30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਗੁਰਮੀਤ ਸਿੰਘ ਨਿਰਮਾਣ ਦਾ ਸੈਂਟਰ ਹੈੱਡ ਟੀਚਰ ਬਣਨ ’ਤੇ ਕਨਸੂਹਾ ਪੰਚਾਇਤ ਵਲੋਂ ਸਨਮਾਨ

ਭਾਦਸੋਂ, 29 ਅਕਤੂਬਰ (ਪ੍ਰਦੀਪ ਦੰਦਰਾਲਾ)- ਸਰਕਾਰੀ ਐਲੀਮੈਂਟਰੀ ਸਕੂਲ ਕਨਸੂਹਾ ਕਲਾਂ ਬਲਾਕ ਭਾਦਸੋਂ-2 ਵਿਖੇ ਸੇਵਾਵਾਂ ਨਿਭਾਉਂਦੇ ਹੋਏ ਹੈੱਡ ਟੀਚਰ ਗੁਰਮੀਤ ਸਿੰਘ ਨਿਰਮਾਣ ਨੇ ਪਿੰਡ ਦਾ ਨਾਂਅ ਰਾਜ ਪੱਧਰ ਤੇ ਵਿਦੇਸ਼ਾਂ ਤੱਕ ਚਮਕਾਇਆ ਹੈ। ਇਸ ਗੱਲ ਦਾ ਪ੍ਰਗਟਾਵਾ ਸਰਪੰਚ ਹਰਪ੍ਰੀਤ ਸਿੰਘ ਭੰਗੂ ਵਲੋਂ ਕੀਤਾ ਗਿਆ।

ਅਜੀਤ ਡੈਸਕ 30-10-2026
ਭਾਦਸੋਂ, 29 ਅਕਤੂਬਰ (ਪ੍ਰਦੀਪ ਦੰਦਰਾਲਾ)- ਸਰਕਾਰੀ ਐਲੀਮੈਂਟਰੀ ਸਕੂਲ ਕਨਸੂਹਾ ਕਲਾਂ ਬਲਾਕ ਭਾਦਸੋਂ-2 ਵਿਖੇ ਸੇਵਾਵਾਂ ਨਿਭਾਉਂਦੇ ਹੋਏ ਹੈੱਡ ਟੀਚਰ ਗੁਰਮੀਤ ਸਿੰਘ ਨਿਰਮਾਣ ਨੇ ਪਿੰਡ ਦਾ ਨਾਂਅ ਰਾਜ ਪੱਧਰ ਤੇ ਵਿਦੇਸ਼ਾਂ ਤੱਕ ਚਮਕਾਇਆ ਹੈ। ਇਸ ਗੱਲ ਦਾ ਪ੍ਰਗਟਾਵਾ ਸਰਪੰਚ ਹਰਪ੍ਰੀਤ ਸਿੰਘ ਭੰਗੂ ਵਲੋਂ ਕੀਤਾ ਗਿਆ। ਉਨ੍ਹਾਂ ਬੇਮਿਸਾਲ ਸੇਵਾਵਾਂ ਨੂੰ ਵੇਖਦਿਆਂ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਸੈਂਟਰ ਹੈੱਡ ਟੀਚਰ ਦੇ ਤੌਰ ’ਤੇ ਤਰੱਕੀ ਦਿੱਤੀ ਗਈ, ਜਿਸ ਕਰਕੇ ਗ੍ਰਾਮ ਪੰਚਾਇਤ ਕਨਸੂਹਾ ਕਲਾਂ ਵਲੋਂ ਸਰਪੰਚ ਹਰਪ੍ਰੀਤ ਸਿੰਘ ਭੰਗੂ ਬਲਾਕ ਪ੍ਰਧਾਨ ‘ਆਪ’ ਦੀ ਅਗਵਾਈ ’ਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਇੱਥੇ ਇਹ ਜ਼ਿਕਰਯੋਗ ਹੈ ਕਿ ਗੁਰਮੀਤ ਸਿੰਘ ਨੇ ਬੱਚਿਆਂ ਨੂੰ ਅਗਵਾਈ ਦੇ ਕੇ ਸਟੇਟ ਪੱਧਰ ’ਤੇ ਖੇਡਾਂ ਤੇ ਵਿੱਦਿਅਕ ਮੁਕਾਬਲਿਆਂ ਤੇ ਨਵੋਦਿਆ ਵਿਚ ਪ੍ਰਾਪਤੀਆਂ ਕੀਤੀਆਂ ਹਨ। ਇਸ ਤੋਂ ਇਲਾਵਾ ਗੁਰਮੀਤ ਸਿੰਘ ਨਿਰਮਾਣ ਨੇ ਬਤੌਰ ਸੀ.ਐੱਚ.ਟੀ. ਮਟੋਰੜਾ ਵਿਖੇ ਤਰੱਕੀ ਹੋਣ ’ਤੇ ਕੀਤੇ ਸਨਮਾਨ ਲਈ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ਗਨਦੀਪ ਕੌਰ ਨਿਰਮਾਣ, ਚੇਅਰਮੈਨ ਸੁਖਦੀਪ ਸਿੰਘ ਭੰਗੂ, ਮੈਡਮ ਵੀਰਪਾਲ ਕੌਰ, ਮੈਡਮ ਰਸਵਿੰਦਰ ਕੌਰ, ਓਂਕਾਰ ਸਿੰਘ ਤੇਜੇ ਅਧਿਆਪਕ, ਸਤਗੁਰ ਸਿੰਘ, ਡੋਗਰ ਸਿੰਘ, ਕਰਮਜੀਤ ਕੌਰ, ਮਨਜੀਤ ਕੌਰ, ਪੂਜਾ, ਹਰਪ੍ਰੀਤ ਕੌਰ, ਅੰਮ੍ਰਿਤਪਾਲ ਕੌਰ, ਸਰਬਜੀਤ ਕੌਰ, ਪੂਨਮ, ਅਮਰੀਕ ਸਿੰਘ ਤੇ ਬੱਚੇ ਹਾਜ਼ਰ ਸਨ।
ਪਿਛਲੀ ਖ਼ਬਰ ਸੇਂਟ ਕਬੀਰ ਕਾਲਜ ਵਿਖੇ ਮਹਿੰਦੀ ਲਗਾਉਣ ਦੇ ਮੁਕਾਬਲੇ ਕਰਵਾਏ ਅਗਲੀ ਖ਼ਬਰ ਭਾਸ਼ਾ ਵਿਭਾਗ ਵਲੋਂ ਸਾਹਿਰ ਲੁਧਿਆਣਵੀ ਦੀ ਯਾਦ ’ਚ ਉਰਦੂ ਮੁਸ਼ਾਇਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।