11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਚੌਥੇ ਗੁਰਮਤਿ ਮੁਕਾਬਲਿਆਂ ’ਚ ਹਿੱਸਾ ਲੈਣ ਲਈ ਮਾਤਾ ਗੁਜਰੀ ਸਕੂਲ ਦੇ ਵਿਦਿਆਰਥੀ ਰਵਾਨਾ ਗੁਰੂ ਕੀ ਰਸੋਈ ਵਲੋਂ ਕਰਵਾਏ ਜਾ ਰਹੇ ਰਾਜ ਪੱਧਰੀ ਗੁਰਮਤਿ ਮੁਕਾਬਲੇ

ਦੇਵੀਗੜ੍ਹ,10 ਅਕਤੂਬਰ (ਰਾਜਿੰਦਰ ਸਿੰਘ ਮੌਜੀ)-ਪਿੰਡ ਖੈਰੜ ਅੱਛਰਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਨਿਸ਼ਕਾਮ ਇਨਸਾਨੀ ਸੇਵਾ ਗੁਰੂ ਕੀ ਰਸੋਈ’ ਵਲੋਂ ਕਰਵਾਏ ਜਾ ਰਹੇ ‘ਚੌਥੇ ਗੁਰਮਤਿ ਮੁਕਾਬਲਿਆਂ’ ਵਿੱਚ ਭਾਗ ਲੈਣ ਲਈ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਦੇ ਵਿਦਿਆਰਥੀਆਂ ਦਾ ਇਕ ਵਿਸ਼ੇਸ਼ ਜਥਾ ਪੂਰੇ ਉਤਸ਼ਾਹ ਨਾਲ ਰਵਾਨਾ ਹੋਇਆ। ਇਹ ਰਾਜ ਪੱਧਰੀ ਮੁਕਾਬਲੇ 12 ਅਕਤੂਬਰ ਤੱਕ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਸਕੂਲਾਂ ਅਤੇ ਸੰਸਥਾਵਾਂ ਦੇ ਬੱਚੇ ਵੱਡੀ ਗਿਣਤੀ ਵਿਚ ਹਿੱਸਾ ਲੈ ਰਹੇ ਹਨ।

ਅਜੀਤ ਡੈਸਕ 11-10-2026
ਦੇਵੀਗੜ੍ਹ,10 ਅਕਤੂਬਰ (ਰਾਜਿੰਦਰ ਸਿੰਘ ਮੌਜੀ)-ਪਿੰਡ ਖੈਰੜ ਅੱਛਰਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਨਿਸ਼ਕਾਮ ਇਨਸਾਨੀ ਸੇਵਾ ਗੁਰੂ ਕੀ ਰਸੋਈ’ ਵਲੋਂ ਕਰਵਾਏ ਜਾ ਰਹੇ ‘ਚੌਥੇ ਗੁਰਮਤਿ ਮੁਕਾਬਲਿਆਂ’ ਵਿੱਚ ਭਾਗ ਲੈਣ ਲਈ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਦੇ ਵਿਦਿਆਰਥੀਆਂ ਦਾ ਇਕ ਵਿਸ਼ੇਸ਼ ਜਥਾ ਪੂਰੇ ਉਤਸ਼ਾਹ ਨਾਲ ਰਵਾਨਾ ਹੋਇਆ। ਇਹ ਰਾਜ ਪੱਧਰੀ ਮੁਕਾਬਲੇ 12 ਅਕਤੂਬਰ ਤੱਕ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਸਕੂਲਾਂ ਅਤੇ ਸੰਸਥਾਵਾਂ ਦੇ ਬੱਚੇ ਵੱਡੀ ਗਿਣਤੀ ਵਿਚ ਹਿੱਸਾ ਲੈ ਰਹੇ ਹਨ। ਇਸ ਮੌਕੇ ਸਕੂਲ ਦੇ ਨਿਰਦੇਸਕ ਭੁਪਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਰਵਾਨਾ ਕੀਤਾ ਅਤੇ ਕਿਹਾ ਕਿ ਅੱਜ ਦੇ ਭੌਤਿਕਵਾਦੀ ਯੁੱਗ ਵਿੱਚ ਬੱਚਿਆਂ ਨੂੰ ਆਪਣੀ ਅਮੀਰ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਨਾਲ ਜੋੜਨਾ ਅਤਿਅੰਤ ਜ਼ਰੂਰੀ ਹੈ। ਅਜਿਹੇ ਗੁਰਮਤਿ ਮੁਕਾਬਲੇ ਬੱਚਿਆਂ ਵਿੱਚ ਨੈਤਿਕ ਕਦਰਾਂ-ਕੀਮਤਾਂ, ਗੁਰਬਾਣੀ ਪ੍ਰੇਮ ਅ­ਤੇ ਅਨੁਸ਼ਾਸਨ ਦੀ ਭਾਵਨਾ ਦ੍ਰਿੜ੍ਹ ਕਰਦੇ ਹਨ। ਸਾਡੇ ਸਕੂਲ ਦੇ ਵਿਦਿਆਰਥੀ ਇਨ੍ਹਾਂ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਇਲਾਕੇ ਦਾ ਨਾਂ ਰੋਸ਼ਨ ਕਰਨਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਸਵਾਲ-ਜਵਾਬ ਧਾਰਮਿਕ ਪ੍ਰਸ਼ਨੋਤਰੀ, ਗੁਰਬਾਣੀ ਕੰਠ, ਕਵੀਸ਼ਰੀ ਅਤੇ ਗੁਰਬਾਣੀ ਕੀਰਤਨ ਵਰਗੀਆਂ ਵੱਖ-ਵੱਖ ਵੰਨਗੀਆਂ ਸ਼ਾਮਿਲ ਹਨ। ਇਹ ਮੁਕਾਬਲੇ 5 ਤੋਂ 13 ਸਾਲ ਅਤੇ 13 ਤੋਂ 19 ਸਾਲ ਦੇ ਦੋ ਵੱਖ-ਵੱਖ ਉਮਰ ਵਰਗਾਂ ਵਿੱਚ ਕਰਵਾਏ ਜਾ ਰਹੇ ਹਨ। ਉਹਨਾ ਦੱਸਿਆ ਕਿ ਸੰਸਥਾ ਵਲੋਂ ਹਰੇਕ ਮੁਕਾਬਲੇ ਵਿਚ ਪਹਿਲੇ 10 ਸਥਾਨ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਵਿਚ ਪਹਿਲਾ ਇਨਾਮ 1 ਲੱਖ ਰੁਪਏ, ਦੂਜਾ 50 ਹਜ਼ਾਰ ਰੁਪਏ ਅਤੇ ਤੀਜਾ 25 ਹਜ਼ਾਰ ਰੁਪਏ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਭਾਗ ਲੈਣ ਵਾਲੇ ਹਰ ਇੱਕ ਬੱਚੇ ਨੂੰ ਹੌਸਲਾ ਅਫਜ਼ਾਈ ਲਈ ਵਿਸ਼ੇਸ਼ ਸਰਟੀਫਿਕੇਟ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰਿੰਸੀਪਲ ਪੂਨਮ ਧੀਮਾਨ ਅਤੇ ਮਿਊਜਿਕ ਅਧਿਆਪਕ ਗੁਰਬਾਜ ਸਿੰਘ ਵੀ ਹਾਜਰ ਸਨ।
ਪਿਛਲੀ ਖ਼ਬਰ ਮੈਗਾ ਮਾਪੇ-ਅਧਿਆਪਕ ਮਿਲਣੀ ’ਚ ਮਜ਼ਦੂਰ ਮਹਿਲਾਵਾਂ ਦੇ ਵਿਰੋਧ ਨੇ ਭਗਵੰਤ ਮਾਨ ਸਰਕਾਰ ਦੇ ਪ੍ਰਚਾਰ ਦੀ ਖੋਲ੍ਹੀ ਪੋਲ ਅਗਲੀ ਖ਼ਬਰ ਮਜ਼ਬੂਤ ਹੁੰਦੇ ਜਾ ਰਹੇ ਖੋਜ ਸੱਭਿਆਚਾਰ ਅਤੇ ਅਕਾਦਮਿਕ ਮਾਹੌਲ ਦਾ ਸਪੱਸ਼ਟ ਪ੍ਰਮਾਣ ਹੈ ਇਹ ਪ੍ਰਾਪਤੀ-ਡਾ. ਜਗਦੀਪ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।