ਝਿੰਜਰ ਨੇ ਘਨੌਰ ’ਚ ਅਕਾਲੀ ਦਲ ਦੀ ਘਰ-ਘਰ ਮੁਹਿੰਮ ਦੀ ਕੀਤੀ ਅਗਵਾਈ
ਘਨੌਰ, 6 ਅਕਤੂਬਰ (ਸਰਦਾਰਾ ਸਿੰਘ ਲਾਛੜੂ)- ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਹਲਕਾ ਘਨੌਰ ਦੇ ਇੰਚਾਰਜ ਸਰਬਜੀਤ ਸਿੰਘ ਝਿੰਜਰ ਨੇ ਮੰਗਲਵਾਰ ਨੂੰ ਘਨੌਰ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਜ਼ਮੀਨੀ ਪੱਧਰ ਦੀ ਘਰ-ਘਰ ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਪਾਰਟੀ ਦੀ ਸੂਬਾ-ਵਿਆਪੀ ਲੋਕ ਸਲਾਹ-ਮਸ਼ਵਰਾ ਮੁਹਿੰਮ ਦਾ ਇਕ ਅਹਿਮ ਪੜਾਅ ਹੈ।
ਅਜੀਤ ਡੈਸਕ
07-10-2026