19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਸਰਕਾਰੀ ਪੌਲੀਟੈਕਨਿਕ ਕਾਲਜਾਂ ਦੇ ਨਿੱਜੀਕਰਨ ਦਾ ਖਦਸ਼ਾ

ਪਟਿਆਲਾ, 18 ਸਤੰਬਰ (ਗੁਰਵਿੰਦਰ ਸਿੰਘ ਔਲਖ)- ਸਰਕਾਰੀ ਪੌਲੀਟੈਕਨਿਕ ਕਾਲਜਾਂ ਦੇ ਅਧਿਆਪਕਾਂ ਦੀ ਜਥੇਬੰਦੀ ਪੌਲੀਟੈਕਨਿਕ ਕਾਲਜ ਗਜ਼ਟਿਡ ਟੀਚਰਜ਼ ਐਸੋਸੀਏਸ਼ਨ ਪੰਜਾਬ ਨੇ ਪੌਲੀਟੈਕਨਿਕ ਸਲਾਹਕਾਰ ਬੋਰਡਾਂ ਸਬੰਧੀ ਜਾਰੀ ਨਵੀਆਂ ਹਦਾਇਤਾਂ ਦਾ ਵਿਰੋਧ ਕਰਦਿਆਂ ਇਹ ਹਦਾਇਤਾਂ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਜਥੇਬੰਦੀ ਵਲੋਂ ਇਸ ਸੰਬੰਧੀ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਡਾਇਰੈਕਟਰ ਨੂੰ ਲਿਖਤੀ ਮੰਗ ਪੱਤਰ ਸੌਪਿਆ ਗਿਆ।

ਅਜੀਤ ਡੈਸਕ 19-09-2026
ਪਟਿਆਲਾ, 18 ਸਤੰਬਰ (ਗੁਰਵਿੰਦਰ ਸਿੰਘ ਔਲਖ)- ਸਰਕਾਰੀ ਪੌਲੀਟੈਕਨਿਕ ਕਾਲਜਾਂ ਦੇ ਅਧਿਆਪਕਾਂ ਦੀ ਜਥੇਬੰਦੀ ਪੌਲੀਟੈਕਨਿਕ ਕਾਲਜ ਗਜ਼ਟਿਡ ਟੀਚਰਜ਼ ਐਸੋਸੀਏਸ਼ਨ ਪੰਜਾਬ ਨੇ ਪੌਲੀਟੈਕਨਿਕ ਸਲਾਹਕਾਰ ਬੋਰਡਾਂ ਸਬੰਧੀ ਜਾਰੀ ਨਵੀਆਂ ਹਦਾਇਤਾਂ ਦਾ ਵਿਰੋਧ ਕਰਦਿਆਂ ਇਹ ਹਦਾਇਤਾਂ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਜਥੇਬੰਦੀ ਵਲੋਂ ਇਸ ਸੰਬੰਧੀ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਡਾਇਰੈਕਟਰ ਨੂੰ ਲਿਖਤੀ ਮੰਗ ਪੱਤਰ ਸੌਪਿਆ ਗਿਆ। ਜਥੇਬੰਦੀ ਦੇ ਸੂਬਾ ਪ੍ਰਧਾਨ ਇੰਜੀਨੀਅਰ ਜਸਵੀਰ ਸਿੰਘ ਗਿੱਲ, ਜਨਰਲ ਸਕੱਤਰ ਇੰਜੀਨੀਅਰ ਖੁਸ਼ਪ੍ਰੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਇੰਜੀਨੀਅਰ ਗੁਰਬਖਸ਼ੀਸ਼ ਸਿੰਘ ਤੇ ਵਿੱਤ ਸਕੱਤਰ ਇੰਜੀਨੀਅਰ ਜਗਦੀਪ ਸਿੰਘ ਨੇ ਕਿਹਾ ਕਿ ਉਹ ਉਦਯੋਗ ਤੇ ਸਿੱਖਿਆ ਸੰਸਥਾਵਾਂ ਵਿਚਕਾਰ ਤਾਲਮੇਲ, ਸਿਖਲਾਈ ਅਤੇ ਰੁਜ਼ਗਾਰ ਦੇ ਮੌਕਿਆਂ ਦੇ ਵਿਰੁੱਧ ਨਹੀਂ ਹਨ, ਪਰ ਨਵੀਆਂ ਹਦਾਇਤਾਂ ਸਰਕਾਰੀ ਸੰਸਥਾਵਾਂ ਦੇ ਪ੍ਰਬੰਧਕੀ ਢਾਂਚੇ ਤੇ ਮੁਲਾਜ਼ਮਾਂ ਦੇ ਹਿੱਤਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹਨ। ਜਥੇਬੰਦੀ ਅਨੁਸਾਰ ਸਲਾਹਕਾਰ ਬੋਰਡ ਨੂੰ ਕੇਵਲ ਸਲਾਹ ਦੇਣ ਵਾਲੀ ਸੰਸਥਾ ਦੀ ਥਾਂ ਯੋਜਨਾਬੰਦੀ ਤੇ ਵਿਕਾਸ ਨਾਲ ਸਬੰਧਤ ਵੱਡੀਆਂ ਜ਼ਿੰਮੇਵਾਰੀਆਂ ਦੇਣ ਨਾਲ ਸਰਕਾਰੀ ਪ੍ਰਬੰਧ ਦੇ ਸਮਾਨਾਂਤਰ ਇਕ ਵੱਖਰਾ ਢਾਂਚਾ ਖੜ੍ਹਾ ਹੋ ਸਕਦਾ ਹੈ। ਬਾਹਰੀ ਉਦਯੋਗਿਕ ਵਿਅਕਤੀ ਨੂੰ ਬੋਰਡ ਦਾ ਮੁਖੀ ਬਣਾਉਣ ਅਤੇ ਕਾਲਜ ਦੇ ਪ੍ਰਿੰਸੀਪਲ ਨੂੰ ਮੈਂਬਰ ਸਕੱਤਰ ਤੱਕ ਸੀਮਤ ਕਰਨ ’ਤੇ ਵੀ ਜਥੇਬੰਦੀ ਨੇ ਇਤਰਾਜ਼ ਜਤਾਇਆ ਹੈ। ਜਥੇਬੰਦੀ ਨੇ ਸਰਕਾਰੀ ਪੌਲੀਟੈਕਨਿਕ ਕਾਲਜਾਂ ਨੂੰ ਸੁਸਾਇਟੀ ਰਜਿਸਟ੍ਰੇਸ਼ਨ ਕਾਨੂੰਨ ਅਧੀਨ ਰਜਿਸਟਰ ਕਰਨ ਦੀ ਵਿਵਸਥਾ ’ਤੇ ਵੀ ਸਵਾਲ ਚੁੱਕੇ ਹਨ। ਜਥੇਬੰਦੀ ਨੇ ਦੋਸ਼ ਲਾਇਆ ਕਿ ਸੁਸਾਇਟੀ ਢਾਂਚਾ, ਨਿੱਜੀ ਤੇ ਕਾਰਪੋਰੇਟ ਫੰਡਿੰਗ ਤੇ ਉਦਯੋਗ-ਕੇਂਦਰਿਤ ਪ੍ਰਬੰਧ ਸਰਕਾਰੀ ਪੌਲੀਟੈਕਨਿਕ ਕਾਲਜਾਂ ਨੂੰ ਹੌਲੀ-ਹੌਲੀ ਨਿੱਜੀਕਰਨ ਵੱਲ ਲਿਜਾ ਸਕਦਾ ਹੈ। ਜਥੇਬੰਦੀ ਨੇ ਸਰਕਾਰ ਤੋਂ ਨਵੀਆਂ ਹਦਾਇਤਾਂ ਤੁਰੰਤ ਵਾਪਸ ਲੈਣ ਜਾਂ ਰੋਕਣ ਅਤੇ ਸਬੰਧਤ ਜਥੇਬੰਦੀਆਂ ਨਾਲ ਰਸਮੀ ਵਿਚਾਰ-ਵਟਾਂਦਰਾ ਕਰਨ ਦੀ ਮੰਗ ਕੀਤੀ ਹੈ। ਨਾਲ ਹੀ ਚਿਤਾਵਨੀ ਦਿੱਤੀ ਕਿ ਮੰਗ ਨਾ ਮੰਨੇ ਜਾਣ ਦੀ ਸੂਰਤ ਵਿਚ ਸਾਂਝੀ ਕਾਰਵਾਈ ਕਮੇਟੀ ਬਣਾ ਕੇ ਸੂਬਾ ਪੱਧਰੀ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਪਿਛਲੀ ਖ਼ਬਰ ਪੰਜਾਬ ਵਾਸੀ ਫਿਰ ਤੋਂ ਬਣਾਉਣਗੇ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ‘ਆਪ’ ਦੀ ਸਰਕਾਰ- ਹਰਪ੍ਰੀਤ ਸਿੰਘ ਪ੍ਰੀਤ ਅਗਲੀ ਖ਼ਬਰ ਮਾਮਲਾ 18 ਸਾਲਾ ਨੌਜਵਾਨ ਦੀ ਮੌਤ ਦਾ : ਵਿਰੋਧੀ ਧਿਰਾਂ ਦੇ ਦਖ਼ਲ ਮਗਰੋਂ 9 ਜਣਿਆਂ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।