13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸ਼ਾਇਰ ਸ਼ੰਕਰ ਸਿੰਘ ਪਰਵਾਨਾ ਨੂੰ ਭਰਪੂਰ ਸ਼ਰਧਾਂਜ਼ਲੀਆਂ

ਬਾਬਾ ਬਕਾਲਾ ਸਾਹਿਬ, 12 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬੀ ਜ਼ੁਬਾਨ ਦੇ ਨਾਮਵਰ ਬਜ਼ੁਰਗ ਸ਼ਾਇਰ ਸ਼ੰਕਰ ਸਿੰਘ ਪ੍ਰਵਾਨਾ, ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਨਮਿਤ ਪਰਿਵਾਰ ਵਲੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ । ਉਪ੍ਰੰਤ ਕੀਰਤਨ ਅਤੇ ਅੰਤਿਮ ਅਰਦਾਸ ਗੁਰਦਆਰਾ ਬਾਬਾ ਬੱਲਾ ਜੀ, ਖਡੂਰ ਸਾਹਿਬ ਵਿਖੇ ਕੀਤੀ ਗਈ।

ਅਜੀਤ ਡੈਸਕ 13-09-2026
ਬਾਬਾ ਬਕਾਲਾ ਸਾਹਿਬ, 12 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬੀ ਜ਼ੁਬਾਨ ਦੇ ਨਾਮਵਰ ਬਜ਼ੁਰਗ ਸ਼ਾਇਰ ਸ਼ੰਕਰ ਸਿੰਘ ਪ੍ਰਵਾਨਾ, ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਨਮਿਤ ਪਰਿਵਾਰ ਵਲੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ । ਉਪ੍ਰੰਤ ਕੀਰਤਨ ਅਤੇ ਅੰਤਿਮ ਅਰਦਾਸ ਗੁਰਦਆਰਾ ਬਾਬਾ ਬੱਲਾ ਜੀ, ਖਡੂਰ ਸਾਹਿਬ ਵਿਖੇ ਕੀਤੀ ਗਈ। ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ, ਕੌਮੀ ਸਵਤੰਤਰ (ਕਾਵਿ ਸਾਂਝਾਂ) ਅਤੇ ਪੰਜਾਬੀ ਸਾਹਿਤ ਸਭਾ ਅਤੇ ਸਭਿਆਚਾਰਕ ਕੇਂਦਰ ਤਰਨ ਤਾਰਨ ਵਲੋਂ ਸ਼ੋਕ ਸੰਦੇਸ਼ ਪੜ੍ਹੇ ਗਏ ਅਤੇ ਸ਼ੰਕਰ ਸਿੰਘ ਪ੍ਰਵਾਨਾ ਦੇ ਬੇਟੇ ਬਲਦੇਵ ਸਿੰਘ ਅਤੇ ਹਰਜਿੰਦਰ ਸਿੰਘ ਨੂੰ ਦਸਤਾਰਾਂ ਭੇਟ ਕੀਤੀਆਂ ਗਈਆਂ । ਇਸ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ ਸਾ: ਬੀ.ਈ.ਈ.ਓ., ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਸਕੱਤਰ ਅਜੀਤ ਸਿੰਘ ਸਠਿਆਲਵੀ, ਸਕੱਤਰ ਸਕੱਤਰ ਸਿੰਘ ਪੁਰੇਵਾਲ, ਡਾ: ਭੁਪਿੰਦਰ ਸਿੰਘ ਕੰਮੋਕੇ (ਬਾਬਾ ਬਕਾਲਾ ਸਾਹਿਬ) ਅਤੇ ਪੰਜਾਬੀ ਸਾਹਿਤ ਸਭਾ ਅਤੇ ਸਭਿਆਚਾਰਕ ਕੇਂਦਰ ਤਰਨ ਤਾਰਨ ਦੇ ਪ੍ਰਧਾਨ ਜਸਵਿੰਦਰ ਸਿੰਘ ਢਿੱਲੋਂ, ਜਨਰਲ ਸਕੱਤਰ ਬਲਬੀਰ ਸਿੰਘ ਬੇਲੀ ਅਤੇ ਸ: ਰਤਨ ਸਿੰਘ ਡੀ.ਐੱਸ.ਪੀ. (ਰਿਟਾ:) ਨੇ ਸ਼ੰਕਰ ਸਿੰਘ ਪ੍ਰਵਾਨਾ ਨੂੰ ਸ਼ਰਧਾਂਜ਼ਲੀ ਭੇਟ ਕਰਦਿਆਂ, ਉਨ੍ਹਾਂ ਵਲੋਂ ਨਿਭਾਈਆਂ ਗਈਆਂ ਸਾਹਿਤਕ ਸੇਵਾਵਾਂ ਦੀ ਸ਼ਲਾਘਾ ਕੀਤੀ । ਇਸ ਮੌਕੇ ਬਲਜੀਤ ਸਿੰਘ, ਬਿਕਰਮ ਸਿੰਘ ਕੰਮੋਕੇ, ਹਰਸਿਮਰਨਜੀਤ ਸਿੰਘ ਕੰਮੋਕੇ, ਜਸਬੀਰ ਸਿੰਘ, ਰਾਜਿੰਦਰ ਸਿੰਘ, ਲਖਬੀਰ ਸਿੰਘ, ਤੇਜਿੰਦਰ ਸਿੰਘ, ਬਲਬੀਰ ਸਿੰਘ ਖਾਲਸਾ ਟੱਠੀਆਂ, ਪ੍ਰੇਮ ਸਿੰਘ ਠੱਠੀਆਂ, ਦਲਬੀਰ ਸਿੰਘ, ਸੁਖਦੇਵ ਸਿੰਘ ਠੱਠੀਆਂ,. ਬਖਤਾਵਰ ਸਿੰਘ ਚੰਬਾ, ਨਿਰਵੈਲ ਸਿੰਘ ਚੰਬਾ, ਗੁਰਬਖਸ਼ ਸਿੰਘ, ਜਸਵਿੰਦਰ ਸਿੰਘ ਖਹਿਰਾ, ਕ੍ਰਿਪਾਲ ਸਿੰਘ, ਬਲਬੀਰ ਸਿੰਘ, ਦਿਲਬਾਗ ਸਿੰਘ, ਕੁਲਦੀਪ ਸਿੰਘ, ਗੁਰਬਖਸ਼ ਸਿੰਘ, ਚਮਕੌਰ ਸਿੰਘ ਖਡੂਰ ਸਾਹਿਬ ਅਤੇ ਹੋਰ ਵੱਖ-ਵੱਖ ਸਖਸ਼ੀਅਤਾਂ ਨੇ ਹਾਜ਼ਰੀ ਭਰੀ । ਮੰਚ ਸੰਚਾਲਨ ਦੇ ਫਰਜ਼ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਬਾਖੂਬੀ ਨਿਭਾਏ । ਡਾ: ਭੁਪਿੰਦਰ ਸਿੰਘ ਕੰਮੋਕੇ ਨੇ ਪਰਿਵਾਰ ਵਲੋਂ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ ।
ਪਿਛਲੀ ਖ਼ਬਰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਹੀ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰੀ : ਤਲਬੀਰ ਗਿੱਲ ਅਗਲੀ ਖ਼ਬਰ ਨਵਨਿਯੁਕਤ ਚੌਕੀ ਇੰਚਾਰਜ ਨਵਾਂ ਪਿੰਡ ਏ. ਐੱਸ.ਆਈ. ਤਜਿੰਦਰ ਸਿੰਘ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।