26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਂਟਰਲ ਗੁਰਦੁਆਰਾ ਸਾਹਿਬ ਅਜਨਾਲਾ ਵਿਖੇ ਗੁਰਮਤਿ ਸਮਾਗਮ

ਅਜਨਾਲਾ, 25 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸੈਂਟਰਲ ਗੁਰਦੁਆਰਾ ਸਾਹਿਬ ਅਜਨਾਲਾ ਵਿਖੇ ਸੂਬੇਦਾਰ ਨਰਿੰਦਰ ਸਿੰਘ ਅਜਨਾਲਾ ਦੇ ਪਰਿਵਾਰ ਵਲੋਂ ਚੜ੍ਹਦੀਕਲਾ ਅਤੇ ਸਰਬੱਤ ਦੇ ਭਲੇ ਲਈ ਗੁਰਮਤਿ ਸਮਾਗਮ ਕਰਵਾਇਆ ਗਿਆ । ਸਮਾਗਮ ਦੌਰਾਨ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਵੇਰਕਾ ਵਲੋਂ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ।

ਅਜੀਤ ਡੈਸਕ 26-10-2026
ਅਜਨਾਲਾ, 25 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸੈਂਟਰਲ ਗੁਰਦੁਆਰਾ ਸਾਹਿਬ ਅਜਨਾਲਾ ਵਿਖੇ ਸੂਬੇਦਾਰ ਨਰਿੰਦਰ ਸਿੰਘ ਅਜਨਾਲਾ ਦੇ ਪਰਿਵਾਰ ਵਲੋਂ ਚੜ੍ਹਦੀਕਲਾ ਅਤੇ ਸਰਬੱਤ ਦੇ ਭਲੇ ਲਈ ਗੁਰਮਤਿ ਸਮਾਗਮ ਕਰਵਾਇਆ ਗਿਆ । ਸਮਾਗਮ ਦੌਰਾਨ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਵੇਰਕਾ ਵਲੋਂ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ। ਸਮਾਗਮ ਦੌਰਾਨ ਸੈਂਟਰਲ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਲਕੀਤ ਸਿੰਘ ਅਜਨਾਲਾ, ਮੈਨੇਜਰ ਗੁਰਬਚਨ ਸਿੰਘ ਐੱਫ.ਸੀ.ਆਈ. ਵਾਲੇ, ਲੈਕਚਰਾਰ ਗੁਰਪ੍ਰੀਤ ਸਿੰਘ ਅਜਨਾਲਾ ਅਤੇ ਡਾ. ਬਲਜੀਤ ਸਿੰਘ ਅਜਨਾਲਾ ਵਲੋਂ ਸਾਂਝੇ ਤੌਰ ’ਤੇ ਭਾਈ ਗੁਰਦੇਵ ਸਿੰਘ ਵੇਰਕਾ ਦੇ ਜਥੇ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਜੀਵਨ ਵਿਚ ਅਪਣਾਉਣ, ਨਾਮ ਸਿਮਰਨ ਅਤੇ ਸੇਵਾ-ਸਿਮਰਨ ਨਾਲ ਜੁੜਨ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਮੈਨੇਜਰ ਗੁਰਬਚਨ ਸਿੰਘ ਐੱਫ.ਸੀ.ਆਈ. ਵਾਲੇ, ਲੈਕਚਰਾਰ ਗੁਰਪ੍ਰੀਤ ਸਿੰਘ ਅਜਨਾਲਾ, ਡਾ. ਬਲਜੀਤ ਸਿੰਘ ਅਜਨਾਲਾ, ਮੱਛੀ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਗੁਰਬੀਰ ਸਿੰਘ ਅਰੋੜਾ, ਮਨਸਿਮਰਤ ਸਿੰਘ (ਪਾਇਲਟ), ਸੁਰਜੀਤ ਸਿੰਘ ਖੰਡ ਮਿੱਲ ਵਾਲੇ, ਕੇਵਲ ਸਿੰਘ ਬਾਠ, ਜੇ.ਈ. ਬਲਜੀਤ ਸਿੰਘ ਸੰਧੂ, ਪਟਵਾਰੀ ਜਸਵਿੰਦਰ ਸਿੰਘ ਅਜਨਾਲਾ, ਸੈਕਟਰੀ ਨਰਿੰਦਰ ਸਿੰਘ, ਕੁਲਵਿੰਦਰ ਸਿੰਘ ਚਾਵਲਾ, ਫੌਜੀ ਜਸਪਾਲ ਸਿੰਘ, ਅਜਮੇਰ ਸਿੰਘ ਦੁਬਈ ਵਾਲੇ, ਜਸਵਿੰਦਰ ਸਿੰਘ ਜੱਸ ਚਾਵਲਾ, ਮਲਕੀਤ ਸਿੰਘ ਵਰਕਸ਼ਾਪ ਵਾਲੇ, ਮਨਦੀਪ ਸਿੰਘ ਜ਼ਿਊਲਰਜ਼, ਰਣਜੀਤ ਕੌਰ ਸੁਖਮਨੀ ਸਾਹਿਬ ਵਾਲੇ, ਪਰਮਜੀਤ ਕੌਰ, ਅਮਰਜੀਤ ਕੌਰ, ਗੁਰਪ੍ਰੀਤ ਕੌਰ ਨਿੱਝਰ , ਰਵਿੰਦਰ ਕੌਰ ਬੱਲ, ਪ੍ਰਧਾਨ ਹੀਰਾ ਸਿੰਘ, ਅਮਰੀਕ ਸਿੰਘ ਖਜਾਨਚੀ, ਅਵਤਾਰ ਸਿੰਘ ਬਿਜਲੀ ਵਾਲੇ, ਕੁਲਵਿੰਦਰ ਸਿੰਘ ਲੈਬ ਵਾਲੇ, ਮੇਜਰ ਸਿੰਘ ਅਤੇ ਸੁਖਵਿੰਦਰ ਸਿੰਘ ਜੱਜ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਬੁੱਢਾ ਸਾਹਿਬ ਸਪੋਰਟਸ ਕਲੱਬ ਵਲੋਂ ਕਰਵਾਏ 13ਵੇਂ ਕਬੱਡੀ ਕੱਪ ’ਚ ਖਡੂਰ ਸਾਹਿਬ ਦੀ ਕਬੱਡੀ ਟੀਮ ਨੇ ਗੱਡੇ ਜਿੱਤ ਦੇ ਝ... ਅਗਲੀ ਖ਼ਬਰ ਜੰਡਿਆਲਾ ਗੁਰੂ ਵਿਖੇ ਕਿਸਾਨ ਜਥੇਬੰਦੀਆਂ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਿਸਾਨਾਂ ਨੇ ਝਾੜੂ ਸਾੜ ਕੇ ਪ੍ਰਗਟਾਇਆ ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।