15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਰਾਜਿੰਦਰਾ ਜਿੰਮਖਾਨਾ ਐਂਡ ਮਹਿੰਦਰਾ ਕਲੱਬ ਦੀਆਂ ਚੋਣਾਂ ਲਈ ਵਿਜ਼ਨਰੀ ਗੁੱਡਵਿਲ ਗਰੁੱਪ ਨੇ ਤੇਜ਼ ਕੀਤੀਆਂ ਸਰਗਰਮੀਆਂ 200 ਦੇ ਕਰੀਬ ਮੈਂਬਰਾਂ ਦੀ ਮਿਲਣੀ ਦੌਰਾਨ ਕਲੱਬ ਦੇ ਵਿਕਾਸ ਕਾਰਜਾਂ ਅਤੇ ਭਵਿੱਖੀ ਯੋਜਨਾਵਾਂ ’ਤੇ ਹੋਈ ਚਰਚਾ

ਪਟਿਆਲਾ, 15 ਨਵੰਬਰ (ਗੁਰਵਿੰਦਰ ਸਿੰਘ ਔਲਖ)-ਰਾਜਿੰਦਰਾ ਜਿਮਖਾਨਾ ਐਂਡ ਮਹਿੰਦਰਾ ਕਲੱਬ (ਆਰ. ਜੀ.

ਰਾਜਿੰਦਰਾ ਜਿੰਮਖਾਨਾ ਐਂਡ ਮਹਿੰਦਰਾ ਕਲੱਬ ਦੀਆਂ ਚੋਣਾਂ ਨੂੰ ਲੈ ਕੇ ਡਾ. ਜੀ.ਪੀ.ਐਸ. ਵਾਲੀਆ ਆਪਣੇ ਵਿਚਾਰ ਪੇਸ਼ ਕਰਦੇ ਹੋਏ। ਅਜੀਤ ਤਸਵੀਰ 16-11-2026
ਪਟਿਆਲਾ, 15 ਨਵੰਬਰ (ਗੁਰਵਿੰਦਰ ਸਿੰਘ ਔਲਖ)-ਰਾਜਿੰਦਰਾ ਜਿਮਖਾਨਾ ਐਂਡ ਮਹਿੰਦਰਾ ਕਲੱਬ (ਆਰ.ਜੀ.ਐਮ.ਸੀ.) ਦੀਆਂ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਵਿਜ਼ਨਰੀ ਗੁੱਡਵਿਲ ਗਰੁੱਪ ਵਲੋਂ ਕਲੱਬ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿਚ ਲਗਭਗ 200 ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਾਬਕਾ ਪ੍ਰਧਾਨਾਂ, ਆਨਰੇਰੀ ਸਕੱਤਰਾਂ ਅਤੇ ਹੋਰ ਅਹੁਦੇਦਾਰਾਂ ਨੇ ਕਲੱਬ ਦੇ ਵਿਕਾਸ ਕਾਰਜਾਂ ਅਤੇ ਆਉਣ ਵਾਲੀਆਂ ਚੋਣਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ।ਮਿਲਣੀ ਵਿਚ ਗਰੁੱਪ ਦੇ ਸਰਪ੍ਰਸਤ ਹਿਮਾਂਸ਼ੂ ਸ਼ਰਮਾ, ਸੰਸਥਾਪਕ ਮੈਂਬਰ ਵਿਪਿਨ ਸ਼ਰਮਾ, ਕੇ.ਵੀ.ਐੱਸ. ਸਿੱਧੂ, ਡਾ. ਐੱਸ.ਐੱਸ. ਬੋਪਾਰਾਏ, ਡਾ. ਨੀਰਜ ਗੋਇਲ, ਵਿਨੋਦ ਸ਼ਰਮਾ, ਡਾ. ਐੱਚ.ਐੱਸ. ਬਾਠ, ਸੁਨੀਲ ਅਗਰਵਾਲ, ਐੱਚ.ਪੀ.ਐੱਸ. ਲਾਂਬਾ, ਵਿਨਾਇਕ ਭਾਂਬਰੀ, ਐਡਵੋਕੇਟ ਸਿਮਰਨ ਵਾਲੀਆ ਅਤੇ ਗਰੁੱਪ ਦੇ ਚੇਅਰਮੈਨ ਡਾ. ਜੇ.ਪੀ.