ਰਣਜੋਧ ਸਿੰਘ ਹਡਾਣਾ ਨੇ ਲਾਲ ਲਕੀਰ ਅੰਦਰ ਰਹਿੰਦੇ ਪਰਿਵਾਰਾਂ ਨੂੰ ਵੰਡੇ ਮਾਲਕੀ ਦੇ ਦਸਤਾਵੇਜ਼
ਭੁੱਨਰਹੇੜੀ, 22 ਅਕਤੂਬਰ (ਧਨਵੰਤ ਸਿੰਘ)- ਪੰਜਾਬ ਸਰਕਾਰ ਦੀ ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਹਲਕਾ ਸਨੌਰ ਦੇ ਪਿੰਡ ਤੇਜਾਂ ਵਿਚ ਯੋਗ ਪਰਿਵਾਰਾਂ ਨੂੰ ਪ੍ਰਾਪਰਟੀ ਕਾਰਡ ਵੰਡਣ ਮੌਕੇ ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਕਿਹਾ ਕਿ ਆਮ ਆਦਮੀ ਪਾਰਟੀ ਵਲੋ ਲੋਕ ਹਿਤੈਸ਼ੀ ਫੈਸਲੇ ਲੈਣ ਨਾਲ ਆਮ ਪਰਿਵਾਰਾਂ ਨੂੰ ਸਹੂਲਤਾਂ ਮਿਲਣੀਆਂ ਸੁਰੂ ਹੋ ਗਈਆਂ ਹਨ। ਉਨ੍ਹਾਂ ਕਿਹਾ ਰੁਵਾਇਤੀ ਪਾਰਟੀਆਂ ਸੱਤਾਂ ਹਾਸਲ ਕਰਕੇ ਲੋਕਾਂ ਨੂੰ ਵਿਸਾਰ ਦਿੰਦੀਆਂ ਰਹੀਆਂ ਇਸੇ ਕਾਰਨ ਹਾਸੀਏ ਤੇ ਚੱਲੇ ਗਈਆਂ, ਪਰ ਆਮ ਆਦਮੀ ਪਾਰਟੀ ਦਿਨੋ ਦਿਨ ਹੋਰ ਪ੍ਰਫੂਲਿਤ ਹੋ ਰਹੀ ਹੈ।
ਭੁੱਨਰਹੇੜੀ, 22 ਅਕਤੂਬਰ (ਧਨਵੰਤ ਸਿੰਘ)- ਪੰਜਾਬ ਸਰਕਾਰ ਦੀ ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਹਲਕਾ ਸਨੌਰ ਦੇ ਪਿੰਡ ਤੇਜਾਂ ਵਿਚ ਯੋਗ ਪਰਿਵਾਰਾਂ ਨੂੰ ਪ੍ਰਾਪਰਟੀ ਕਾਰਡ ਵੰਡਣ ਮੌਕੇ ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਕਿਹਾ ਕਿ ਆਮ ਆਦਮੀ ਪਾਰਟੀ ਵਲੋ ਲੋਕ ਹਿਤੈਸ਼ੀ ਫੈਸਲੇ ਲੈਣ ਨਾਲ ਆਮ ਪਰਿਵਾਰਾਂ ਨੂੰ ਸਹੂਲਤਾਂ ਮਿਲਣੀਆਂ ਸੁਰੂ ਹੋ ਗਈਆਂ ਹਨ। ਉਨ੍ਹਾਂ ਕਿਹਾ ਰੁਵਾਇਤੀ ਪਾਰਟੀਆਂ ਸੱਤਾਂ ਹਾਸਲ ਕਰਕੇ ਲੋਕਾਂ ਨੂੰ ਵਿਸਾਰ ਦਿੰਦੀਆਂ ਰਹੀਆਂ ਇਸੇ ਕਾਰਨ ਹਾਸੀਏ ਤੇ ਚੱਲੇ ਗਈਆਂ, ਪਰ ਆਮ ਆਦਮੀ ਪਾਰਟੀ ਦਿਨੋ ਦਿਨ ਹੋਰ ਪ੍ਰਫੂਲਿਤ ਹੋ ਰਹੀ ਹੈ। ਇੰਚਾਰਜ ਹਡਾਣਾ ਨੇ ਕਿਹਾ ਕਿ ਯੋਜਨਾ ਤਹਿਤ ਲਾਲ ਲਕੀਰ ਅੰਦਰ ਰਹਿੰਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਨਾਲ ਸਬੰਧਤ ਮਾਲਕੀ ਦਸਤਾਵੇਜ਼ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਾਪਰਟੀ ਕਾਰਡ ਮਿਲਣ ਨਾਲ ਲੋਕਾਂ ਨੂੰ ਜਾਇਦਾਦ ਸਬੰਧੀ ਮਾਮਲਿਆਂ ਦੇ ਨਿਪਟਾਰੇ ਅਤੇ ਵਿੱਤੀ ਸੰਸਥਾਵਾਂ ਤੋਂ ਕਰਜ਼ਾ ਲੈਣ ਵਿਚ ਸਹੂਲਤ ਮਿਲੇਗੀ। ਇਸ ਮੌਕੇ ਰਣਜੋਧ ਸਿੰਘ ਹਡਾਣਾ ਦਾ ਤੇਜਾਂ ਪਹੁੰਚਣ ’ਤੇ ਗ੍ਰਾਮ ਪੰਚਾਇਤਾਂ ਤੇ ਪਿੰਡ ਵਾਸੀਆਂ ਵਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਚਰਨਜੀਤ ਸਿੰਘ ਸਿੰਘ ਨੈਣਾ, ਚੇਅਰਮੈਨ ਗੁਰਵਿੰਦਰ ਸਿੰਘ ਹੈਪੀ ਪਹਾੜੀਪੁਰ, ਰਾਜਾ ਧੰਜੂ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਿੰਦਰ ਪਾਲ ਸਿੰਘ ਅਦਾਲਤੀਵਾਲ, ਲਾਲੀ ਰਹਿਲ ਪੀ. ਏ., ਸਰਪੰਚ ਗੁਰਵਿੰਦਰ ਸਿੰਘ, ਜਗਰੂਪ ਸਿੰਘ, ਅਵਤਾਰ ਸਿੰਘ, ਨੰਬਰਦਾਰ ਹਰੀ ਰਾਮ ਤੇ ਹੋਰ ਵਸਨੀਕ ਵੀ ਮੌਜੂਦ ਸਨ।