06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਡੀ. ਸੀ. ਡਬਲਿਊ. ਕੁਆਰਟਰਾਂ ’ਚ ਵਿਅਕਤੀ ਦੀ ਕੁੱਟਮਾਰ

ਪਟਿਆਲਾ, 6 ਅਕਤੂਬਰ (ਮਨਦੀਪ ਸਿੰਘ ਖਰੌੜ)- ਸਥਾਨਕ ਡੀ. ਸੀ.

ਪਟਿਆਲਾ ਦੇ ਹਸਪਤਾਲ ’ਚ ਜ਼ਖ਼ਮੀ ਵਿਅਕਤੀ ਇਲਾਜ ਅਧੀਨ। ਅਜੀਤ ਤਸਵੀਰ 07-10-2026
ਪਟਿਆਲਾ, 6 ਅਕਤੂਬਰ (ਮਨਦੀਪ ਸਿੰਘ ਖਰੌੜ)- ਸਥਾਨਕ ਡੀ. ਸੀ. ਡਬਲਿਊ. ਦੇ ਸਰਕਾਰੀ ਕੁਆਰਟਰਾਂ ’ਚ ਰਹਿੰਦੇ ਸੰਯੁਕਤ ਸਕੱਤਰ ਵਿਮਲੇਸ਼ ਮੀਣਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਸੰਬੰਧੀ ਪੀੜਤ ਨੇ ਦਸਿਆ ਕਿ ਉਸ ਦੇ ਘਰ ’ਚ ਦੇਰ ਰਾਤ 4 ਅਣਪਛਾਤੇ ਵਿਅਕਤੀ ਆਏ ਤੇ ਉਸ ਨੂੰ ਤੇਜ਼ਧਾਰ ਹਥਿਆਰਾਂ ਬੇਰਹਿਮੀ ਨਾਲ ਕੁੱਟਿਆ। ਉਸ ਨੂੰ ਮੌਕੇ ’ਤੇ ਮੌਜੂਦ ਵਿਅਕਤੀਆਂ ਵਲੋਂ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਇਸ ਸੰਬੰਧੀ ਥਾਣਾ ਅਰਬਨ ਅਸਟੇਟ ਦੇ ਮੁਖੀ ਇੰਸ. ਸੁਖਵਿੰਦਰ ਸਿੰਘ ਗਿੱਲ ਨੇ ਦਸਿਆ ਕਿ ਪੁਲਿਸ ਨੇ ਇਸ ਮਾਮਲੇ ’ਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਦੂਜੇ ਪਾਸੇ ਡੀ.ਸੀ.ਡਬਲਿਊ. ਦੇ ਇਕ ਹੋਰ ਵਿਅਕਤੀ ਨੇ ਆਪਣੀ ਪਛਾਣ ਜ਼ਾਹਿਰ ਨਾ ਕਰਨ ਦੀ ਸ਼ਰਤ ’ਤੇ ਦਸਿਆ ਕਿ ਕਾਰਖਾਨੇ ਦੀਆਂ ਵੋਟਾਂ ਦੌਰਾਨ ਕਈ ਵਿਅਕਤੀ ਵਿਮਲੇਸ਼ ਮੀਣਾਂ ਨਾਲ ਰੰਜਸ਼ ਰੱਖਦੇ ਸੀ ਅਤੇ ਇਹ ਹਮਲਾ ਇਸੇ ਰੰਜਸ਼ ਦੇ ਤਹਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰੀ ਕੁਆਰਟਰਾਂ ’ਚ ਵਿਅਕਤੀ ਸੁਰੱਖਿਅਤ ਨਹੀਂ ਤਾਂ ਹੋਰ ਕਿੱਥੇ ਹੋਵੇਗਾ। ਉਨਾਂ ਸਰਕਾਰੀ ਕੁਆਰਟਰਾਂ ’ਚ ਰਹਿੰਦੇ ਵਸਨੀਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਰੇਲਵੇ ਨੂੰ ਅਪੀਲ ਵੀ ਕੀਤੀ।
ਪਿਛਲੀ ਖ਼ਬਰ ਹਰਮਨਪ੍ਰੀਤ ਕੌਰ ਨੇ ਭਾਰਤੀ ਟੀਮ ਦੇ ਸਾਰੇ ‘ਸਰੂਪਾਂ’ ਦੀ ਕਪਤਾਨੀ ਛੱਡੀ ਅਗਲੀ ਖ਼ਬਰ ਮਹਿੰਦਰ ਸਿੰਘ ਲਾਲਵਾ ਤੇ ਬਾਬੂ ਕਬੀਰ ਦਾਸ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਡੋਰ-ਟੂ-ਡੋਰ ਪ੍ਰਚਾਰ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।