15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਪਿੰਡ ਵਣੀਏਕੇ ਵਿਖੇ ਪੁਲੀ ’ਤੇ ਬੈਠਣ ਨੂੰ ਲੈ ਕੇ ਹੋਈ ਖੂਨੀ ਝੜਪ ਘਰ ਦੀ ਭੰਨਤੋੜ ਅਤੇ ਅੰਗਹੀਣ ਔਰਤ ਦੀ ਕੁੱਟਮਾਰ ਦੇ ਲੱਗੇ ਦੋਸ਼

ਚੋਗਾਵਾਂ, 14 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਲੋਪੋਕੇ ਦੇ ਅਧੀਨ ਆਉਂਦੇ ਪਿੰਡ ਵਣੀਏਕੇ ਵਿਖੇ ਪੁਲੀ ਉੱਪਰ ਬੈਠਣ ਅਤੇ ਬਹਿਸਬਾਜ਼ੀ ਨੂੰ ਲੈ ਕੇ ਹੋਈ ਝੜਪ ਵਿਚ ਘਰ ਦੇ ਸਾਮਾਨ ਦੀ ਬੁਰੀ ਤਰ੍ਹਾਂ ਭੰਨਤੋੜ ਕਰਨ ਅਤੇ ਇਕ ਅੰਗਹੀਣ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਾਹਿਬ ਸਿੰਘ ਠੱਠੀ ਅਤੇ ਲਖਬੀਰ ਸਿੰਘ ਨਵਾਂ ਜੀਵਨ ਨੇ ਦੋਸ਼ ਲਾਇਆ ਕਿ ਬੀਤੇ ਦਿਨੀਂ ਪਿੰਡ ਵਣੀਏਕੇ ਦੇ ਕੁਲਵੰਤ ਸਿੰਘ ਪੁੱਤਰ ਬਲਦੇਵ ਸਿੰਘ (ਜਿਸ ਨੇ ਘਰ ਦੇ ਸਾਹਮਣੇ 6 ਏਕੜ ਜ਼ਮੀਨ ਠੇਕੇ ’ਤੇ ਲਈ ਹੋਈ ਹੈ) ਖੇਤਾਂ ਵਿਚ ਸਪਰੇਅ ਕਰਨ ਤੋਂ ਬਾਅਦ ਪੁਲੀ ਉੱਪਰ ਬੈਠੇ ਸਨ।

ਅਜੀਤ ਡੈਸਕ 15-09-2026
ਚੋਗਾਵਾਂ, 14 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਲੋਪੋਕੇ ਦੇ ਅਧੀਨ ਆਉਂਦੇ ਪਿੰਡ ਵਣੀਏਕੇ ਵਿਖੇ ਪੁਲੀ ਉੱਪਰ ਬੈਠਣ ਅਤੇ ਬਹਿਸਬਾਜ਼ੀ ਨੂੰ ਲੈ ਕੇ ਹੋਈ ਝੜਪ ਵਿਚ ਘਰ ਦੇ ਸਾਮਾਨ ਦੀ ਬੁਰੀ ਤਰ੍ਹਾਂ ਭੰਨਤੋੜ ਕਰਨ ਅਤੇ ਇਕ ਅੰਗਹੀਣ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਾਹਿਬ ਸਿੰਘ ਠੱਠੀ ਅਤੇ ਲਖਬੀਰ ਸਿੰਘ ਨਵਾਂ ਜੀਵਨ ਨੇ ਦੋਸ਼ ਲਾਇਆ ਕਿ ਬੀਤੇ ਦਿਨੀਂ ਪਿੰਡ ਵਣੀਏਕੇ ਦੇ ਕੁਲਵੰਤ ਸਿੰਘ ਪੁੱਤਰ ਬਲਦੇਵ ਸਿੰਘ (ਜਿਸ ਨੇ ਘਰ ਦੇ ਸਾਹਮਣੇ 6 ਏਕੜ ਜ਼ਮੀਨ ਠੇਕੇ ’ਤੇ ਲਈ ਹੋਈ ਹੈ) ਖੇਤਾਂ ਵਿਚ ਸਪਰੇਅ ਕਰਨ ਤੋਂ ਬਾਅਦ ਪੁਲੀ ਉੱਪਰ ਬੈਠੇ ਸਨ। ਇਸੇ ਦੌਰਾਨ ਲੰਘ ਰਹੇ ਪਿੰਡ ਦੇ ਹੀ ਮਹਿਤਾਬ ਸਿੰਘ ਨੇ ਉੱਥੇ ਬੈਠਣ ਦਾ ਵਿਰੋਧ ਕੀਤਾ ਅਤੇ ਪਰਿਵਾਰ ਨਾਲ ਝਗੜਾ ਕਰ ਲਿਆ।ਆਗੂਆਂ ਨੇ ਦੋਸ਼ ਲਾਇਆ ਕਿ ਅਗਲੇ ਦਿਨ ਮਹਿਤਾਬ ਸਿੰਘ ਨੇ ਹੋਰ ਬੰਦੇ ਇਕੱਠੇ ਕਰਕੇ ਦਾਤਰਾਂ ਅਤੇ ਕਿਰਪਾਨਾਂ ਨਾਲ ਲੈਸ ਹੋ ਕੇ ਕੁਲਵੰਤ ਸਿੰਘ ਦੇ ਘਰ ’ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਘਰ ਦੇ ਲੋਹੇ ਦੇ ਮੇਨ ਗੇਟ, ਬੂਹੇ-ਬਾਰੀਆਂ, ਦੋ ਮੋਟਰਸਾਈਕਲਾਂ ਅਤੇ ਪਾਣੀ ਵਾਲੀ ਟੈਂਕੀ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ। ਇਸ ਦੌਰਾਨ ਘਰ ਵਿਚ ਮੌਜੂਦ ਉਨ੍ਹਾਂ ਦੀ ਅੰਗਹੀਣ ਭੈਣ ਬਲਜੀਤ ਕੌਰ ਦੀ ਵੀ ਔਰਤਾਂ ਵਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਮਜ਼ਦੂਰ ਆਗੂਆਂ ਨੇ ਕਿਹਾ ਕਿ ਥਾਣਾ ਲੋਪੋਕੇ ਵਿਖੇ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਪੁਲਿਸ ਵਲੋਂ ਪੀੜਤ ਪਰਿਵਾਰ ਨੂੰ ਸਿਰਫ਼ ਖੱਜਲ-ਖੁਆਰ ਕੀਤਾ ਜਾ ਰਿਹਾ ਹੈ ਅਤੇ ਕੋਈ ਇਨਸਾਫ਼ ਨਹੀਂ ਮਿਲਿਆ। ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਸਕੱਤਰ ਵਿਰਸਾ ਸਿੰਘ ਟਪਿਆਲਾ, ਜਗਤਾਰ ਸਿੰਘ, ਦਲਬੀਰ ਸਿੰਘ ਕੱਕੜ, ਵਿਸਾਖਾ ਸਿੰਘ ਭੰਗਵਾਂ, ਅਮਰਜੀਤ ਸਿੰਘ ਭੀਲੋਵਾਲ ਨੇ ਚੇਤਾਵਨੀ ਦਿੱਤੀ ਕਿ ਜੇਕਰ ਇੱਕ-ਦੋ ਦਿਨਾਂ ਵਿਚ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਹੋਈ ਤਾਂ ਜਥੇਬੰਦੀ ਵਲੋਂ ਥਾਣਾ ਲੋਪੋਕੇ ਦਾ ਤਿੱਖਾ ਘੇਰਾਓ ਕੀਤਾ ਜਾਵੇਗਾ। ਇਸ ਸੰਬੰਧੀ ਵਿਰੋਧੀ ਧਿਰ ਦੇ ਮਹਿਤਾਬ ਸਿੰਘ ਦੀ ਮਾਤਾ ਰਜਵੰਤ ਕੌਰ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਹਿਤਾਬ ਸਿੰਘ ਨੇ ਕਿਸੇ ਦੇ ਘਰ ’ਤੇ ਕੋਈ ਹਮਲਾ ਨਹੀਂ ਕੀਤਾ। ਉਹ ਸਿਰਫ਼ ਕੁਲਵੰਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਪੁਲੀ ’ਤੇ ਬੈਠ ਕੇ ਸ਼ਰਾਬ ਪੀਣ ਤੋਂ ਰੋਕ ਰਿਹਾ ਸੀ, ਜਿਸ ਕਾਰਨ ਉਲਟਾ ਕੁਲਵੰਤ ਸਿੰਘ ਤੇ ਹੋਰਨਾਂ ਨੇ ਮਹਿਤਾਬ ਸਿੰਘ ’ਤੇ ਹਮਲਾ ਕਰਕੇ ਉਸ ਨੂੰ ਗੰਭੀਰ ਸੱਟਾਂ ਪਹੁੰਚਾਈਆਂ। ਇਸ ਸੰਬੰਧੀ ਥਾਣਾ ਲੋਪੋਕੇ ਦੇ ਐੱਸ.ਐੱਚ.ਓ. ਜਸਦੀਪ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਪੁਲਿਸ ਦੇ ਧਿਆਨ ਵਿਚ ਹੈ। ਦੋਵਾਂ ਧਿਰਾਂ ਨੂੰ ਜਾਂਚ ਲਈ ਥਾਣੇ ਬੁਲਾਇਆ ਗਿਆ ਹੈ।
ਪਿਛਲੀ ਖ਼ਬਰ ਮੀਰੀ-ਪੀਰੀ ਖ਼ਾਲਸਾ ਮਾਰਚ ਸਬੰਧੀ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਹੋਈ ਮੀਟਿੰਗ ਅਗਲੀ ਖ਼ਬਰ ਕਵੀਸ਼ਰ ਸਭਾ ਵਲੋਂ ਕਾਕਾ ਜਸਕੀਰਤ ਸਿੰਘ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।