ਸਰਹੱਦੀ ਪਿੰਡ ਵਿਚ ਦਰਜਨਾਂ ਪਰਿਵਾਰਾਂ ਨੇ ਅਕਾਲੀ ਵਾਰਿਸ ਪੰਜਾਬ ਦੇ ’ਚ ਕੀਤੀ ਸ਼ਮੂਲੀਅਤ
ਗੱਗੋਮਾਹਲ, 22 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਵਿਧਾਨ ਸਭਾ ਹਲਕਾ ਅਜਨਾਲਾ ਦੇ ਸਰਹੱਦੀ ਪਿੰਡ ਚਾਹੜਪੁਰ ਵਿਖੇ ਪੰਜਾਬ ’ਤੇ ਰਾਜ ਕਰਦੀਆਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਸਿਰ ਕੱਢ ਆਗੂਆਂ ਇਕਬਾਲ ਸਿੰਘ, ਮਨਮੋਹਨ ਸਿੰਘ, ਸਰਬਜੀਤ ਸਿੰਘ, ਹਰਨਾਮ ਸਿੰਘ, ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਦਰਜਨਾਂ ਪਰਿਵਾਰਾਂ ਨੇ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ । ਇਸ ਸਮੇਂ ਉਚੇਚੇ ਤੌਰ ’ਤੇ ਪੁੱਜੇ ਪਾਰਟੀ ਦੇ ਉਮੀਦਵਾਰ ਦਲਜੀਤ ਸਿੰਘ ਕਲਸੀ ਦੀ ਪਤਨੀ ਨਰਿੰਦਰ ਕੌਰ ਕਲਸੀ ਤੇ ਕੌਮੀ ਧਾਰਮਿਕ ਮਾਮਲਿਆਂ ਦੇ ਪ੍ਰਮੁੱਖ ਆਗੂ ਭਾਈ ਕਾਬਲ ਸਿੰਘ ਸ਼ਾਹਪੁਰ ਨੇ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਨੂੰ ਪਾਰਟੀ ਦੇ ਮਫਲਰ ਪਹਿਨਾ ਕੇ ਜੀ ਆਇਆਂ ਕਿਹਾ ।
ਅਜੀਤ ਡੈਸਕ
23-10-2026