22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਆਨੰਦ ਕਾਲਜ ਜੇਠੂਵਾਲ ਦੀਆਂ ਵਿਦਿਆਰਥਣਾਂ ਨੇ ਬੀ.ਐੱਸ.ਸੀ ਨਰਸਿੰਗ ਸੱਤਵੇਂ ਸਮੈਸਟਰ ਦੇ ਆਏ ਨਤੀਜਿਆਂ ’ਚ ਮੱਲ੍ਹਾਂ ਮਾਰੀਆਂ

ਜੇਠੂਵਾਲ, 21 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ-ਬਟਾਲਾ ਰੋਡ ’ਤੇ ਸਥਿਤ ਆਨੰਦ ਕਾਲਜ ਆਫ਼ ਐਜੂਕੇਸਨ ਨਰਸਿੰਗ ਜੇਠੂਵਾਲ ਦੀਆਂ ਵਿਦਿਆਰਥਣਾਂ ਨੇ ਬਾਬਾ ਫਰੀਦ ਯੂਨੀਵਰਸਿਟੀ ਵਲੋਂ ਬੀ. ਐੱਸ.

ਅਜੀਤ ਡੈਸਕ 22-09-2026
ਜੇਠੂਵਾਲ, 21 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ-ਬਟਾਲਾ ਰੋਡ ’ਤੇ ਸਥਿਤ ਆਨੰਦ ਕਾਲਜ ਆਫ਼ ਐਜੂਕੇਸਨ ਨਰਸਿੰਗ ਜੇਠੂਵਾਲ ਦੀਆਂ ਵਿਦਿਆਰਥਣਾਂ ਨੇ ਬਾਬਾ ਫਰੀਦ ਯੂਨੀਵਰਸਿਟੀ ਵਲੋਂ ਬੀ.ਐੱਸ.ਸੀ. ਨਰਸਿੰਗ ਸੱਤਵੇਂ ਸਮੈਸਟਰ ਦੇ ਐਲਾਨੇ ਨਤੀਜਿਆਂ ਵਿਚ ਮੱਲਾਂ ਮਾਰ ਕੇ ਕਾਲਜ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ। ਜਿਨ੍ਹਾਂ ਵਿਚ ਪ੍ਰਿਅੰਕਾ ਸ਼ਰਮਾ ਨੇ ਪਹਿਲਾ, ਕੋਮਲਪ੍ਰੀਤ ਕੌਰ ਨੇ ਦੂਜਾ, ਕਮਲਜੀਤ ਕੌਰ ਨੇ ਤੀਜਾ ਇਸ ਤੋਂ ਇਲਾਵਾ ਹੋਰ ਵੀ ਹੋਣਹਾਰ ਵਿਦਿਆਰਥਣਾਂ ਵਲੋਂ ਚੰਗੇ ਅੰਕ ਲੈ ਕੇ ਵੱਖ-ਵੱਖ ਪੁਜੀਸ਼ਨਾਂ ਹਾਸਿਲ ਕੀਤੀਆਂ। ਇਸ ਮੌਕੇ ਕਾਲਜ ਦੇ ਚੇਅਰਮੈਨ ਡਾ.ਐੱਮ.