ਪੰਜਾਬ ਦੀ ਖੁਸ਼ਹਾਲੀ ਲਈ ਕਾਂਗਰਸ ਪਾਰਟੀ ਦਾ ਆਉਣਾ ਜ਼ਰੂਰੀ-ਮੋਹਿਤ ਮੋਹਿੰਦਰਾ
ਮੰਡਲ ਪ੍ਰਧਾਨ ਮੇਹਰਵਾਨ ਸਿੰਘ ਬਾਜਵਾ ਦੀ ਅਗਵਾਈ ’ਚ ਰੋਹਟਾ ਮੰਡਲ ਦੀ ਹੋਈ ਮੀਟਿੰਗ
ਨਾਭਾ, 15 ਨਵੰਬਰ (ਵਰਿੰਦਰ ਵਰਮਾ)-ਮਿਸ਼ਨ 2027 ਤਹਿਤ ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਮੋਹਿਤ ਮੋਹਿੰਦਰਾ ਸਾਬਕਾ ਪ੍ਰਧਾਨ ਯੂਥ ਕਾਂਗਰਸ ਪੰਜਾਬ ਤੇ ਹਲਕਾ ਇੰਚਾਰਜ ਦਿਹਾਤੀ ਪਟਿਆਲਾ ਵਲੋਂ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸੇ ਤਹਿਤ ਮੇਹਰਵਾਨ ਸਿੰਘ ਬਾਜਵਾ ਦੀ ਅਗਵਾਈ ’ਚ ਰੋਹਟਾ ਮੰਡਲ ਦੀ ਇਕ ਮੀਟਿੰਗ ਪਿੰਡ ਰਾਮਗੜ੍ਹ ਛੰਨਾ ਵਿਖੇ ਹੋਈ।
ਨਾਭਾ, 15 ਨਵੰਬਰ (ਵਰਿੰਦਰ ਵਰਮਾ)-ਮਿਸ਼ਨ 2027 ਤਹਿਤ ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਮੋਹਿਤ ਮੋਹਿੰਦਰਾ ਸਾਬਕਾ ਪ੍ਰਧਾਨ ਯੂਥ ਕਾਂਗਰਸ ਪੰਜਾਬ ਤੇ ਹਲਕਾ ਇੰਚਾਰਜ ਦਿਹਾਤੀ ਪਟਿਆਲਾ ਵਲੋਂ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸੇ ਤਹਿਤ ਮੇਹਰਵਾਨ ਸਿੰਘ ਬਾਜਵਾ ਦੀ ਅਗਵਾਈ ’ਚ ਰੋਹਟਾ ਮੰਡਲ ਦੀ ਇਕ ਮੀਟਿੰਗ ਪਿੰਡ ਰਾਮਗੜ੍ਹ ਛੰਨਾ ਵਿਖੇ ਹੋਈ। ਜਿਸ ਦੌਰਾਨ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਲੋਕ ਇਸ ਵਾਰ ਕਾਂਗਰਸ ਪਾਰਟੀ ਨੂੰ ਜਿਤਾਉਣਗੇ ਅਤੇ ਲੋਕ 2027 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਦੀ ਉਡੀਕ ਕਰ ਰਹੇ ਹਨ। ਮੋਹਿਤ ਮੋਹਿੰਦਰਾ ਨੇ ਕਿਹਾ ਕਿ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਵਾਲਾ ਉਹ ਪੁਰਾਣਾ ਦੌਰ ਯਾਦ ਕਰਦੇ ਹਨ ਜਦੋਂ ਪੰਜਾਬ ਪੂਰੀ ਤਰ੍ਹਾਂ ਖੁਸ਼ਹਾਲ ਪੰਜਾਬ ਸੀ ਅਤੇ ਵਪਾਰੀ ਵਰਗ, ਕਿਸਾਨ ਮੁਲਾਜ਼ਮ, ਮਜ਼ਦੂਰ ਤੇ ਕਿਸਾਨ ਪੂਰੀ ਤਰ੍ਹਾਂ ਸੰਤੁਸ਼ਟ ਸਨ ਅਤੇ ਵਪਾਰੀ ਵਰਗ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਤੇ ਦਬਾਅ ਨਹੀਂ ਸੀ। ਉਨ੍ਹਾਂ ਨੇ ਕਿਹਾ ਅੱਜ ਪੰਜਾਬ ਦੇ ਲੋਕਾਂ ਦੇ ਅੰਦਰ ਡਰ, ਦਹਿਸ਼ਤ ਤੇ ਸਹਿਮ ਵਾਲਾ ਮਾਹੌਲ ਬਣਿਆ ਹੋਇਆ ਹੈ ਅਤੇ ਇਕ ਆਮ ਵਿਅਕਤੀ ਦਾ ਰਾਤ ਦੇ ਵਕਤ ਇਕੱਲੇ ਘਰੋਂ ਨਿਕਲਣਾ ਵੀ ਮੁਸ਼ਕਿਲ ਹੋ ਚੁੱਕਿਆ ਹੈ ਕਿਉਂਕਿ ਕਾਨੂੰਨ ਵਿਵਸਥਾ ਵਰਗੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦਾ ਮੌਜੂਦਾ ਸਰਕਾਰ ਤੋਂ ਭਰੋਸਾ ਟੁੱਟ ਚੁੱਕਿਆ ਹੈ ਅਤੇ ਲੋਕ ਮੌਜੂਦਾ ਸਰਕਾਰ ਤੋਂ ਸੰਤੁਸ਼ਟ ਨਹੀਂ ਹਨ ਅਤੇ ਲੋਕਾਂ ਨੇ ਇਸ ਵਾਰ ਕਾਂਗਰਸ ਪਾਰਟੀ ਨੂੰ ਜਿਤਾਉਣ ਦਾ ਮਨ ਬਣਾ ਲਿਆ ਹੈ। ਇਸ ਮੌਕੇ ਬਲਾਕ ਪ੍ਰਧਾਨ ਹਰਵੀਰ ਢੀਂਡਸਾ, ਦਫ਼ਤਰ ਇੰਚਾਰਜ ਮਲਕੀਤ ਸਿੰਘ ਭਾਈਆ, ਜ਼ਿਲ੍ਹਾ ਜਨਰਲ ਸਕੱਤਰ ਅਜੈਬ ਸਿੰਘ ਰੋਹਟੀ, ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ ਰਘਬੀਰ ਸਿੰਘ ਖਟੜਾ, ਜਗਤਾਰ ਖਾਨ ਰੋਹਟਾ, ਤਜਿੰਦਰ ਤੇਜੀ ਰੋਹਟਾ, ਰਬੀਨਾ ਖਾਨ , ਜੰਗੀਰ ਸਿੰਘ ਨੰਬਰਦਾਰ, ਮੇਲਾ ਸਿੰਘ, ਭੁਪਿੰਦਰ ਸਿੰਘ, ਜ਼ੋਰਾ ਸਿੰਘ, ਸੁਖਚੈਨ ਸਿੰਘ ਇਛੇਵਾਲ, ਅੰਮ੍ਰਿਤਪਾਲ ਸਿੰਘ, ਧਰਮਪਾਲ ਸ਼ਰਮਾ, ਬੇਅੰਤ ਸ਼ਰਮਾ, ਨਾਜਰ ਸਿੰਘ, ਗੁਰਦੇਵ ਸਿੰਘ,ਦਰਸ਼ਨ ਸਿੰਘ ਸਾਬਕਾ ਸਰਪੰਚ ਰਾਮਗੜ੍ਹ ਛੰਨਾ, ਰਣਜੀਤ ਸਿੰਘ, ਤਾਰਾ ਸਿੰਘ ਤੋਂ ਇਲਾਵਾ ਮੰਡਲ ਦੇ ਅਹੁਦੇਦਾਰ ਮੌਜੂਦ ਸਨ।