ਸਿੰਘ ਧੰਗੇੜਾ, ਹਰਮਨ, ਤੇਜੀ, ਹਰਜੀਤ ਸਿੰਘ, ਮਨੀ, ਕੁਲਵੰਤ ਸਿੰਘ, ਹਰਕੇਵਲ ਸਿੰਘ, ਰਾਮ ਰਤਨ, ਸਤਨਾਮ ਸਿੰਘ, ਅਜੈਬ ਸਿੰਘ, ਨਾਜ਼ਰ ਸਿੰਘ ਹਿਆਣਾ ਤੋਂ ਇਲਾਵਾ ਵੱਡੀ ਗਿਣਤੀ ’ਚ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਵਿਚ ਮੁੜ ਬਣੇਗੀ ਆਮ ਆਦਮੀ ਪਾਰਟੀ ਦੀ ਸਰਕਾਰ-ਚੇਅਰਮੈਨ ਜੱਸੀ ਸੋਹੀਆਂ ਵਾਲਾ ਅਗਲੀ ਖ਼ਬਰ ਵਾਲੀਬਾਲ ਮੁਕਾਬਲੇ ਵਿਚ ਡਾ. ਬੀ. ਐੱਸ. ਸੰਧੂ ਸਕੂਲ ਦੀ ਟੀਮ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।