26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਸ੍ਰੀ ਕਲਗੀਧਰ ਪਬਲਿਕ ਸਕੂਲ ਬੁਤਾਲਾ ਦੇ ਬੱਚਿਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ

ਬਾਬਾ ਬਕਾਲਾ ਸਾਹਿਬ, 25 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਦਸ਼ਮੇਸ਼ ਵਿੱਦਿਅਕ ਸੰਸਥਾ ਬਾਬਾ ਬਕਾਲਾ ਸਾਹਿਬ ਅਤੇ ਦਸ਼ਮੇਸ਼ ਵਿਦਿਅਕ ਸੰਸਥਾ ਮਹਿਤਾ ਚੌਂਕ ਦੇ ਪ੍ਰਮੁੱਖ ਅਦਾਰੇ ਸ੍ਰੀ ਕਲਗੀਧਰ ਪਬਲਿਕ ਸੀਨੀਅਰ ਸਕੂਲ ਬੁਤਾਲਾ ਦੇ ਵਿਦਿਆਰਥੀਆਂ ਨੇ ਸਕੂਲ ਵਿਚ ਦਿੱਤੇ ਜਾ ਰਹੇ ਗੁਰਮਤਿ ਗਿਆਨ ਅਤੇ ਸਿੱਖ ਸਿਧਾਂਤਾਂ ਨੂੰ ਮੰਨਦੇ ਹੋਏ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਦਾ ਫੈਸਲਾ ਕੀਤਾ । ਸਿੱਖ ਜੀਵਨ ਜਾਂਚ ਸੋਸਾਇਟੀ, ਅੰਮ੍ਰਿਤਸਰ ਵਲੋਂ ਪਿਛਲੇ ਦਿਨੀ ਸਕੂਲ ਵਿਚ ਪਹੁੰਚ ਕੇ ਬੱਚਿਆਂ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਿਤ ਕੀਤਾ ਗਿਆ ਸੀ, ਜਿਸ ਦੇ ਫਲਸਰੂਪ ਸਕੂਲ ਦੇ ਤਿੰਨ ਬੱਚੇ ਕੋਹੇਨੂਰਬੀਰ ਸਿੰਘ, ਸਮਰੀਨ ਕੌਰ ਅਤੇ ਗੁਰਲੀਨ ਕੌਰ ਨੇ ਆਪਣੇ ਮਾਪਿਆਂ ਦੀ ਸਹਿਮਤੀ ਨਾਲ, ਕੋ-ਆਰਡੀਨੇਟਰ ਮੈਡਮ ਰਜਵੰਤ ਕੌਰ ਵਲੋਂ ਉਤਸ਼ਾਹਿਤ ਕਰਨ ਤੋਂ ਬਾਅਦ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ।

ਸ੍ਰੀ ਕਲਗੀਧਰ ਪਬਲਿਕ ਸਕੂਲ ਬੁਤਾਲਾ ਦੇ ਬੱਚਿਆਂ ਵਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਪਿਛੋਂ ਉਨ੍ਹਾਂ ਨੂੰ ਸਨਮਾਨਿਤ ਕਰਦਿਆਂ ਸਕੂਲ ਦਾ ਸਟਾਫ਼। ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ 26-10-2026
ਬਾਬਾ ਬਕਾਲਾ ਸਾਹਿਬ, 25 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਦਸ਼ਮੇਸ਼ ਵਿੱਦਿਅਕ ਸੰਸਥਾ ਬਾਬਾ ਬਕਾਲਾ ਸਾਹਿਬ ਅਤੇ ਦਸ਼ਮੇਸ਼ ਵਿਦਿਅਕ ਸੰਸਥਾ ਮਹਿਤਾ ਚੌਂਕ ਦੇ ਪ੍ਰਮੁੱਖ ਅਦਾਰੇ ਸ੍ਰੀ ਕਲਗੀਧਰ ਪਬਲਿਕ ਸੀਨੀਅਰ ਸਕੂਲ ਬੁਤਾਲਾ ਦੇ ਵਿਦਿਆਰਥੀਆਂ ਨੇ ਸਕੂਲ ਵਿਚ ਦਿੱਤੇ ਜਾ ਰਹੇ ਗੁਰਮਤਿ ਗਿਆਨ ਅਤੇ ਸਿੱਖ ਸਿਧਾਂਤਾਂ ਨੂੰ ਮੰਨਦੇ ਹੋਏ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਦਾ ਫੈਸਲਾ ਕੀਤਾ । ਸਿੱਖ ਜੀਵਨ ਜਾਂਚ ਸੋਸਾਇਟੀ, ਅੰਮ੍ਰਿਤਸਰ ਵਲੋਂ ਪਿਛਲੇ ਦਿਨੀ ਸਕੂਲ ਵਿਚ ਪਹੁੰਚ ਕੇ ਬੱਚਿਆਂ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਿਤ ਕੀਤਾ ਗਿਆ ਸੀ, ਜਿਸ ਦੇ ਫਲਸਰੂਪ ਸਕੂਲ ਦੇ ਤਿੰਨ ਬੱਚੇ ਕੋਹੇਨੂਰਬੀਰ ਸਿੰਘ, ਸਮਰੀਨ ਕੌਰ ਅਤੇ ਗੁਰਲੀਨ ਕੌਰ ਨੇ ਆਪਣੇ ਮਾਪਿਆਂ ਦੀ ਸਹਿਮਤੀ ਨਾਲ, ਕੋ-ਆਰਡੀਨੇਟਰ ਮੈਡਮ ਰਜਵੰਤ ਕੌਰ ਵਲੋਂ ਉਤਸ਼ਾਹਿਤ ਕਰਨ ਤੋਂ ਬਾਅਦ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ । ਇਸ ਮੌਕੇ ਸਕੂਲ ਦੇ ਸਮੂਹ ਸਟਾਫ ਅਤੇ ਮੈਨੇਜਮੈਂਟ ਕਮੇਟੀ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਮਾਪਿਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ । ਸਕੂਲ ਪਹੁੰਚਣ ਤੇ ਪ੍ਰਿੰ: ਮਨਜੀਤ ਕੌਰ ਅਤੇ ਸਮੂਹ ਸਟਾਫ ਨੇ ਇਨ੍ਹਾਂ ਬੱਚਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ । ਦੱਸਣਯੋਗ ਹੈ ਕਿ ਇਸ ਕਾਰਜ ਲਈ ਬੱਚਿਆਂ ਨੂੰ ਸਕੂਲ ਵਲੋਂ ਸਾਰੇ ਦੇ ਸਾਰੇ ਕੱਕਾਰ ਭੇਟਾ ਰਹਿਤ ਦਿੱਤੇ ਗਏ ਹਨ ਅਤੇ ਆਉਣ ਵਾਲੇ ਸਮੇਂ ਵਿਚ ਵੀ ਅੰਮ੍ਰਿਤ ਛਕਣ ਅਤੇ ਕੇਸ ਰੱਖਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਸਨਮਾਨ ਦਿੱਤੇ ਜਾਣਗੇ । 23 ਏਐਸਆਰ17
ਪਿਛਲੀ ਖ਼ਬਰ ਦੀਵਾਲੀ ’ਤੇ ਲੋਕ ਪਟਾਕਿਆਂ ਦੀ ਬੇਲੋੜੀ ਗਰਜ ਤੋਂ ਗੁਰੇਜ ਕਰਨ : ਰਾਜ ਕੁਮਾਰ ਲੁੱਧੜ ਅਗਲੀ ਖ਼ਬਰ ਹਰ ਗੁਰੂ ਦੇ ਸਿੱਖ ਨੂੰ ਬਾਬਾ ਬੁੱਢਾ ਜੀ ਦੇ ਦਰਸਾਏ ਮਾਰਗ ’ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ- ਬਾਬਾ ਬੰਤਾ ਸਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।