ਨਗਰ ਕੀਰਤਨ ਦਾ ਸੇਵਾਦਾਰ ਜਥੇਦਾਰ ਲਖਵੀਰ ਸਿੰਘ ਲੌਟ ਵਲੋਂ ਪਿੰਡ ਕੈਦੂਪੁਰ ਵਿਖੇ ਨਿੱਘਾ ਸਵਾਗਤ
ਨਾਭਾ, 3 ਅਕਤੂਬਰ (ਵਰਿੰਦਰ ਵਰਮਾ)-ਕੌਮੀ ਇਨਸਾਫ ਮੋਰਚਾ ਵਲੋਂ ਬੰਦੀ ਸਿੰਘਾ ਦੀ ਰਿਹਾਈ ਲਈ ਗੁਰਦੁਆਰਾ ਫਤਿਹਗੜ ਸਾਹਿਬ ਤੋਂ ਸ਼ੁਰੂ ਹੋਏ ਨਗਰ ਕੀਰਤਨ ਦਾ ਪਟਿਆਲਾ ਦਿਹਾਤੀ ਦੇ ਸੇਵਾਦਾਰ ਜਥੇਦਾਰ ਲਖਵੀਰ ਸਿੰਘ ਲੌਟ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਪਿੰਡ ਕੈਦੂਪੁਰ ਅੱਡੇ ’ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਤੇ ਨਿਸ਼ਾਨਚੀ ਬਾਪੂ ਗੁਰਚਰਨ ਸਿੰਘ ਅਤੇ ਜਸਕਰਨ ਸਿੰਘ, ਕਾਹਨ ਸਿੰਘ ਵਾਲਾ ਤੇ ਕਰਨੈਲ ਸਿੰਘ ਪੰਜੋਲੀ, ਬੀਬੀ ਸਤਨਾਮ ਕੌਰ ਮੱਲ੍ਹੀ, ਸੁਖਬੀਰ ਸਿੰਘ ਬਲਬੇੜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਵੱਡੀ ਗਿਣਤੀ ’ਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਸ਼ਰਧਾ ਨਾਲ ਨਗਰ ਕੀਰਤਨ ਦੇ ਦਰਸ਼ਨ ਕਰਕੇ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸੰਗਤਾਂ ਨੂੰ ਫਲਾਂ ਅਤੇ ਜੱਲ ਦੀ ਸੇਵਾ ਕਰਕੇ ਬੰਦੀ ਸਿੰਘਾ ਦੀ ਰਿਹਾਈ ਲਈ ਅਰਦਾਸ ਬੇਨਤੀ ਕੀਤੀ ਸੇਵਾ ਕਰਨ ਵਾਲਿਆਂ ਵਿਚ ਬਾਬਾ ਮੱਖਣ ਸਿੰਘ ਕਾਰ ਸੇਵਾ ਵਾਲੇ ਧੰਗੇੜਾ ਭਾਈ ਮੱਖਣ ਸਿੰਘ ਭੰਗੂ, ਜਥੇਦਾਰ ਭਰਪੂਰ ਸਿੰਘ ਲੁਬਾਣਾ, ਕਰਮਜੀਤ ਸਿੰਘ ਖ਼ਾਲਸਾ, ਜਸਪ੍ਰੀਤ ਸਿੰਘ, ਜੱਸੀ ਰਾਮ ਸਿੰਘ, ਜਗਸੀਰ ਸਿੰਘ, ਰਾਜੀਵ ਸਿੰਘ ਗਾਂਧੀ, ਰਾਜਿੰਦਰ ਸਿੰਘ ਸ਼ਮਲਾ ਗੁਰਵਿੰਦਰ ਸਿੰਘ, ਸੁਰਿੰਦਰ ਸਿੰਘ ਗੁਰਸੇਵਕ ਸ਼ੇਖ, ਰਵਿੰਦਰ ਸਿੰਘ, ਬੀਬੀ ਅੰਗਰੇਜ਼ ਕੌਰ ਖ਼ਾਲਸਾ, ਰਾਜ ਕੌਰ, ਬਲਵੀਰ ਕੌਰ, ਜਸਵੀਰ ਕੌਰ ਆਦਿ ਹਾਜ਼ਰ ਸਨ।