30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਸੰਤ ਬਾਬਾ ਨੱਥਾ ਸਿੰਘ ਸਕੂਲ ਬੁਤਾਲਾ ਦੇ ਬੱਚੇ ਡਾ: ਗੁਰਦਿਆਲ ਸਿੰਘ ਫੁੱਲ ਯਾਦਗਾਰੀ ਮੇਲੇ ਵਿਚ ਜੇਤੂ

ਬਾਬਾ ਬਕਾਲਾ ਸਾਹਿਬ, 29 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸੰਤ ਬਾਬਾ ਨੱਥਾ ਸਿੰਘ ਜੀ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੁਤਾਲਾ ਦੇ ਬੱਚਿਆਂ ਨੇ ਵਿਦਿਆ ਦੇ ਨਾਲ ਬਾਲ ਸਭਿਆਚਰਕ ਖੇਤਰ ਵਿਚ ਵੀ ਮੱਲਾਂ ਮਾਰੀਆਂ ਹਨ। ਬੀਤੇ ਦਿਨੀਂ ਲੋਕ ਮੰਚ ਸੰਸਥਾ ਅੰਮ੍ਰਿਤਸਰ ਵਲੋਂ 27ਵਾਂ ਇੰਟਰ ਸਕੂਲ ਡਾ: ਗੁਰਦਿਆਲ ਸਿੰਘ ਫੁੱਲ ਯਾਦਗਾਰੀ ਸੱਭਿਆਚਾਰਕ ਕਲਾ ਉਤਸਵ ਕਰਵਾਇਆ ਗਿਆ।

ਅਜੀਤ ਡੈਸਕ 30-10-2026
ਬਾਬਾ ਬਕਾਲਾ ਸਾਹਿਬ, 29 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸੰਤ ਬਾਬਾ ਨੱਥਾ ਸਿੰਘ ਜੀ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੁਤਾਲਾ ਦੇ ਬੱਚਿਆਂ ਨੇ ਵਿਦਿਆ ਦੇ ਨਾਲ ਬਾਲ ਸਭਿਆਚਰਕ ਖੇਤਰ ਵਿਚ ਵੀ ਮੱਲਾਂ ਮਾਰੀਆਂ ਹਨ। ਬੀਤੇ ਦਿਨੀਂ ਲੋਕ ਮੰਚ ਸੰਸਥਾ ਅੰਮ੍ਰਿਤਸਰ ਵਲੋਂ 27ਵਾਂ ਇੰਟਰ ਸਕੂਲ ਡਾ: ਗੁਰਦਿਆਲ ਸਿੰਘ ਫੁੱਲ ਯਾਦਗਾਰੀ ਸੱਭਿਆਚਾਰਕ ਕਲਾ ਉਤਸਵ ਕਰਵਾਇਆ ਗਿਆ। ਇਸ ਕਲਾ ਉਤਸਵ ਵਿਚ ਸੰਤ ਬਾਬਾ ਨੱਥਾ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੁਤਾਲਾ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਪੰਜਾਬੀ ਗੀਤ/ਲੋਕ ਗੀਤ ਮੁਕਾਬਲੇ ਸੀਨੀਅਰ ਵਿਚ ਮਨਦੀਪ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ ਅਤੇ ਨਵਪ੍ਰੀਤ ਕੌਰ ਨੇ ਪੰਜਾਬੀ ਗੀਤ/ਲੋਕ ਗੀਤ ਜੂਨੀਅਰ ਮੁਕਬਲੇ ਵਿਚ ਕੰਸੋਲੇਸ਼ਨ ਪ੍ਰਾਈਜ਼ ਹਾਸਿਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਸੰਤ ਬਾਬਾ ਸੁਰਜਨ ਸਿੰਘ ਅਤੇ ਪ੍ਰਿੰ: ਮੈਡਮ ਰੁਪਿੰਦਰ ਕੌਰ ਨੇ ਬੱਚਿਆਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਕੋਆਰਡੀਨੇਟਰ ਸ. ਜਸਬੀਰ ਸਿੰਘ ਚਾਹਲ, ਸੰਗੀਤ ਅਧਿਆਪਕ ਵਰਿੰਦਰ ਸਿੰਘ ਅਤੇ ਜੇਤੂ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਬਕਾਲਾ ਸਾਹਿਬ ਦੇ ਸ਼ਿਵ ਮੰਦਿਰ ਵਿਖੇ ਕਰਵਾ ਚੌਥ ਦਾ ਦਿਹਾੜਾ ਮਨਾਇਆ ਅਗਲੀ ਖ਼ਬਰ ਜਾਗਰਣ ਦੀ ਆਰੰਭਤਾ ਤੋਂ ਪਹਿਲਾਂ ਧਰਤੀ ਪੂਜਣ ਕਰ ਰਹੇ ਪ੍ਰਬੰਧਕ । ਗਿੱਲਕੋ ਵੈਲੀ ਵਿਖੇ ਵਿਸ਼ਾਲ ਭਗਵਤੀ ਜਾਗਰਣ ਲਈ ਧਰਤੀ ਪੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।