ਐੱਮ. ਅਨੰਦ ਕਾਲਜ ਦੇ ਡਾਇਰੈਕਟਰ ਸੁਰਿਯਾ ਅਨੰਦ,ਐਡਮਿਨੀਸਟ੍ਰਟਰ ਮਿਸ ਰੇਨੂ ਠਾਕਰ,ਪ੍ਰਿੰ: ਰਚਨਾ ਕੁਮਾਰੀ ਵਲੋਂ ਵਧਾਈ ਦਿੰਦਿਆਂ ਇਨ੍ਹਾਂ ਹੋਣਹਾਰ ਵਿਦਿਆਰਥਣਾ ਦਾ ਮੂੰਹ ਮਿੱਠਾ ਕਰਵਾ ਕੇ ਸਨਮਾਨਿਤ ਕੀਤਾ ਕਾਲਜ ਦੇ ਚੇਅਰਮੈਨ ਡਾ. ਐੱਮ. ਐੱਮ. ਅਨੰਦ ਨੇ ਉਕਤ ਪ੍ਰੀਖਿਆ ਵਿਚ ਕਾਲਜ ਦੀਆਂ ਵਿਦਿਆਰਥਣਾਂ ਨੇ ਚੰਗੀ ਸਿੱਖਿਆ ਹਾਸਿਲ ਕਰਕੇ ਇਸ ਨਤੀਜੇ ਵਿਚੋਂ ਵੱਖ ਵੱਖ ਸਥਾਨ ਹਸਿਲ ਕੀਤੇ ਹਨ। ਡਾ. ਅਨੰਦ ਨੇ ਕਿਹਾ ਕਿ ਅਨੰਦ ਕਾਲਜ ਜਿੱਥੇ ਵਿਦਿਆਰਥਣਾਂ ਨੂੰ ਉਚੇਰੀ ਸਿੱਖਿਆ ਮੁਹੱਈਆ ਕਰਵਾ ਰਿਹਾ ਅਤੇ ਨਾਲ ਹੀ ਵਿਦਿਆਰਥਣਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰ ਰਿਹਾ ਹੈ। ਇਸ ਮੌਕੇ ਉੂਸ਼ਾਸਰੀਨ, ਵਾਈਸ ਪ੍ਰਿੰਸੀਪਲ ਰਮਨਜੀਤ ਕੌਰ ਸੋਹਲ,ਪ੍ਰੋਫੈਸਰ ਮਨਵਿੰਦਰ, ਸਾਕਸ਼ੀ ਸ਼ਰਮਾ, ਭਾਵਨਾ ਸ਼ਰਮਾ, ਪੂਨਮ, ਹਰਲੀਨ ਕੌਰ, ਮਨਦੀਪ ਕੌਰ, ਪ੍ਰਿਯੰਕਾ, ਰੁਪਨਦੀਪ, ਹਰਮ, ਨਵਜੋਤ ਕੌਰ, ਕੋਮਲ ਢਿੱਲੋਂ, ਪੁਨਰ, ਰਮਨਦੀਪ ਕੌਰ, ਰਮਨ ਸੰਧੂ, ਹਰਮਨਜੋਤ ਕੌਰ, ਸਰਨਦੀਪ ਕੌਰ, ਸਿਮਰਨ ਢਿੱਲੋਂ, ਸੁਖਸਰਨ, ਆਬੀਦਾ, ਨਿਧੀ, ਰਿੱਪਨਦੀਪ ਕੌਰ, ਸ਼ਵੇਤਾ, ਪੱਲਵੀ ਅਤੇ ਅੰਜਲੀ ਸਮੇਤ ਹੋਰ ਸਟਾਫ ਤੇ ਵਿਦਿਆਰਥਣਾਂ ਹਾਜ਼ਰ ਸਨ।
ਪਿਛਲੀ ਖ਼ਬਰ ਰਾਜ ਪੱਧਰੀ ਕਲਾ ਮੁਕਾਬਲੇ ਲਈ ਗੁਰਇਬਾਦਤ ਸਿੰਘ ਦੀ ਚੋਣ ਅਗਲੀ ਖ਼ਬਰ ਮੁੱਖ ਮੰਤਰੀ ਲੋਕ ਮਿਲਣੀ ਪ੍ਰੋਗਰਾਮ ਵਿਚ ‘ਆਪ’ ਅਜਨਾਲਾ ਸ਼ਹਿਰੀ ਪ੍ਰਧਾਨ ਅਮਿਤ ਔਲ਼ ਦੀ ਅਗਵਾਈ ’ਚ ਅਜਨਾਲਾ ਤੋਂ ਬੱਸਾਂ ਤੇ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।