30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

ਸਮਾਣਾ, 29 ਅਕਤੂਬਰ (ਸਾਹਿਬ ਸਿੰਘ)- ਲਾਇਨਜ਼ ਕਲੱਬ ਸਮਾਣਾ ਰੋਇਲ ਵਲੋਂ ਪ੍ਰਧਾਨ ਜੀਵਨ ਗਰਗ, ਸਕੱਤਰ ਅਜੇ ਕੁਮਾਰ, ਖ਼ਜ਼ਾਨਚੀ ਅਸ਼ਵਨੀ ਗਰਗ, ਪੁਨੀਤ ਸਿੰਗਲਾ, ਪ੍ਰਾਜੈਕਟ ਚੇਅਰਮੈਨ ਰਾਜੇਸ਼ ਮਿੱਤਲ, ਡਾ. ਸੰਦੀਪ ਮਿੱਤਲ ਦੀ ਅਗਵਾਈ ਵਿਚ ਅੱਖਾਂ ਦੀ ਜਾਂਚ ਅਤੇ ਆਪ੍ਰੇਸ਼ਨਾਂ ਦਾ ਮੁਫ਼ਤ ਕੈਂਪ ਸਥਾਨਕ ਅਗਰਵਾਲ ਧਰਮਸ਼ਾਲਾ ’ਚ ਲਗਾਇਆ ਗਿਆ, ਜਿਸ ਵਿਚ ਸਿਵਲ ਹਸਪਤਾਲ ਸਮਾਣਾ ਤੋਂ ਆਏ ਅੱਖਾਂ ਦੇ ਮਾਹਿਰ ਡਾ.

ਅਜੀਤ ਡੈਸਕ 30-10-2026
ਸਮਾਣਾ, 29 ਅਕਤੂਬਰ (ਸਾਹਿਬ ਸਿੰਘ)- ਲਾਇਨਜ਼ ਕਲੱਬ ਸਮਾਣਾ ਰੋਇਲ ਵਲੋਂ ਪ੍ਰਧਾਨ ਜੀਵਨ ਗਰਗ, ਸਕੱਤਰ ਅਜੇ ਕੁਮਾਰ, ਖ਼ਜ਼ਾਨਚੀ ਅਸ਼ਵਨੀ ਗਰਗ, ਪੁਨੀਤ ਸਿੰਗਲਾ, ਪ੍ਰਾਜੈਕਟ ਚੇਅਰਮੈਨ ਰਾਜੇਸ਼ ਮਿੱਤਲ, ਡਾ. ਸੰਦੀਪ ਮਿੱਤਲ ਦੀ ਅਗਵਾਈ ਵਿਚ ਅੱਖਾਂ ਦੀ ਜਾਂਚ ਅਤੇ ਆਪ੍ਰੇਸ਼ਨਾਂ ਦਾ ਮੁਫ਼ਤ ਕੈਂਪ ਸਥਾਨਕ ਅਗਰਵਾਲ ਧਰਮਸ਼ਾਲਾ ’ਚ ਲਗਾਇਆ ਗਿਆ, ਜਿਸ ਵਿਚ ਸਿਵਲ ਹਸਪਤਾਲ ਸਮਾਣਾ ਤੋਂ ਆਏ ਅੱਖਾਂ ਦੇ ਮਾਹਿਰ ਡਾ. ਗੁਰਪ੍ਰੀਤ ਸਿੰਘ ਨੇ 175 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ 32 ਲੋੜਵੰਦ ਮਰੀਜ਼ਾਂ ਨੂੰ ਆਪਸ਼ਨਾਂ ਲਈ ਚੁਣਿਆ ਗਿਆ। ਜਿਨ੍ਹਾਂ ਦੀਆਂ ਅੱਖਾਂ ਵਿਚ ਲੈਂਜ਼ ਪਾ ਕੇ ਆਪ੍ਰੇਸ਼ਨ ਕੀਤੇ ਜਾਣਗੇ। ਕੈਂਪ ਦੌਰਾਨ ਅਗਰਵਾਲ ਧਰਮਸ਼ਾਲਾ ਕਮੇਟੀ ਵਲੋਂ ਮਰੀਜ਼ਾਂ ਦੇ ਸ਼ੂਗਰ ਟੈਸਟ ਮੁਫ਼ਤ ਕੀਤੇ ਗਏ ਅਤੇ ਕਲੱਬ ਵਲੋਂ ਹੋਰ ਵੀ ਜ਼ਰੂਰੀ ਟੈੱਸਟ ਮੁਫ਼ਤ ਕਰਵਾਏ ਗਏ। ਸਿਵਲ ਹਸਪਤਾਲ ਸਮਾਣਾ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਵਿਚ ਮੁੱਖ ਮਹਿਮਾਨ ਵਜੋਂ ਐਸ.ਐਮ.ਓ. ਡਾ. ਨੰਦਨੀ ਸ਼ਰਮਾ ਨੇ ਸ਼ਿਰਕਤ ਕਰਦਿਆਂ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਾ: ਜਿਤੇਨ ਡਾਹਰਾ ਵੀ ਮੌਜੂਦ ਸਨ। ਡਾ. ਨੰਦਨੀ ਸ਼ਰਮਾ ਨੇ ਲਾਇਨਜ਼ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਕੈਂਪ ਵਿਚ ਸਿਵਲ ਹਸਪਤਾਲ ਦੇ ਬਹੁਤ ਕਾਬਲ ਡਾਕਟਰਾਂ ਦੀ ਟੀਮ ਪੁਜੀ ਹੋਈ ਹੈ, ਜੋ ਮਰੀਜ਼ਾਂ ਦੀ ਜਾਂਚ ਕਰਨ ਉਪਰੰਤ 32 ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਵਿਚ ਲੈਨਜ਼ ਪਾ ਰਹੀ ਹੈ ਅਤੇ ਸਿਹਤ ਵਿਭਾਗ ਵਲੋਂ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਤੇ ਐਨਕਾਂ ਤਕਸੀਮ ਕੀਤੀਆ ਗਈਆਂ ਹਨ। ਇਸ ਮੌਕੇ ਕਲੱਬ ਪ੍ਰਧਾਨ ਜੀਵਨ ਗਰਗ ਨੇ ਐਸ.ਐਮ.ਓ. ਤੇ ਡਾਕਟਰਾਂ ਵਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਜਵਾਹਰ ਹੈਪੀ, ਸੰਜੇ ਧਨੇਠਾ, ਰੋਹਿਤ ਕੁਮਾਰ, ਪਰਮਜੀਤ ਲਾਲ, ਅਗਰਵਾਲ ਧਰਮਸ਼ਾਲਾ ਕਮੇਟੀ ਦੇ ਪ੍ਰਧਾਨ ਦਰਸ਼ਨ ਮਿੱਤਲ ਤੇ ਸਕੱਤਰ ਬਿ੍ਰਸ਼ਭਾਨ ਕਾਂਸਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭਾਸ਼ਾ ਵਿਭਾਗ ਵਲੋਂ ਸਾਹਿਰ ਲੁਧਿਆਣਵੀ ਦੀ ਯਾਦ ’ਚ ਉਰਦੂ ਮੁਸ਼ਾਇਰਾ ਅਗਲੀ ਖ਼ਬਰ ਤਿਉਹਾਰਾਂ ਦੇ ਮੱਦੇਨਜ਼ਰ ਐਸ. ਡੀ. ਐਮ. ਵਲੋਂ ਹਲਵਾਈਆਂ ਤੇ ਡੇਅਰੀ ਉਤਪਾਦ ਵਿਕਰੇਤਾਵਾਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।