ਗਰਮੀ ਦੇ ਮੌਸਮ ’ਚ ਪਈ ਸੰਘਣੀ ਧੁੰਦ ਨੇ ਬਦਲਿਆ ਮੌਸਮ ਦਾ ਰੰਗ, ਧੁੰਦ ਕਾਰਨ ਮੌਸਮ ’ਚ ਹਲਕੀ ਠੰਢਕ ਵੀ ਮਹਿਸੂਸ ਹੋਈ
ਅਜਨਾਲਾ, 26 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਗਰਮੀ ਦੇ ਮੌਸਮ ਵਿਚ ਅੱਜ ਸਵੇਰ ਸਮੇਂ ਸਰਹੱਦੀ ਇਲਾਕੇ ਵਿਚ ਪਈ ਸੰਘਣੀ ਧੁੰਦ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਆਮ ਤੌਰ ’ਤੇ ਸਰਦੀਆਂ ਵਿਚ ਦੇਖਣ ਨੂੰ ਮਿਲਣ ਵਾਲੀ ਧੁੰਦ ਨੇ ਸਵੇਰ ਵੇਲੇ ਪੂਰੇ ਇਲਾਕੇ ਨੂੰ ਆਪਣੀ ਚਾਦਰ ਵਿਚ ਲਪੇਟ ਲਿਆ।
ਅਜੀਤ ਡੈਸਕ
27-09-2026