09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਰੋਪੜ ਥਰਮਲ ਪਲਾਂਟ ਤੋਂ ਚੀਫ਼ ਇੰਜੀਨੀਅਰ ਦੇ ਤਬਾਦਲੇ ’ਤੇ ਪੀ. ਐਸ. ਪੀ. ਸੀ. ਐਲ. ਅਫ਼ਸਰਾਂ ਦੀ ਜਥੇਬੰਦੀ ਨੇ ਜਤਾਇਆ ਇਤਰਾਜ਼

ਪਟਿਆਲਾ, 8 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿਚ ਅਧਿਕਾਰੀਆਂ ਦੀ ਜਥੇਬੰਦੀ ਪ੍ਰੋਗਰੈਸਿਵ ਅਲਾਇੰਸ ਆਫ਼ ਪਾਵਰ ਆਫਿਸਰਜ਼ ਨੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ, ਰੋਪੜ ਦੇ ਚੀਫ਼ ਇੰਜਨੀਅਰ ਪਰਵਿੰਦਰਜੀਤ ਸਿੰਘ ਦੇ ਤਬਾਦਲੇ ’ਤੇ ਰੋਸ ਜਤਾਇਆ ਹੈ। ਜਥੇਬੰਦੀ ਵਲੋਂ ਪੀ.

ਅਜੀਤ ਡੈਸਕ 09-10-2026
ਪਟਿਆਲਾ, 8 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿਚ ਅਧਿਕਾਰੀਆਂ ਦੀ ਜਥੇਬੰਦੀ ਪ੍ਰੋਗਰੈਸਿਵ ਅਲਾਇੰਸ ਆਫ਼ ਪਾਵਰ ਆਫਿਸਰਜ਼ ਨੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ, ਰੋਪੜ ਦੇ ਚੀਫ਼ ਇੰਜਨੀਅਰ ਪਰਵਿੰਦਰਜੀਤ ਸਿੰਘ ਦੇ ਤਬਾਦਲੇ ’ਤੇ ਰੋਸ ਜਤਾਇਆ ਹੈ। ਜਥੇਬੰਦੀ ਵਲੋਂ ਪੀ.ਐਸ.ਪੀ.ਸੀ.ਐਲ. ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਨੂੰ ਪੱਤਰ ਭੇਜ ਕੇ ਤਬਾਦਲਾ ਹੁਕਮ ’ਤੇ ਮੁੜ ਵਿਚਾਰ ਕਰਨ ਤੇ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਜਥੇਬੰਦੀ ਦੇ ਜਨਰਲ ਸਕੱਤਰ ਇੰਜ. ਗੁਰਮਨਪ੍ਰੀਤ ਸਿੰਘ ਸੋਮਲ ਵਲੋਂ ਜਾਰੀ ਕੀਤੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਇੰਜ. ਪਰਵਿੰਦਰਜੀਤ ਸਿੰਘ ਨੂੰ ਜੀ.ਜੀ.ਐਸ.ਟੀ.ਪੀ. ਰੋਪੜ ਤੋਂ ਹਟਾ ਕੇ ਪਟਿਆਲਾ ਵਿਖੇ ਡੈਸਕ ਆਧਾਰਿਤ ਚੀਫ਼ ਇੰਜਨੀਅਰ (ਏਆਰਆਰ ਐਂਡ ਟੀਆਰ) ਦੀ ਜ਼ਿੰਮੇਵਾਰੀ ਦੇਣਾ ਮੌਜੂਦਾ ਹਾਲਾਤਾਂ ਵਿਚ ਸਹੀ ਨਹੀਂ ਹੈ। ਜਥੇਬੰਦੀ ਨੇ ਕਿਹਾ ਕਿ ਰੋਪੜ ਥਰਮਲ ਪਲਾਂਟ ਪੰਜਾਬ ਦੇ ਬੇਸਲੋਡ ਥਰਮਲ ਜਨਰੇਸ਼ਨ ਫਲੀਟ ਦਾ ਅਹਿਮ ਹਿੱਸਾ ਹੈ ਅਤੇ ਇਸ ਤਰ੍ਹਾਂ ਦੇ ਪੁਰਾਣੇ ਥਰਮਲ ਪਲਾਂਟ ਨੂੰ ਚਲਾਉਣ ਲਈ ਤਕਨੀਕੀ ਤਜਰਬੇ ਅਤੇ ਲਗਾਤਾਰ ਮੈਦਾਨੀ ਨਿਗਰਾਨੀ ਦੀ ਲੋੜ ਹੁੰਦੀ ਹੈ। ਜਥੇਬੰਦੀ ਨੇ ਮੌਜੂਦਾ ਸਮੇਂ ਨੂੰ ਬਿਜਲੀ ਖੇਤਰ ਲਈ ਚੁਣੌਤੀਪੂਰਨ ਦੱਸਦਿਆਂ ਕਿਹਾ ਕਿ ਮੌਸਮੀ ਤਬਦੀਲੀਆਂ, ਅਣਪਛਾਤੇ ਮੌਸਮੀ ਵਿਘਨ ਅਤੇ ਬਿਜਲੀ ਦੀ ਵਧਦੀ ਮੰਗ ਦੇ ਮੱਦੇਨਜ਼ਰ ਥਰਮਲ ਪਲਾਂਟਾਂ ਦੀ ਕਾਰਗੁਜ਼ਾਰੀ ਵਿੱਚ ਕਿਸੇ ਵੀ ਤਰ੍ਹਾਂ ਦੀ ਅਸਥਿਰਤਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਪ੍ਰੋਗਰੈਸਿਵ ਅਲਾਇੰਸ ਆਫ਼ ਪਾਵਰ ਆਫਿਸਰਜ਼ ਨੇ ਪੀ.ਐਸ.ਪੀ.ਸੀ.ਐਲ. ਪ੍ਰਬੰਧਨ ਤੋਂ ਮੰਗ ਕੀਤੀ ਹੈ ਕਿ ਤਬਾਦਲੇ ਦੇ ਹੁਕਮ ਦੀ ਤੁਰੰਤ ਸਮੀਖਿਆ ਕਰਕੇ ਇਸ ਨੂੰ ਰੱਦ ਕੀਤਾ ਜਾਵੇ, ਤਾਂ ਜੋ ਰੋਪੜ ਥਰਮਲ ਪਲਾਂਟ ਦੀ ਕਾਰਗੁਜ਼ਾਰੀ ਅਤੇ ਬਿਜਲੀ ਸਪਲਾਈ ਦੀ ਨਿਰੰਤਰਤਾ ਨੂੰ ਯਕੀਨੀ ਬਣਾਇਆ ਜਾ ਸਕੇ।
ਪਿਛਲੀ ਖ਼ਬਰ ਜਥੇਦਾਰ ਸੂਬਾ ਸਿੰਘ ਦੇ ਅਕਾਲ ਚਲਾਣੇ ’ਤੇ ਪ੍ਰੋ. ਬਡੂੰਗਰ ਵਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਸਹੀ ਸਮੇਂ ’ਤੇ ਲਿਆ ਗਿਆ ਸਹੀ ਫ਼ੈਸਲਾ ਸਾਡੇ ਭਵਿੱਖ ਦੀ ਨੀਂਹ ਮਜ਼ਬੂਤ ਕਰਦਾ ਹੈ- ਡਾ. ਦੂਰਦਰਸ਼ੀ, ਗੋਇਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।