ਗੁ. ਗੁਰਸ਼ਬਦ ਪ੍ਰਕਾਸ਼ ਦਸਮੇਸ਼ ਨਗਰ ਦਾ 15ਵਾਂ ਸਾਲਾਨਾ ਜੋੜ ਮੇਲਾ ਤੇ ਪਲੇਠੀ ਕਬੱਡੀ ਲੀਗ ਸ਼ਾਨੋ- ਸ਼ੌਕਤ ਨਾਲ ਸਮਾਪਤ
ਨਵਾਂ ਪਿੰਡ, 26 ਨਵੰਬਰ (ਜਸਪਾਲ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਬ੍ਰਹਮ ਗਿਆਨੀ ਧੰਨ ਬਾਬਾ ਰਾਮ ਜੋਗੀ ਪੀਰ ਅਤੇ ਸਵਰਗੀ ਬਾਬਾ ਮੰਗਲ ਸਿੰਘ ਸੋਹੀ ਦੀ ਨਿੱਘੀ ਯਾਦ ਦੀ ’ਚ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼, ਦਸ਼ਮੇਸ਼ ਨਗਰ ਸਮੂਹ ਵਿਖੇ ਸਾਲਾਨਾ 15ਵਾਂ ਜੋੜ ਮੇਲਾ ਅਤੇ ਸਥਾਨਕ ਸਮੂਹ ਨਗਰ ਵਾਸੀਆਂ ਤੇ ਐੱਨ. ਆਰ.
ਮ
ਮੋਗਾ ਰੈਲੀ ਲਈ ਰਵਾਨਾ ਹੋਣ ਸਮੇਂ ਸਰਪੰਚ ਗੁਰਜੰਟ ਸਿੰਘ ਪਹਿਲਵਾਨ, ਹਰਮਨਜੀਤ ਸਿੰਘ ਨੰਗਲ, ਗੁਰਚੇਤ ਸਿੰਘ ਢਿੱਲੋਂ ਫੁੱਲੇਚੱਕ, ਬਿਕਰਮਜੀਤ ਸਿੰਘ ਨੰਗਲ ਤੇ ਹੋਰ ਮੁਹਤਬਰ। ਤਸਵੀਰ : ਗੁਰਪ੍ਰੀਤ ਸਿੰਘ ਢਿੱਲੋਂ
27-11-2026
ਨਵਾਂ ਪਿੰਡ, 26 ਨਵੰਬਰ (ਜਸਪਾਲ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਬ੍ਰਹਮ ਗਿਆਨੀ ਧੰਨ ਬਾਬਾ ਰਾਮ ਜੋਗੀ ਪੀਰ ਅਤੇ ਸਵਰਗੀ ਬਾਬਾ ਮੰਗਲ ਸਿੰਘ ਸੋਹੀ ਦੀ ਨਿੱਘੀ ਯਾਦ ਦੀ ’ਚ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼, ਦਸ਼ਮੇਸ਼ ਨਗਰ ਸਮੂਹ ਵਿਖੇ ਸਾਲਾਨਾ 15ਵਾਂ ਜੋੜ ਮੇਲਾ ਅਤੇ ਸਥਾਨਕ ਸਮੂਹ ਨਗਰ ਵਾਸੀਆਂ ਤੇ ਐੱਨ. ਆਰ. ਆਈ. ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਉਘੇ ਖੇਡ ਪ੍ਰਮੋਟਰ ਸੁੱਖਪਾਲ ਸਿੰਘ ਸੋਹੀ ਦੇ ਯੋਗ ਪ੍ਰਬੰਧਾਂ ਹੇਠ ਹੋਈ ਪਲੇਠੀ ‘ਗੁਰੂ ਤੇਗ਼ ਬਹਾਦਰ ਕਬੱਡੀ ਲੀਗ’ ਭਾਰੀ ਸ਼ਾਨੋ -ਸ਼ੌਕਤ ਨਾਲ ਸਮਾਪਤੀ ਹੋਈ। ਲੀਗ ’ਚ ਪੰਜਾਬੀਆਂ ਦੀ ਮਾਂ ਖੇਡ ‘ਕਬੱਡੀ’ ਲੜਕਿਆਂ ਦੀਆਂ 4 ਤੇ ਲੜਕੀਆਂ ਦੀਆਂ 2 ਟੀਮਾਂ ਦੇ ਮੈਚ ਹੋਏ। ਆਖਰੀ ਮੈਚ ਲੜਕਿਆਂ ਦੀਆਂ ਟੀਮਾਂ ਬਾਬਾ ਪਾਲਾ ਸਿੰਘ ਲੋਹਗੜ੍ਹ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਚੋਹਲਾ ਸਾਹਿਬ ਦਰਮਿਆਨ ਹੋਇਆ, ਜਿਸ ’ਚ ਲੋਹਗੜ੍ਹ ਟੀਮ ਜੇਤੂ ਰਹੀ। ਇਸੇ ਤਰ੍ਹਾਂ ਲੜਕੀਆਂ ਦੀ ਟੀਮ ਮਾਝਾ ਜੇਤੂ ਤੇ ਦੁਆਬਾ ਉਪ ਜੇਤੂ ਰਹੀ। ਲੀਗ ਦੇ ਮੁੱਖ ਮਹਿਮਾਨ ਸੰਤ ਬਾਬਾ ਸੱਜਣ ਸਿੰਘ ਗੁ. ਗੁਰੂ ਕੀ ਬੇਰ ਸਾਹਿਬ, ਬੋਪਾਰਾਏ ਤੇ ਬਾਬਾ ਕਵਲਜੀਤ ਸਿੰਘ ਗੁ. ਨਾਗੀਆਣਾ ਸਾਹਿਬ ਉਦੋਕੇ ਨੇ ਕਿਹਾ ਕਿ ਗੁਰੂਆਂ-ਪੀਰਾਂ ਤੇ ਪੁਰਖਿਆਂ ਦੀ ਯਾਦ ’ਚ ਸਾਲਾਨਾ ਜੋੜ ਮੇਲੇ ਮਨਾਉਣਾ ਤੇ ਜਵਾਨੀ ਨੂੰ ਬਚਾਉਣ ਲਈ ਖੇਡਾਂ ਕਰਵਾਉਣਾ ਬਹੁਤ ਸ਼ਾਲਾਘਾਯੋਗ ਉਪਰਾਲਾ ਹੈ, ਜਿਸ ਦੇ ਲਈ ਸੁੱਖਪਾਲ ਸਿੰਘ ਸੋਹੀ ਤੇ ਉਨ੍ਹਾਂ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।ਇਸ ਮੌਕੇ ਉਨ੍ਹਾਂ ਤੇ ਸੁੱਖਪਾਲ ਸੋਹੀ ਵਲੋਂ ਜੇਤੂ ਟੀਮਾਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗਿਆਨੀ ਸੁੱਖਦੇਵ ਸਿੰਘ ਸਾਧਪੁਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਬਾਬਾ ਰਾਜਾ ਸਿੰਘ ਗੁਰੂ ਕੀ ਬੇਰ, ਭਾਈ ਜੋਬਨਜੀਤ ਸਿੰਘ ਗ੍ਰੰਥੀ ਸਿੰਘ ਗੁ . ਗੁਰਸ਼ਬਦ ਪ੍ਰਕਾਸ਼, ਸਥਾਨਕ ਸਰਪੰਚ ਸੁੱਖਦੇਵ ਸਿੰਘ, ਸੰਦੀਪ ਸਿੰਘ ਏ. ਆਰ. ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਜੰਡਿਆਲਾ, ਗੁਰਪ੍ਰੀਤ ਸਿੰਘ ਰੰਧਾਵਾ, ਸਿੰਦਾ ਹੇਅਰ, ਗਗਨਦੀਪ ਸਿੰਘ ਤੇ ਅਮਨਦੀਪ ਸਿੰਘ ਆੜ੍ਹਤੀਆ, ਦਿਲਸ਼ੇਰ ਸਿੰਘ ਸੋਹੀ, ਨੀਟਾ ਸੋਹੀ, ਮਾ. ਗੁਰਦੇਵ ਸਿੰਘ, ਸੈਕਟਰੀ ਸੁੱਖਦੇਵ ਸਿੰਘ ਸੋਹੀ, ਗੁਰਦੇਵ ਸਿੰਘ ਵਿਰਕ, ਜਗਜੀਤ ਸਿੰਘ ਸੋਹੀ, ਸਾਬਕਾ ਸਰਪੰਚ ਕੁਲਵੰਤ ਸਿੰਘ ਤੇ ਬੂਟਾ ਸਿੰਘ, ਸਰਪੰਚ ਹਰਜਿੰਦਰ ਸਿੰਘ, ਮਾ. ਰਾਜਵਿੰਦਰ ਸਿੰਘ, ਗਾਂਧੀ ਨਿੱਬਰਵਿੰਡ, ਮੁਖਤਾਰ ਸਿੰਘ ਬਲੋਵਾਲੀ, ਡੀ.ਐੱਸ.ਪੀ.ਦਵਿੰਦਰ ਸਿੰਘ ਬਾਜਵਾ ਤੇ ਖੇਡ ਪ੍ਰੇਮੀ ਹਾਜ਼ਰ ਸਨ ।