14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਪ੍ਰਧਾਨ ਭੁਵੇਸ਼ ਬਾਂਸਲ ਭਾਸ਼ੀ ਨੇ ਲੋੜਵੰਦ ਮਰੀਜ਼ ਲਈ ਖ਼ੂਨਦਾਨ ਕਰਕੇ ਲੋਕਾਂ ਨੂੰ ਕੀਤਾ ਪ੍ਰੇਰਿਤ

ਨਾਭਾ, 13 ਸਤੰਬਰ (ਵਰਿੰਦਰ ਵਰਮਾ)-ਅੱਜ ਦੇ ਪਦਾਰਥਵਾਦੀ ਯੁੱਗ ਵਿਚ ਸਭ ਤੋਂ ਵੱਡਾ ਪੁੰਨ ਖ਼ੂਨਦਾਨ ਕਰਨਾ ਹੈ। ਸਾਨੂੰ ਸਾਰਿਆਂ ਨੂੰ ਖ਼ੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਕੀਮਤੀ ਜਾਨਾਂ ਨੂੰ ਨਵਾਂ ਜੀਵਨ ਦਿੱਤਾ ਜਾ ਸਕੇ ਤੇ ਆਪਣੇ ਸਰੀਰ ਦੀਆ ਬਿਮਾਰੀਆਂ ਨੂੰ ਖ਼ਤਮ ਕਰਨ ਦਾ ਸਭ ਤੋ ਵਧੀਆ ਤਰੀਕਾ ਹੈ।

ਅਜੀਤ ਡੈਸਕ 14-09-2026
ਨਾਭਾ, 13 ਸਤੰਬਰ (ਵਰਿੰਦਰ ਵਰਮਾ)-ਅੱਜ ਦੇ ਪਦਾਰਥਵਾਦੀ ਯੁੱਗ ਵਿਚ ਸਭ ਤੋਂ ਵੱਡਾ ਪੁੰਨ ਖ਼ੂਨਦਾਨ ਕਰਨਾ ਹੈ। ਸਾਨੂੰ ਸਾਰਿਆਂ ਨੂੰ ਖ਼ੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਕੀਮਤੀ ਜਾਨਾਂ ਨੂੰ ਨਵਾਂ ਜੀਵਨ ਦਿੱਤਾ ਜਾ ਸਕੇ ਤੇ ਆਪਣੇ ਸਰੀਰ ਦੀਆ ਬਿਮਾਰੀਆਂ ਨੂੰ ਖ਼ਤਮ ਕਰਨ ਦਾ ਸਭ ਤੋ ਵਧੀਆ ਤਰੀਕਾ ਹੈ। ਇਹ ਪ੍ਰਗਟਾਵਾ ਹਲਕਾ ਨਾਭਾ ਤੋਂ ਖ਼ੂਨਦਾਨ ਦੇ ਖੇਤਰ ਵਿਚ ਮੋਹਰੀ ਸੰਸਥਾ ਹਰਸ਼ ਬਲੱਡ ਡੋਨਰ ਸੁਸਾਇਟੀ ਦੇ ਪ੍ਰਧਾਨ ਭੁਵੇਸ਼ ਬਾਂਸਲ ਭਾਸ਼ੀ ਖ਼ੂਨਦਾਨੀ ਸਟੇਟ ਐਵਾਰਡੀ ਨੇ 40 ਵੀ ਬਾਰ ਖੂਨਦਾਨ ਕਰਕੇ ਲੋਕਾਂ ਨੂੰ ਪ੍ਰੇਰਿਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਲਗਪਗ ਹਰੇਕ ਵਿਅਕਤੀ ਖ਼ੂਨਦਾਨ ਕਰ ਸਕਦਾ ਹੈ, ਖ਼ੂਨਦਾਨ ਕਰਨ ਨਾਲ ਸਰੀਰ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਹੁੰਦੀ, ਇਸ ਤਰ੍ਹਾਂ ਦੇ ਗਲਤ ਪ੍ਰਚਾਰ ਤੋ ਬੱਚਿਆਂ ਜਾਏ, ਸਗੋਂ ਖ਼ੂਨਦਾਨ ਕਰਨ ਨਾਲ ਸਰੀਰ ’ਚ ਨਵੇਂ ਲਾਲ ਸੈੱਲ ਬਣਦੇ ਹਨ, ਜਿਸ ਨਾਲ ਮਨੁੱਖ ਤੰਦਰੁਸਤ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਆਦਮੀ ਤਿੰਨ ਮਹੀਨੇ ਵਿਚ ਇਕ ਬਾਰ ਤੇ ਮਹਿਲਾ ਚਾਰ ਮਹੀਨੇ ਵਿਚ ਇਕ ਵਾਰ ਖ਼ੂਨਦਾਨ ਕਰ ਸਕਦੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਸਾਡੀ ਸੰਸਥਾ ਰਾਹੀ ਬਿਨਾਂ ਕੈਂਪ ਤੋਂ ਹਮੇਸ਼ਾ ਲੋੜਵੰਦ ਮਰੀਜ਼ਾਂ ਲਈ ਮੌਕੇ ’ਤੇ ਖ਼ੂਨਦਾਨ ਕਰਵਾਇਆ ਜਾਂਦਾ ਹੈ, ਪੱਕੇ ਖ਼ੂਨਦਾਨੀਆਂ ਵਿਚ ਹਰੇਕ 3 ਮਹੀਨੇ ਬਾਅਦ ਖ਼ੂਨਦਾਨ ਕਰਨ ਦਾ ਵੱਡਾ ਉਤਸ਼ਾਹ ਪਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਵੀ ਕਰਦੇ ਹਾ ਕਿ ਖ਼ੂਨਦਾਨ ਪ੍ਰਤੀ ਜਾਗਰੂਕ ਕਰਨ ਲਈ ਖ਼ੂਨਦਾਨ ਜਾਗਰੂਕ ਵੈਨ ਵੀ ਚਲਾਈ ਜਾਵੇ, ਇਸ ਜਾਗਰੂਕ ਮੁਹਿੰਮ ਵਿਚ ਅਸੀਂ ਪੂਰੇ ਪੰਜਾਬ ’ਚ ਆਪਣਾ ਵੱਡਮੁੱਲਾ ਯੋਗਦਾਨ ਵੀ ਪਾਵਾਗੇ। ਇਸ ਮੌਕੇ ਚੇਅਰਮੈਨ ਜਿਪਸੀ ਬਾਂਸਲ, ਸਕੱਤਰ ਗੌਰਵ ਗੁਪਤਾ ਟੋਨੀ, ਅਮਿਤ ਬਾਂਸਲ ਗੋਲੂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਨਾਤਮ ਧਰਮ ਮਹਾਵੀਰ ਦਲ ਨਾਭਾ ਦੀ ਨਵੀਂ ਟੀਮ ਦਾ ਗਠਨ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਵਿਕਾਸ ਦੇ ਦਾਅਵੇ ਫੋਕੇ-ਬੀਬੀ ਜਸਮੀਤ ਕੌਰ ਛੀਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।