14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸੂਬੇ ਦੀ ਅਮਨ ਕਾਨੂੰਨ ਸਥਿਤੀ ਬੇਹੱਦ ਖਰਾਬ- ਟੌਹੜਾ

ਭਾਦਸੋ,13 ਅਕਤੂਬਰ (ਪ੍ਰਦੀਪ ਦੰਦਰਾਲਾ)- ਵਾਰਿਸ ਪੰਜਾਬ ਦੇ ਸੀਨੀਅਰ ਆਗੂ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਵਿਚ ਦਿਨ ਦਿਹਾੜੇ ਹੋ ਰਹੇ ਕਤਲ ਲਈ ਪੰਜਾਬ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਪੰਜਾਬ ਵਿਚ ਚਾਰੇ ਪਾਸੇ ਗੁੰਡਾਗਰਦੀ, ਹਨੇਰਗਰਦੀ ਅਤੇ ਕਤਲ ਹੋ ਰਹੇ ਹਨ, ਜਿਸ ਲਈ ਸਰਕਾਰ ਵਲੋਂ ਕੋਈ ਜਿੰਮੇਵਾਰੀ ਨਹੀਂ ਲਈ ਜਾ ਰਹੀ ਕਤਲ ਕਰਨ ਵਾਲੇ ਸ਼ਰੇਆਮ ਗੈਂਗਵਾਰ ਕਰਕੇ ਖੁੱਲ੍ਹੇ ਘੁੰਮਦੇ ਫਿਰਦੇ ਹਨ ਤੇ ਚਾਰੇ ਪਾਸੇ ਨਸ਼ੇ ਦਾ ਬੋਲ ਬਾਲਾ ਹੈ।

ਅਜੀਤ ਡੈਸਕ 14-10-2026
ਭਾਦਸੋ,13 ਅਕਤੂਬਰ (ਪ੍ਰਦੀਪ ਦੰਦਰਾਲਾ)- ਵਾਰਿਸ ਪੰਜਾਬ ਦੇ ਸੀਨੀਅਰ ਆਗੂ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਵਿਚ ਦਿਨ ਦਿਹਾੜੇ ਹੋ ਰਹੇ ਕਤਲ ਲਈ ਪੰਜਾਬ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਪੰਜਾਬ ਵਿਚ ਚਾਰੇ ਪਾਸੇ ਗੁੰਡਾਗਰਦੀ, ਹਨੇਰਗਰਦੀ ਅਤੇ ਕਤਲ ਹੋ ਰਹੇ ਹਨ, ਜਿਸ ਲਈ ਸਰਕਾਰ ਵਲੋਂ ਕੋਈ ਜਿੰਮੇਵਾਰੀ ਨਹੀਂ ਲਈ ਜਾ ਰਹੀ ਕਤਲ ਕਰਨ ਵਾਲੇ ਸ਼ਰੇਆਮ ਗੈਂਗਵਾਰ ਕਰਕੇ ਖੁੱਲ੍ਹੇ ਘੁੰਮਦੇ ਫਿਰਦੇ ਹਨ ਤੇ ਚਾਰੇ ਪਾਸੇ ਨਸ਼ੇ ਦਾ ਬੋਲ ਬਾਲਾ ਹੈ। ਉਨ੍ਹਾਂ ਆਖਿਆ ਕਿ ਪਰਮਿੰਦਰ ਸਿੰਘ ਝੋਟਾ ਵਲੋਂ ਲੋਕਾਂ ਨੂੰ ਨਸ਼ੇ ਵਿਰੁੱਧ ਲਾਮਬੰਦ ਕਰਕੇ ਪੰਜਾਬ ਵਿੱਚ ਇੱਕ ਮੁਹਿੰਮ ਚਲਾਈ ਜਾ ਰਹੀ ਸੀ ਤੇ ਲੋਕਾਂ ਨੂੰ ਨਸ਼ੇ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਸੀ ਤੇ ਲੋਕਾਂ ਵਲੋਂ ਵੀ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਸੀ। ਟੌਹੜਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਬੰਦ ਕਰਨ ਚ ਪੂਰੀ ਤਰ੍ਹਾਂ ਨਾਲ ਅਸਫਲ ਰਹੀ ਹੈ ਜੋ ਕਿ ਆਪ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਹੈ। ਉਨ੍ਹਾਂ ਆਖਿਆ ਕਿ ਨਸ਼ੇ ਵਿਰੁੱਧ ਲਾਮਬੰਦੀ ਕਰਨ ਵਾਲੇ ਪਰਮਿੰਦਰ ਸਿੰਘ ਝੋਟੇ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਾਤਲ ਸਰੇਆਮ ਭੱਜ ਗਏ ।ਇਸ ਲਈ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਫੇਲ੍ਹ ਸਾਬਤ ਹੋਈ ਹੈ। ਇੱਥੇ ਆਮ ਲੋਕਾਂ ਦਾ ਰਹਿਣਾ ਮੁਹਾਲ ਹੋ ਚੁੱਕਿਆ ਹੈ। ਸ. ਟੌਹੜਾ ਨੇ ਸੂਬਾ ਸਰਕਾਰ ਨੂੰ ਜਿੰਮੇਵਾਰੀ ਲੈਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਪਿਛਲੀ ਖ਼ਬਰ ਝੋਟਾ ਦੇ ਕਤਲ ਨੇ ਪੰਜਾਬ ਦੀ ਕਾਨੂੰਨ-ਵਿਵਸਥਾ ’ਤੇ ਸਵਾਲ ਖੜ੍ਹੇ ਕੀਤੇ- ਬਿੱਟੂ ਚੱਠਾ ਅਗਲੀ ਖ਼ਬਰ ਰਣਜੋਧ ਹਡਾਣਾ ਵਲੋਂ ਮੀਰਪੁਰ-ਧਾਂਦੀਆ ਤੋਂ ਸ਼ੇਖੂਪੁਰ ਜਾਂਦੀ ਸੜਕ ਦੀ ਅਚਨਚੇਤ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।