ਖਮਾਣੋਂ (ਫ਼ਤਹਿਗੜ੍ਹ ਸਾਹਿਬ), 18 ਨਵੰਬਰ (ਮਨਮੋਹਣ ਸਿੰਘ ਕਲੇਰ) - ਨਿਊ ਲੁਧਿਆਣਾ ਚੰਡੀਗੜ੍ਹ ਰੇਲਵੇ ਟਰੈਕ 'ਤੇ ਇਕ ਨੌਜਵਾਨ ਦੀ ਰੇਲਵੇ ਪੁਲਿਸ ਵਲੋਂ ਅੱਜ ਸਵੇਰੇ ਲਾਸ਼ ਬਰਾਮਦ ਕੀਤੀ ਗਈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਿਸ ਸਰਹਿੰਦ ਦੇ ਥਾਣਾ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਉਕਤ ਟਰੈਕ 'ਤੇ ਲਾਸ਼ ਪਈ ਹੋਣ ਸੰਬੰਧੀ ਸੂਚਨਾ ਮਿਲੀ ਸੀ ਜਿਸ ਸੰਬੰਧੀ ਉਨ੍ਹਾਂ ਵਲੋਂ ਮੌਕੇ 'ਤੇ ਜਾ ਕੇ ਜਦੋਂ ਪੜਤਾਲ ਕੀਤੀ ਗਈ ਤਾਂ ਉਕਤ ਵਿਅਕਤੀ ਦੀ ਪਹਿਚਾਣ ਬਰਿੰਦਰ ਕੁਮਾਰ ਪੁੱਤਰ ਜੀਤ ਸਿੰਘ ਉਮਰ ਕਰੀਬ 40 ਸਾਲ ਪਿੰਡ ਫਰੌਰ ਥਾਣਾ ਖਮਾਣੋ ਞਜੋ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਕਿਸੇ ਬਿਮਾਰੀ ਕਾਰਨ ਖਮਾਣੋਂ ਦੇ ਹਸਪਤਾਲ ਵਿਚ ਇਲਾਜ ਲਈ ਭਰਤੀ ਸੀ। ਜਿੱਥੇ ਕਿ ਉਹ ਆਪਣੇ ਨਾਲ ਅਟੈਂਡੈਂਟ ਨੂੰ ਦੱਸੇ ਬਗੈਰ ਹਸਪਤਾਲ ਵਿਚੋਂ ਬੀਤੀ ਰਾਤ ਖਿਸਕ ਆਇਆ ਅਤੇ ਉਸ ਦੀ ਲਾਸ਼ ਅੱਜ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਸਰਪੰਚ ਪਿੰਡ ਫਰੌਰ ਦਲਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਰੇਲਵੇ ਪੁਲਿਸ ਵਲੋਂ ਪੋਸਟਮਾਰਟਮ ਕਰਨ ਉਪਰੰਤ ਵਾਰਸਾਂ ਵਲੋਂ ਪਿੰਡ ਫਰੋਰ ਵਿਖੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਤਾਜ਼ਾ ਖ਼ਬਰਾਂ
Free
ਰੇਲਵੇ ਟਰੈਕ ਤੋਂ ਇਕ ਨੌਜਵਾਨ ਦੀ ਲਾਸ਼ ਬਰਾਮਦ
ਖਮਾਣੋਂ (ਫ਼ਤਹਿਗੜ੍ਹ ਸਾਹਿਬ), 18 ਨਵੰਬਰ (ਮਨਮੋਹਣ ਸਿੰਘ ਕਲੇਰ) - ਨਿਊ ਲੁਧਿਆਣਾ ਚੰਡੀਗੜ੍ਹ ਰੇਲਵੇ ਟਰੈਕ 'ਤੇ ਇਕ ਨੌਜਵਾਨ ਦੀ ਰੇਲਵੇ ਪੁਲਿਸ...
ਅਜੀਤ ਡੈਸਕ
18-11-2026