ਐੱਸ. ਵਾਲੀਆ ਹਾਜ਼ਰ ਸਨ। ਇਸ ਮੌਕੇ ਡਾ. ਵਾਲੀਆ ਨੇ ਐਡ. ਸ਼ੇਰਬੀਰ ਸਿੰਘ ਦੀ ਅਗਵਾਈ ਹੇਠ ਡਾਇਰੈਕਟਰਾਂ ਵਲੋਂ ਕਰਵਾਏ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ। ਇਨ੍ਹਾਂ ਵਿਚ ਇੰਜ. ਐੱਮ.ਐੱਮ. ਸਿਆਲ, ਇੰਜ. ਪਰਮਜੀਤ ਗੋਇਲ, ਦੀਪਕ ਡਕਾਲਾ ਅਤੇ ਡਾ. ਕੇ.ਐੱਸ. ਗਰੋਵਰ ਸ਼ਾਮਲ ਹਨ। ਐਡ. ਸ਼ੇਰਬੀਰ ਸਿੰਘ ਨੇ ਟੈਰੇਸ ਲਾਊਂਜ ਦੀ ਮੁੜ ਉਸਾਰੀ, ਪਿਕਲਬਾਲ ਸਹੂਲਤਾਂ ਅਤੇ ਸੂਰਜੀ ਊਰਜਾ ਪ੍ਰਣਾਲੀ ਦੀ ਸਥਾਪਨਾ ਦਾ ਜ਼ਿਕਰ ਕਰਦਿਆਂ ਕਲੱਬ ਨੂੰ ਦੇਸ਼ ਦਾ ਮੋਹਰੀ ਜਿੰਮਖਾਨਾ ਬਣਾਉਣ ਦਾ ਸੰਕਲਪ ਦੁਹਰਾਇਆ। ਕੇ . ਵੀ.ਐੱਸ. ਸਿੱਧੂ ਨੇ ਨੌਜਵਾਨ ਮੈਂਬਰਾਂ ਨੂੰ ਕਲੱਬ ਦੇ ਪ੍ਰਬੰਧ ਵਿਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਡਾ. ਐੱਚ.ਐੱਸ. ਬਾਠ ਨੇ ਖੇਡ ਮੁਕਾਬਲਿਆਂ ਅਤੇ ਖੇਤਰੀ ਤੇ ਕੌਮੀ ਚੈਂਪੀਅਨਸ਼ਿਪਾਂ ਵਿਚ ਮੈਂਬਰਾਂ ਦੀ ਸ਼ਮੂਲੀਅਤ ਬਾਰੇ ਜਾਣਕਾਰੀ ਦਿੱਤੀ, ਜਦਕਿ ਇੰਜ. ਐੱਮ.ਐੱਮ. ਸਿਆਲ ਨੇ ਸੱਭਿਆਚਾਰਕ ਸਮਾਗਮਾਂ ਦਾ ਜ਼ਿਕਰ ਕੀਤਾ। ਗਰੁੱਪ ਦੇ ਸੰਸਥਾਪਕ ਚੇਅਰਮੈਨ ਹਿਮਾਂਸ਼ੂ ਸ਼ਰਮਾ ਨੇ ਮੌਜੂਦਾ ਟੀਮ ਦੇ ਕੰਮਾਂ ਦੀ ਸ਼ਲਾਘਾ ਕੀਤੀ। ਡਾ. ਨਿਧੀ ਬਾਂਸਲ ਨੇ ਵੀਡੀਓ ਕਾਨਫ਼ਰੰਸ ਰਾਹੀਂ ਸ਼ਮੂਲੀਅਤ ਕਰਦਿਆਂ ਕਲੱਬ ਦੇ ਪ੍ਰਬੰਧ ਵਿਚ ਔਰਤਾਂ ਦੀ ਭਾਗੀਦਾਰੀ ਵਧਾਉਣ ’ਤੇ ਜ਼ੋਰ ਦਿੱਤਾ। ਡਾ. ਸੁਖੀ ਬੋਪਾਰਾਏ ਨੇ ਚਾਹਵਾਨ ਮੈਂਬਰਾਂ ਨੂੰ ਗਰੁੱਪ ਨਾਲ ਜੁੜਨ ਦਾ ਸੱਦਾ ਦਿੱਤਾ ਅਤੇ ਡਾ. ਜੇ.ਪੀ.ਐੱਸ. ਵਾਲੀਆ ਤੇ ਡਾ. ਐੱਚ.ਐੱਸ. ਮਾਨ ਨਾਲ ਸੰਪਰਕ ਕਰਨ ਲਈ ਕਿਹਾ। ਕਾਰਜਕਾਰੀ ਮੈਂਬਰ ਦੀਪਕ ਡਕਾਲਾ ਨੇ ਵੀ ਵਿਚਾਰ ਰੱਖੇ।
ਪਿਛਲੀ ਖ਼ਬਰ ਕੱਲ੍ਹ ਸੰਗਰੂਰ ਦੇ ਧਰਨੇ ਵਿਚ ਵੱਧ ਚੜ੍ਹ ਕੇ ਸ਼ਾਮਿਲ ਹੋਵਾਂਗੇ-ਦੂਲਾ ਨੰਗਲ/ਪੱਪੂ ਅਗਲੀ ਖ਼ਬਰ ਡੀ.ਏ.ਪੀ. ਅਤੇ ਸਬਸਿਡੀ ਵਾਲੀ ਯੂਰੀਆ ਖਾਦ ਦੇ ਗੰਭੀਰ ਮਾਮਲੇ ਸੰਬੰਧੀ ਹਾਈਕੋਰਟ ਅਤੇ ਸੀ.ਬੀ.ਆਈ. ਤੱਕ ਬਣਾਈ ਪਹੁੰਚ-ਬਹਿਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।