13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਨਵਨਿਯੁਕਤ ਚੌਕੀ ਇੰਚਾਰਜ ਨਵਾਂ ਪਿੰਡ ਏ. ਐੱਸ.ਆਈ. ਤਜਿੰਦਰ ਸਿੰਘ ਦਾ ਸਨਮਾਨ

ਨਵਾਂ ਪਿੰਡ, 12 ਸਤੰਬਰ (ਜਸਪਾਲ ਸਿੰਘ )-ਸਥਾਨਕ ਪੁਲਿਸ ਚੌਕੀ ਵਿਖੇ ਨਵਨਿਯੁਕਤ ਚੌਂਕੀ ਇੰਚਾਰਜ ਏ. ਐੱਸ.

ਅਜੀਤ ਡੈਸਕ 13-09-2026
ਨਵਾਂ ਪਿੰਡ, 12 ਸਤੰਬਰ (ਜਸਪਾਲ ਸਿੰਘ )-ਸਥਾਨਕ ਪੁਲਿਸ ਚੌਕੀ ਵਿਖੇ ਨਵਨਿਯੁਕਤ ਚੌਂਕੀ ਇੰਚਾਰਜ ਏ. ਐੱਸ.ਆਈ. ਤਜਿੰਦਰ ਸਿੰਘ ਵਲੋਂ ਅਹੁਦਾ ਸੰਭਾਲਣ ’ਤੇ ਉਨ੍ਹਾਂ ਨੂੰ ਚੇਅਰਮੈਨ ਕਰਨਬੀਰ ਸਿੰਘ ਛਾਪਾ/ਲਾਲਕਾ ਨਗਰ ਦਸਮੇਸ਼ ਤਰਨਾ ਦਲ ਛਾਉਣੀ ਨਿਹੰਗ ਸਿੰਘ, ਗੁਰਦੁਆਰਾ ਟਿੱਬਾ ਸਾਹਿਬ, ਮਹਿਤਾ ਰੋਡ ਵੱਲ੍ਹਾ ਦੀ ਅਗਵਾਈ ’ਚ ਬਿਕਰਮਜੀਤ ਸਿੰਘ ਫ਼ਤਹਿਪੁਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ ) ਐੱਸ. ਸੀ. ਵਿੰਗ , ਜਸਬੀਰ ਸਿੰਘ ਨਿਜਾਮਪੁਰ ਪ੍ਰਧਾਨ ਬੀ.ਸੀ ਵਿੰਗ, ਬਾਬਾ ਮੁਖਤਾਰ ਸਿੰਘ ਖ਼ਾਲਸਾ, ਬਾਬਾ ਬਲਜੀਤ ਸਿੰਘ ਖ਼ਾਲਸਾ ਨਿਊ ਅੰਮ੍ਰਿਤਸਰ, ਰਣਜੀਤ ਸਿੰਘ ਖ਼ਾਲਸਾ ਵੇਰਕਾ, ਜਗਰੁਪ ਸਿੰਘ ਮੀਡੀਆ ਇੰਚਾਰਜ ਤੇ ਬਾਬਾ ਜੋਗਾ ਸਿੰਘ ਪ੍ਰਧਾਨ ਆਦਿ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਏ. ਐੱਸ. ਆਈ. ਤਜਿੰਦਰ ਸਿੰਘ ਨੇ ਦਿੱਤੇ ਸਨਮਾਨ ਲਈ ਚੇਅਰਮੈਨ ਕਰਨਬੀਰ ਸਿੰਘ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੇ ਨਸ਼ਾ ਤਸ਼ਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਸ਼ਖ਼ਤ ਤਾੜਨਾ ਕਰਦਿਆਂ ਉਨ੍ਹਾਂ ਨੂੰ ਆਪਣੀਆਂ ਸਮਾਜ ਤੇ ਕਾਨੂੰਨ ਵਿਰੋਧੀ ਗਤੀਵਿਧੀਆਂ ਬੰਦ ਕਰਨ ਅਤੇ ਆਮ ਜਨਤਾ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਤੇ ਆਪਣੀ ਜਾਣ, ਮਾਲ ਦੀ ਰੱਖਵਾਲੀ ਲਈ ਪੁਲਿਸ ਨੂੰ ਸੱਚੀ ਤੇ ਸਹੀ ਇਤਲਾਹ ਦੇਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਸ਼ਾਇਰ ਸ਼ੰਕਰ ਸਿੰਘ ਪਰਵਾਨਾ ਨੂੰ ਭਰਪੂਰ ਸ਼ਰਧਾਂਜ਼ਲੀਆਂ ਅਗਲੀ ਖ਼ਬਰ ਨਾਇਬ ਤਹਿਸੀਲਦਾਰ ਦਰਸ਼ਨ ਸਿੰਘ ਨੇ ਅਜਨਾਲਾ ਵਿਖੇ ਆਪਣਾ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।